ਕੁਰਾਨ ਸ਼ਰੀਫ ਦੀ ਬੇਅਦਬੀ ਦੇ ਮਾਮਲੇ ''ਚ ਨਰੇਸ਼ ਯਾਦਵ ਨੂੰ ਮਿਲੀ ਵੱਡੀ ਰਾਹਤ

Thursday, Oct 11, 2018 - 03:22 PM (IST)

ਕੁਰਾਨ ਸ਼ਰੀਫ ਦੀ ਬੇਅਦਬੀ ਦੇ ਮਾਮਲੇ ''ਚ ਨਰੇਸ਼ ਯਾਦਵ ਨੂੰ ਮਿਲੀ ਵੱਡੀ ਰਾਹਤ

ਸੰਗਰੂਰ (ਪ੍ਰਿੰਸ ਪਰੋਚਾ)—ਅੱਜ ਸੰਗਰੂਰ ਦੇ ਮਾਲੇਰਕੋਟਲਾ 'ਚ ਹੋਈ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਮਾਮਲੇ 'ਚ ਦਿੱਲੀ ਦੇ ਐੱਮ.ਐੱਲ.ਏ. ਨਰੇਸ਼ ਯਾਦਵ ਨੂੰ ਸੰਗਰੂਰ ਕੋਰਟ 'ਚ ਆਪਣਾ ਸੱਚ ਸਾਹਮਣੇ ਰੱਖਣ ਲਈ ਆਉਣਾ ਪੈ ਰਿਹਾ ਸੀ, ਜਿਸ ਦੇ ਬਾਅਦ ਉਨ੍ਹਾਂ ਉੱਪਰ ਲੱਗੀਆਂ ਵੱਖ-ਵੱਖ ਧਾਰਾਵਾਂ 'ਤੇ ਮੁਕਦਮੇ ਚੱਲ ਰਹੇ ਸਨ, ਜਿਨ੍ਹਾਂ 'ਚ ਅੱਜ ਇਕ ਵੱਡੀ ਧਾਰਾ ਤੋਂ ਉਨ੍ਹਾਂ ਨੂੰ ਰਾਹਤ ਮਿਲੀ ਹੈ। ਕੋਰਟ ਨੇ ਉਨ੍ਹਾਂ ਤੋਂ 124 ਏ ਦੀ ਧਾਰਾ ਹਟਾ ਦਿੱਤੀ ਹੈ। ਇਹ ਧਾਰਾ ਦੇਸ਼ਧ੍ਰੋਹ ਦੀ ਧਾਰਾ ਸੀ ਅਤੇ ਇਸ 'ਤੇ ਕੋਈ ਸਬੂਤ ਨਾ ਮਿਲਣ 'ਤੇ ਕੋਰਟ ਨੇ ਅੱਜ ਨਰੇਸ਼ ਯਾਦਵ ਨੂੰ ਇਸ ਧਾਰਾ ਤੋਂ ਰਾਹਤ ਦੇ ਦਿੱਤੀ ਹੈ। ਨਰੇਸ਼ ਯਾਦਵ ਨਾਲ ਗੱਲ ਕਰਨ 'ਤੇ ਉਨ੍ਹਾਂ ਨੇ ਦੱਸਿਆ ਕਿ ਅੱਜ ਸੱਚ ਦੀ ਜਿੱਤ ਹੋਈ ਹੈ। ਉਸ ਸਮੇਂ ਮੇਰੇ ਉੱਪਰ ਝੂਠਾ ਇਲਜਾਮ ਲਗਾ ਕੇ ਆਮ ਆਦਮੀ ਪਾਰਟੀ ਦੀਆਂ ਨਜ਼ਰਾਂ 'ਚੋਂ ਮੈਨੂੰ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ। ਕਿਉਂਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣਾ ਤਹਿ ਸੀ, ਪਰ ਹੁਣ ਸਾਰਾ ਸੱਚ ਸਾਹਮਣੇ ਆ ਰਿਹਾ ਹੈ ਅਤੇ ਹੌਲੀ-ਹੌਲੀ ਉਨ੍ਹਾਂ ਉੱਪਰ ਲੱਗੇ ਸਾਰੇ ਦੋਸ਼ ਇਕ-ਇਕ ਕਰਕੇ ਖਤਮ ਹੋ ਜਾਣਗੇ। ਉੱਥੇ ਉਨ੍ਹਾਂ ਨੇ ਜਸਟਿਸ ਰਣਜੀਤ ਸਿੰਘ ਰਿਪੋਰਟ 'ਤੇ ਕਿਹਾ ਕਿ ਵਿਜੇ ਕੁਮਾਰ ਆਰ.ਐੱਸ.ਐੱਸ. ਦਾ ਵਰਕਰ ਹੈ ਅਤੇ ਉਨ੍ਹਾਂ ਦੇ ਖਾਤੇ 'ਚ ਜਿਹੜੀ ਰਕਮ ਹੈ, ਉਸ ਦੀ ਜਾਂਚ ਲਈ ਉਨ੍ਹਾਂ ਨੂੰ ਚਿੱਠੀ ਵੀ ਲਿਖੀ ਗਈ ਸੀ, ਪਰ ਉਹ ਆਪਣੇ ਆਪ ਨੂੰ ਨਿਰਦੋਸ਼ ਹੋਣ 'ਤੇ ਕਹਿ ਰਹੇ ਹਨ ਕਿ ਜੇਕਰ ਅੱਜ ਵੀ ਉਨ੍ਹਾਂ ਦੇ ਖਿਲਾਫ ਕੋਈ ਸਬੂਤ ਮਿਲਦਾ ਹੈ ਤਾਂ ਉਨ੍ਹਾਂ ਨੂੰ ਫਾਂਸੀ ਲਗਾ ਦੇਣ।
ਦੱਸਣਯੋਗ ਹੈ ਕਿ ਨਰੇਸ਼ ਯਾਦਵ ਦੇ ਵਕੀਲ ਨੇ ਕਿਹਾ ਕਿ ਕੋਰਟ ਨੂੰ ਇਸ ਧਾਰਾ 'ਤੇ ਕੋਈ ਸਬੂਤ ਨਹੀਂ ਮਿਲੇ ਅਤੇ ਬਹਿਸ ਦੇ ਬਾਅਦ ਜੱਜ ਸਾਹਿਬ ਨੇ ਨਰੇਸ਼ ਯਾਦਵ ਤੋਂ ਦੇਸ਼ਧ੍ਰੋਹ ਦੀ ਧਾਰਾ ਨੂੰ ਤੁਰੰਤ ਹਟਾਉਣ ਦਾ ਫੈਸਲਾ ਦਿੱਤਾ ਹੈ ਅਤੇ ਅਜੇ ਬਾਕੀ ਧਾਰਾਵਾਂ 'ਤੇ ਬਹਿਸ ਹੋਣੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਕੋਰਟ ਉਸੇ ਤਰ੍ਹਾਂ ਨਿਆਂ ਕਰੇਗੀ।
 


Related News