ਕੋਰੋਨਾ ਸਥਿਤੀ ਨੂੰ ਦੇਖਦੇ ਹੋਏ ਪੰਜਾਬ ''ਚ ਅਜੇ ਨਹੀਂ ਖੁੱਲ੍ਹਣੇ ਚਾਹੀਦੇ ਸਕੂਲ

08/28/2020 12:34:24 PM

ਜੈਤੋ (ਜਿੰਦਲ): ਦਿਨ ਪ੍ਰਤੀ ਦਿਨ ਭਾਰਤ 'ਚ ਭਿਆਨਕ ਮਹਾਮਾਰੀ ਕੋਰੋਨਾ ਵਾਇਰਸ ਬੁਰੀ ਤਰ੍ਹਾਂ ਨਾਲ ਫੈਲ ਰਿਹਾ ਹੈ। ਰੋਜਾਨਾ ਹੀ ਹਜ਼ਾਰਾਂ ਦੀ ਗਿਣਤੀ 'ਚ ਕੋਰੋਨਾ ਦੇ ਮਰੀਜ਼ ਆ ਰਹੇ ਹਨ। ਵਿਦਿਆਰਥੀਆਂ ਦੇ ਮਾਪਿਆਂ ਦਾ ਵਿਚਾਰ ਹੈ ਕਿ ਕਰਨਾਟਕਾ 'ਚ ਭਾਵੇਂ ਸਕੂਲ ਖੁੱਲ੍ਹ ਗਏ ਹਨ, ਪਰ ਪੰਜਾਬ 'ਚ ਸਕੂਲ ਅਜੇ ਨਹੀਂ ਖੋਲ੍ਹਣੇ ਚਾਹੀਦੇ। ਸਕੂਲਾਂ 'ਚ ਸੋਸ਼ਲ ਡਿਸਟੈਂਸ ਨਹੀਂ ਰੱਖਿਆ ਜਾ ਸਕਦਾ ਅਤੇ ਸਾਰੇ ਬੱਚੇ ਮਾਸਕ ਨਹੀਂ ਪਹਿਣ ਸਕਣਗੇ।ਇਸ ਕਾਰਨ ਕੋਰੋਨਾ ਵਾਇਰਸ ਹੋਰ ਫੈਲ ਸਕਦਾ ਹੈ। 

ਇਹ ਵੀ ਪੜ੍ਹੋ:  ਪਰਮਿੰਦਰ ਢੀਂਡਸਾ ਦੀ ਪਤਨੀ ਨੂੰ ਵੀ ਹੋਇਆ ਕੋਰੋਨਾ, ਪਿਓ-ਪੁੱਤ ਹੋਏ ਕੁਆਰੰਟਾਈਨ

ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਦੇ ਹਾਲਾਤਾਂ ਨੂੰ ਵੇਖਦੇ ਹੋਏ ਸ਼ਾਇਦ ਸਕੂਲ ਖੋਲ੍ਹਣ ਦੀ ਇਜਾਜ਼ਤ ਵੀ ਨਹੀਂ ਦੇਣਗੇ । ਇਕ ਪਾਸੇ ਪੰਜਾਬ 'ਚ ਕੋਰੋਨਾ ਤੇ ਕਾਬੂ ਪਾਉਣ ਲਈ ਹੋਰ ਸਖ਼ਤੀ ਵਧਾਈ ਜਾ ਰਹੀ ਹੈ ਅਤੇ ਦੂਸਰੇ ਪਾਸੇ ਸਕੂਲ ਖੋਲ੍ਹਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਬੱਚਿਆਂ ਦੇ ਮਾਪਿਆਂ ਦਾ ਵਿਚਾਰ ਹੈ ਕਿ ਜਦੋਂ ਤੱਕ ਕੋਰੋਨਾ ਵਾਇਰਸ ਸਮਾਪਤ ਨਹੀਂ ਹੋ ਜਾਂਦਾ, ਉਸ ਸਮੇਂ ਤੱਕ 
ਸਕੂਲ ਨਹੀਂ ਖੋਲ੍ਹੇ ਜਾਣੇ ਚਾਹੀਦੈ।


Shyna

Content Editor

Related News