ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਹਦੂਦ ਅੰਦਰ ਹੋਈ ਬੇਅਦਬੀ 'ਤੇ ਸਖ਼ਤ ਕਾਰਵਾਈ ਕਰੇ ਪਾਕਿ ਸਰਕਾਰ - ਗਰਚਾ
Monday, Nov 20, 2023 - 10:15 PM (IST)

ਲੁਧਿਆਣਾ (ਸ.ਹ.)- ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੁਖਵਿੰਦਰਪਾਲ ਸਿੰਘ ਗਰਚਾ ਨੇ ਪਾਕਿਸਤਾਨ ਸਥਿਤ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਕੰਪਲੈਕਸ ਦੀ ਹਦੂਦ ਵਿਚ ਕੁਝ ਪਾਕਿਸਤਾਨੀ ਵਿਅਕਤੀਆਂ ਵੱਲੋਂ ਇਕ ਮਹਿਫ਼ਿਲ ਲਗਾਕੇ ਮੀਟ ਸ਼ਰਾਬ ਸਿਗਰਟ ਦਾ ਸੇਵਨ ਅਤੇ ਗੀਤ ਸੰਗੀਤ ਡਾਂਸ ਕਰਨ ਨੂੰ ਵੱਡੀ ਕੁਤਾਹੀ ਦੱਸਦਿਆਂ ਇਸ ਘਟਨਾ ਦੀ ਸਖ਼ਤ ਨਿੰਦਿਆ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਕ੍ਰਿਕਟ ਦੀ ਦੀਵਾਨਗੀ ਬਣੀ ਮੌਤ ਦੀ ਵਜ੍ਹਾ! ਵਿਸ਼ਵ ਕੱਪ 'ਚ ਭਾਰਤ ਦੀ ਹਾਰ ਮਗਰੋਂ ਨੌਜਵਾਨ ਨੇ ਅੱਧੀ ਰਾਤ ਤੋੜਿਆ ਦਮ
ਉਨ੍ਹਾਂ ਕਿਹਾ ਕਿ ਪਾਕਿਸਤਾਨੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਵਿੱਤਰ ਗੁਰਦੁਵਾਰਾ ਸਾਹਿਬ ਦੇ ਕੰਪਲੈਕਸ ਵਿਚ ਹੋਈ ਇਸ ਸ਼ਰਮਨਾਰ ਘਟਨਾ ਜਿਸ ਨੇ ਨਾਨਕ ਨਾਮ ਲੇਵਾ ਸੰਗਤਾਂ ਦੇ ਮਨਾਂ ਨੂੰ ਭਾਰੀ ਦੁੱਖ ਪਹੁੰਚਾਈਆ, ਲਈ ਜਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰੇ। ਅਕਾਲੀ ਦਲ ਦੇ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਪਾਕਿਸਤਾਨ ਸਰਕਾਰ ਵੱਲੋਂ ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਪ੍ਰਬੰਧਾਂ ਦੀ ਦੇਖਭਾਲ ਲਈ ਇਕ ਗੈਰਸਿੱਖ ਨੂੰ ਮੁੱਖ ਪ੍ਰਬੰਧਕ ਲਗਾਏ ਜਾਣ 'ਤੇ ਸਵਾਲ ਚੁੱਕਿਆ ਸੀ ਕਿਉਂਕਿ ਗੁਰਦੁਆਰਾ ਸਾਹਿਬ ਦਾ ਜੋ ਪ੍ਰਬੰਧ ਇਕ ਸਿੱਖ ਵੇਖ ਸਕਦਾ ਉਹ ਕੋਈ ਗੈਰ ਸਿੱਖ ਨਹੀਂ ਦੇਖ ਸਕਦਾ। ਪਾਕਿਸਤਾਨ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੀ ਘਟਨਾ ਤੇ ਤੁਰੰਤ ਕਾਰਵਾਈ ਕਰੇ ਤੇ ਨਾਲ ਹੀ ਦੋਸ਼ੀ ਵਿਅਕਤੀ ਜਿਨ੍ਹਾਂ ਨੇ ਇਸ ਸਾਰੇ ਲਈ ਇਜਾਜ਼ਤ ਦਿੱਤੀ ਹੈ ਵਿਰੁੱਧ ਐਕਸ਼ਨ ਲਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8