ਕੋਟੀਆਂ ਸਵੈਟਰ ਵੇਚਣ ਵਾਲੇ ਪ੍ਰਵਾਸੀਆਂ ਕੋਲੋਂ ਲੁੱਟੇ 5 ਲੱਖਾਂ ਰੁਪਏ
Monday, Feb 09, 2026 - 05:37 PM (IST)
ਪਾਤੜਾਂ (ਸਨੇਹੀ)-ਪਾਤੜਾਂ ਪੁਲਸ ਨੇ ਕੋਟੀਆਂ ਸਵੈਟਰ ਵੇਚਣ ਵਾਲੇ 2 ਪ੍ਰਵਾਸੀਆਂ ਕੋਲੋਂ 5 ਲੱਖ 37 ਹਜ਼ਾਰ ਰੁਪਏ ਦੀ ਲੁੱਟਖੋਹ ਕਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਸ਼ਿਕਾਇਤ ਦਰਜ ਕਰਵਾਉਂਦਿਆਂ ਅਬਦੁੱਲ ਰਹਿਮਾਨ ਭੱਟ ਵਾਸੀ ਪਿੰਡ ਨਾਨੀਬੁੱਗ ਜ਼ਿਲ੍ਹਾ ਕੁੱਲਗਹਾਮ (ਜੰਮੂ ਕਸ਼ਮੀਰ) ਹਾਲ ਆਬਾਦ ਸਾਗਰ ਬਸਤੀ ਪਾਤੜਾਂ ਨੇ ਦੱਸਿਆ ਕਿ ਉਹ ਕੋਟੀਆਂ, ਸਵੈਟਰ, ਲੋਈਆਂ ਵਗੈਰਾ ਵੇਚਣ ਦਾ ਕੰਮ ਕਰਦਾ ਹੈ।
ਇਹ ਵੀ ਪੜ੍ਹੋ:'ਪੰਜਾਬ ਕੇਸਰੀ' ਦੇ ਹੱਕ 'ਚ ਬੋਲੇ ਮਜੀਠੀਆ, ਸੱਚ ਦੀ ਆਵਾਜ਼ ਦਬਾਉਣ ਵਾਲਿਆਂ ਨੂੰ ਪੰਜਾਬ 'ਚੋਂ ਕੱਢੋ ਬਾਹਰ
21 ਜਨਵਰੀ ਨੂੰ ਸ਼ਾਮੀਂ ਲਗਭਗ ਸਾਢੇ 6 ਵਜੇ ਦੇ ਕਰੀਬ ਉਹ ਆਪਣੇ ਕੰਮ ਕਾਰ ਤੋਂ ਵਾਪਸ ਆਇਆ ਤਾਂ ਕਮਰੇ ਦੇ ਬਾਹਰ ਦੋਸ਼ੀ ਸ਼ੌਕੀਨ ਅਤੇ ਸ਼ਾਹਿਦ ਆਪਣੇ ਮੋਟਰਸਾਈਕਲ ’ਤੇ ਆਏ ਅਤੇ ਉਸ ਨੂੰ ਕੱਪੜੇ ਲੈਣ ਲਈ ਕਹਿਣ ਲੱਗੇ, ਜਿਸ ’ਤੇ ਉਹ ਉਨ੍ਹਾਂ ਨੂੰ ਕਮਰੇ ਅੰਦਰ ਲੈ ਗਿਆ ਪਰ ਕਮਰੇ ਦੇ ਅੰਦਰ ਜਾਣ ਤੋਂ ਬਾਅਦ ਉਨ੍ਹਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਚਾਕੂ ਵਿਖਾ ਕੇ ਕਮਰੇ ਦੀ ਫਰੋਲਾ ਫਰਾਲੀ ਸ਼ੁਰੂ ਕਰ ਦਿੱਤੀ। ਉਹ, ਉਸ ਦੇ ਬੈਗ ਵਿਚੋਂ 4 ਲੱਖ 9 ਹਜ਼ਾਰ ਰੁਪਏ ਅਤੇ ਉਸ ਦੇ ਦੋਸਤ ਸਜਾਦ ਅਹਿਮਦ ਦੇ ਕਮਰੇ ਵਿੱਚੋਂ 1 ਲੱਖ 28 ਹਜ਼ਾਰ 5 ਸੌ ਰੁਪਏ ਕੱਢ ਕੇ ਫ਼ਰਾਰ ਹੋ ਗਏ।
ਪੁਲਸ ਨੇ ਪੀੜਤ ਦੇ ਬਿਆਨਾਂ ’ਤੇ ਕਥਿਤ ਦੋਸੀਆਨ ਸ਼ੌਕੀਨ ਪੁੱਤਰ ਯਾਮੀਨ ਵਾਸੀ ਆਦਮਪੁਰ ਪਾਲਡੀ ਜ਼ਿਲ੍ਹਾ ਮੁਜ਼ੱਫਰਨਗਰ ਯੂ ਪੀ, ਸ਼ਾਹਿਦ ਪੁੱਤਰ ਸਾਦੀਕ ਵਾਸੀ ਪਿੰਡ ਬੁਦੀਨਾ ਖ਼ੁਰਦ ਜ਼ਿਲ੍ਹਾ ਮੁਜ਼ੱਫਰਨਗਰ ਯੂ. ਪੀ. ਅਤੇ ਨਾ ਮਾਲੂਮ ਵਿਅਕਤੀ ਖ਼ਿਲਾਫ਼ ਮੁਕੱਦਮਾ ਨੰਬਰ 36, ਮਿਤੀ 8-2-2026 ,ਧਾਰਾ 309(4), 115(2),351(3),3(5) ਬੀ. ਐੱਨ. ਐੱਸ. ਤਹਿਤ ਥਾਣਾ ਪਾਤੜਾਂ ਵਿਖੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਬਿਕਰਮ ਮਜੀਠੀਆ ਦਾ ਵੱਡਾ ਬਿਆਨ! ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਬਰਦਾਸ਼ਤ ਨਹੀਂ, ਫ਼ੈਸਲਾ ਪੰਜਾਬੀ ਆਪ ਕਰਨਗੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
