ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਮਾਂ-ਪੁੱਤਰ ਗੰਭੀਰ ਜ਼ਖ਼ਮੀ

Wednesday, Aug 26, 2026 - 02:01 PM (IST)

ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਮਾਂ-ਪੁੱਤਰ ਗੰਭੀਰ ਜ਼ਖ਼ਮੀ

ਅਬੋਹਰ (ਸੁਨੀਲ)- ਇਥੋਂ ਦੇ ਨੇੜਲੇ ਪਿੰਡ ਸੀਤੋ ਗੁੰਨੋ ਨੇੜੇ ਬਣੀ ਗਊਸ਼ਾਲਾ ਨੇੜੇ ਇਕ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ। ਜਿਸ 'ਚ ਮੋਟਰਸਾਈਕਲ ਸਵਾਰ ਮਾਂ-ਪੁੱਤਰ ਗੰਭੀਰ ਜ਼ਖ਼ਮੀ ਹੋ ਗਏ। ਸਥਾਨਕ ਲੋਕਾਂ ਨੇ ਸੜਕ ਸੁਰੱਖਿਆ ਬਲ ਦੀ ਟੀਮ ਨੂੰ ਸੂਚਿਤ ਕੀਤਾ, ਜੋ ਮੌਕੇ ’ਤੇ ਪਹੁੰਚੀ ਅਤੇ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਸੀਤੋ ਗੁੰਨੋ ਹਸਪਤਾਲ ਪਹੁੰਚਾਇਆ। ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਕਹਿਰ ਓ ਰੱਬਾ: ਪਲਾਂ 'ਚ ਉੱਜੜਿਆ ਘਰ! ਦੋਸਤਾਂ ਨਾਲ ਨਹਾਉਣ ਗਏ ਮੁੰਡੇ ਦੀ ਭਾਖੜਾ ਨਹਿਰ 'ਚ ਡੁੱਬਣ ਕਾਰਨ ਮੌਤ

ਜਾਣਕਾਰੀ ਮੁਤਾਬਕ ਪਿੰਡ ਦੋਦਾ ਵਾਸੀ ਜਸਵੰਤ ਪੁੱਤਰ ਕੁਲਦੀਪ ਸਿੰਘ ਅਤੇ ਉਸ ਦੀ ਮਾਂ ਸੁਖਬੀਰ ਕੌਰ ਦੋਵੇਂ ਪਿੰਡ ਡੱਬਵਾਲੀ ਦੇ ਨੇੜੇ ਸਥਿਤ ਇਕ ਪਿੰਡ 'ਚ ਆਪਣੇ ਭਰਾ ਨੂੰ ਰੱਖੜੀ ਬੰਨ੍ਹ ਕੇ ਡਬਵਾਲੀ ਤੋਂ ਆਪਣੇ ਮੋਟਰਸਾਈਕਲ 'ਤੇ ਪਿੰਡ ਵੱਲ ਆ ਰਹੇ ਸੀ ਕਿ ਜਦੋਂ ਉਹ ਸੀਤੋ ਗੁੰਨੋਂ ਗਊਸ਼ਾਲਾ ਦੇ ਨੇੜੇ ਪਹੁੰਚੇ ਤਾਂ ਸੀਤੋ ਗੁੰਨੋਂ ਲਿੰਕ ਰੋਡ ਤੋਂ ਮੇਨ ਰੋਡ 'ਤੇ ਆ ਰਹੀ ਇਕ ਕਰੇਟਾ ਕਾਰ ਦੀ ਲਪੇਟ ਵਿੱਚ ਆਉਣ ਕਾਰਨ ਦੋਵੇਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਸ ਘਟਨਾ 'ਚ ਕਾਰ ਚਾਲਕ ਸੁਮਿਤ ਕੁਮਾਰ ਪੁੱਤਰ ਗੋਪਾਲ ਦਾਸ ਵਾਸੀ ਸੀਤੋ ਗੁੰਨੋਂ ਦੀ ਕਾਰ ਵੀ ਨੁਕਸਾਨੀ ਗਈ।

ਦੱਸਿਆ ਜਾ ਰਿਹਾ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਦਾ ਅਗਲਾ ਹਿੱਸਾ ਚਕਨਾਚੂਰ ਹੋ ਗਿਆ ਅਤੇ ਮੋਟਰਸਾਈਕਲ ਸਵਾਰ ਮਾਂ-ਪੁੱਤ ਗੰਭੀਰ ਜ਼ਖ਼ਮੀ ਹੋ ਗਏ ਅਤੇ ਸੜਕ 'ਤੇ ਡਿੱਗ ਪਏ। ਸੜਕ ਸੁਰੱਖਿਆ ਬਲ ਦੇ ਕਰਮਚਾਰੀ ਸਮੇਂ ਸਿਰ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਔਰਤ ਦਾ ਪਤੀ ਕੁਲਦੀਪ ਸਿੰਘ ਮੌਕੇ ’ਤੇ ਪਹੁੰਚ ਗਿਆ, ਜਿਸ ਦੇ ਦੇ ਬਾਅਦ ਜ਼ਖ਼ਮੀਆਂ ਨੂੰ ਸੀਤੋ ਗੁੰਨੋਂ ਹਸਪਤਾਲ 'ਚ ਮੁੱਢਲਾ ਇਲਾਜ ਕਰਵਾਉਣ ਤੋਂ ਬਾਅਦ ਬਠਿੰਡਾ ਦੇ ਏਮਜ਼ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਮੰਡੀ 'ਚ ਗੋਲ਼ੀਆਂ ਮਾਰ ਕਤਲ ਕੀਤੇ ਮਨਪ੍ਰੀਤ ਦੇ ਮਾਮਲੇ 'ਚ ਵੱਡੀ ਕਾਰਵਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News