ਨਵਦੀਪ ਸਿੰਘ ਗੋਲਡੀ ਨੂੰ ਜ਼ਿਲਾ ਵਾਈਸ ਪ੍ਰਧਾਨ ਯੂਥ ਕਾਂਗਰਸ ਦੇ ਅਹੁਦੇ ਤੋਂ ਕੀਤਾ ਮੁਅੱਤਲ
Tuesday, Feb 25, 2020 - 05:31 PM (IST)

ਤਲਵੰਡੀ ਸਾਬੋ (ਮੁਨੀਸ਼): ਹਲਕਾ ਤਲਵੰਡੀ ਸਾਬੋ ਨਾਲ ਸਬੰਧਤ ਨਵਦੀਪ ਸਿੰਘ ਗੋਲਡੀ ਵਾਈਸ ਪ੍ਰਧਾਨ ਜ਼ਿਲਾ ਯੂਥ ਕਾਂਗਰਸ ਨੂੰ ਪ੍ਰਦੇਸ਼ ਯੂਥ ਕਾਂਗਰਸ ਦੇ ਇੰਚਾਰਜ ਬੰਟੀ ਸੈਲਕੇ ਅਤੇ ਪ੍ਰਦੇਸ਼ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਬਰਿੰਦਰ ਸਿੰਘ ਢਿੱਲੋ ਦੀਆਂ ਹਦਾਇਤਾਂ ਤੇ ਗੈਰ ਪ੍ਰਦਰਸ਼ਨ ਅਤੇ ਗੈਰ ਉਪਲੱਬਧਤਾ ਦੇ ਆਧਾਰ 'ਤੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਊਦੈਵੀਰ ਸਿੰਘ ਢਿੱਲੋ ਜਰਨਲ ਸਕੱਤਰ ਅਤੇ ਇੰਚਾਰਜ ਦਫਤਰ ਪ੍ਰਦੇਸ਼ ਯੂਥ ਕਾਂਗਰਸ ਵਲੋਂ ਜਾਰੀ ਇਕ ਨੋਟਿਸ 'ਚ ਪ੍ਰਦੇਸ਼ ਯੂਥ ਕਾਂਗਰਸ ਦੇ ਇੰਚਾਰਜ ਬੰਟੀ ਸੈਲਕੇ ਅਤੇ ਪ੍ਰਦੇਸ਼ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਬਰਿੰਦਰ ਸਿੰਘ ਢਿਲੋ ਦੀਆਂ ਹਦਾਇਤਾਂ ਤੇ ਗੈਰ ਪ੍ਰਦਰਸ਼ਨ ਅਤੇ ਗੈਰ ਉਪਲੱਬਧਤਾ ਦੇ ਆਧਾਰ ਤੇ ਨਵਦੀਪ ਸਿੰਘ ਗੋਲਡੀ ਵਾਈਸ ਪ੍ਰਧਾਨ ਜ਼ਿਲਾ ਯੂਥ ਕਾਂਗਰਸ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਹੈ।
ਜਦੋਂਕਿ ਉਧਰ ਨਵਦੀਪ ਸਿੰਘ ਗੋਲਡੀ ਵਾਈਸ ਪ੍ਰਧਾਨ ਜਿਲਾ ਯੂਥ ਕਾਂਗਰਸ ਨੇ ਕਿਹਾ ਕਿ ਉਨ੍ਹਾਂ ਨੇ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਨਾਲ ਗੱਲਬਾਤ ਕਰ ਲਈ ਹੈ ਤੇ ਉਨ੍ਹਾਂ ਨੂੰ ਦੱਸ ਦਿੱਤਾ ਹੈ ਕਿ ਮੈਨੂੰ ਪਾਰਟੀ ਦੇ ਕਿਸੇ ਵੀ ਪ੍ਰੋਗਰਾਮ ਬਾਰੇ ਨਹੀ ਦੱਸਿਆ ਜਾਂਦਾ, ਜਿਸ ਕਰਕੇ ਉਹ ਨਹੀ ਆ ਸਕੇ ਸਨ।ਜਲਦੀ ਹੀ ਮਾਮਲਾ ਹੱਲ ਹੋ ਜਾਵੇਗਾ।