ਪੰਜਾਬ ਸਰਕਾਰ ਨੇ ਮਿੱਥਿਆ 5 ਲੱਖ ਏਕੜ ਰਕਬੇ 'ਚ DSR ਵਿਧੀ ਰਾਹੀਂ ਝੋਨੇ ਦੀ ਬਿਜਾਈ ਕਰਨ ਦਾ ਟੀਚਾ

Saturday, Jun 10, 2023 - 05:09 PM (IST)

ਪੰਜਾਬ ਸਰਕਾਰ ਨੇ ਮਿੱਥਿਆ 5 ਲੱਖ ਏਕੜ ਰਕਬੇ 'ਚ DSR ਵਿਧੀ ਰਾਹੀਂ ਝੋਨੇ ਦੀ ਬਿਜਾਈ ਕਰਨ ਦਾ ਟੀਚਾ

ਚੰਡੀਗੜ੍ਹ - ਪੰਜਾਬ ਵਿੱਚ ਝੋਨੇ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਪੰਜਾਬ ਸਰਕਾਰ ਨੇ ਇਸ ਵਾਰ ਸਾਉਣੀ ਦੇ ਸੀਜ਼ਨ ਵਿੱਚ ਝੋਨੇ ਦੀ ਸਿੱਧੀ ਬਿਜਾਈ (ਡੀਐੱਸਆਰ) ਵਿਧੀ ਤਹਿਤ 71 ਤੋਂ 74 ਲੱਖ ਏਕੜ ਰਕਬੇ ਵਿੱਚ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸੀਜ਼ਨ ਵਿੱਚ 5 ਲੱਖ ਏਕੜ ਰਕਬੇ ਵਿੱਚ ਬਿਜਾਈ ਡੀਐੱਸਆਰ ਵਿਧੀ ਅਧੀਨ ਕਰਨ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਵਿੱਚੋਂ 25,000 ਏਕੜ ਵਿੱਚ ਬਿਜਾਈ ਹੋ ਚੁੱਕੀ ਹੈ। ਇਸ ਸੀਜ਼ਨ ਦਾ DSR ਟੀਚਾ ਪਿਛਲੇ ਸੀਜ਼ਨ (2.12 ਲੱਖ ਏਕੜ) ਦੇ ਮੁਕਾਬਲੇ 2.5 ਗੁਣਾ ਜ਼ਿਆਦਾ ਹੈ।

ਦੱਸ ਦੇਈਏ ਕਿ ਝੋਨੇ ਦੀ ਡੀਐੱਸਆਰ ਕਾਸ਼ਤ ਨੂੰ ਅਕਤੂਬਰ ਅਤੇ ਨਵੰਬਰ ਦੇ ਵਾਢੀ ਮਹੀਨਿਆਂ ਵਿੱਚ ਧਰਤੀ ਹੇਠਲੇ ਪਾਣੀ ਦੀ ਸੰਭਾਲ ਅਤੇ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਇੱਕ ਵੱਡੇ ਕਦਮ ਵਜੋਂ ਦੇਖਿਆ ਜਾਂਦਾ ਹੈ। ਖੇਤੀ ਲਾਗਤ ਅਤੇ ਮੁੱਲ ਆਯੋਗ (ਸੀ.ਏ.ਸੀ.ਪੀ.) ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ, ਜਿਹੜੀਆਂ ਫ਼ਸਲਾਂ ਖ਼ਾਸ ਤੌਰ 'ਤੇ ਕਣਕ ਅਤੇ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਤੈਅ ਕਰਦੀਆਂ ਹਨ, ਪਰੰਪਰਾਗਤ ਤਰੀਕੇ ਨਾਲ ਇੱਕ ਕਿਲੋ ਚੌਲ 3,367 ਲੀਟਰ ਪਾਣੀ ਦੀ ਖਪਤ ਕਰਦੀਆਂ ਹਨ। ਡੀਐੱਸਆਰ ਵਿਧੀ ਨਾਲ, ਕੁੱਲ ਪਾਣੀ ਦੀ ਵਰਤੋਂ ਦਾ ਘੱਟੋ-ਘੱਟ 20% ਬਚਾਇਆ ਜਾਂਦਾ ਹੈ। 

ਡੀਐੱਸਆਰ ਲਈ ਘੱਟ ਮਿਆਦ ਵਾਲੀਆਂ ਕਿਸਮਾਂ ਜਿਵੇਂ ਕਿ 126, 128 ਅਤੇ 131 ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ, ਕਿਉਂਕਿ ਇਹ ਫ਼ਸਲਾਂ ਦੀ ਰਹਿੰਦ-ਖੂੰਹਦ ਘੱਟ ਪੈਦਾ ਕਰਦੀਆਂ ਹਨ ਅਤੇ ਜਲਦੀ ਪੱਕ ਜਾਂਦੀਆਂ ਹਨ। ਪੰਜ ਸਾਲ ਪਹਿਲਾਂ 2018 ਵਿੱਚ, ਕੇਂਦਰ ਨੇ ਝੋਨੇ ਦੀ ਪਰਾਲੀ ਦੇ ਇਨ-ਸੀਟੂ ਪ੍ਰਬੰਧਨ ਲਈ ਇੱਕ ਯੋਜਨਾ ਸ਼ੁਰੂ ਕੀਤੀ ਸੀ, ਜਿਸ ਲਈ ਝੋਨਾ ਉਤਪਾਦਕਾਂ ਨੂੰ ਸਬਸਿਡੀ ਵਾਲੀਆਂ ਮਸ਼ੀਨਾਂ ਦੀ ਸਪਲਾਈ ਕਰਨ ਲਈ 1,370 ਕਰੋੜ ਰੁਪਏ ਦਿੱਤੇ ਗਏ ਸਨ। ਪੰਜਾਬ ਵਿੱਚ, ਝੋਨਾ 29-30 ਲੱਖ ਹੈਕਟੇਅਰ (71 ਤੋਂ 74 ਲੱਖ ਏਕੜ) ਰਕਬੇ ਵਿੱਚ ਬੀਜਿਆ ਜਾਂਦਾ ਹੈ, ਜਿਸ ਵਿੱਚੋਂ ਲਗਭਗ ਪੰਜ ਲੱਖ ਹੈਕਟੇਅਰ (12.5 ਲੱਖ ਏਕੜ) ਪ੍ਰੀਮੀਅਮ ਖੁਸ਼ਬੂਦਾਰ ਬਾਸਮਤੀ ਕਿਸਮ ਦੇ ਅਧੀਨ ਹੈ, ਜਿਸਦਾ ਇੱਕ ਵੱਡਾ ਹਿੱਸਾ ਯੂਰਪ ਨੂੰ ਨਿਰਯਾਤ ਕੀਤਾ ਜਾਂਦਾ ਹੈ।  


author

rajwinder kaur

Content Editor

Related News