ਮੋਗਾ: ਸੜਕ ਹਾਦਸੇ ’ਚ ਜ਼ਖਮੀ ਹੋਏ 3 ਵਿਅਕਤੀਆਂ ’ਚੋਂ 1 ਦੀ ਮੌਤ

12/11/2019 12:14:11 PM

ਮੋਗਾ (ਵਿਪਨ,ਸੰਜੀਵ)—ਮੋਗਾ 'ਚ ਬੀਤੀ ਰਾਤ ਲਾਲ ਸਿੰਘ ਰੋਡ 'ਤੇ ਇਕ ਕਾਰ ਅਤੇ ਟਰੱਕ ਵਿਚਕਾਰ ਭਿਆਨਕ ਟੱਕਰ ਹੋ ਗਈ ਸੀ, ਜਿਸ 'ਚ ਰਿਟਾਇਡ ਪ੍ਰਿੰਸੀਪਲ ਸੁਰਜੀਤ ਸਿੰਘ, ਉਨ੍ਹਾਂ ਦੀ ਪਤਨੀ ਦਰਸ਼ਨ ਕੌਰ ਅਤੇ ਡਰਾਇਵਰ ਗੁਰਮੇਲ ਸਿੰਘ ਸਨ, ਜਿਸ 'ਚੋਂ ਦਰਸ਼ਨ ਕੌਰ ਦੀ ਅੱਜ ਮੌਤ ਹੋ ਗਈ ਹੈ ਅਤੇ ਬਾਕੀ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਕਾਰ ਸਵਾਰ ਕਿਸੇ ਪਾਰਟੀ ਤੋਂ ਵਾਪਸ ਆ ਰਹੇ ਸਨ ਕਿ ਲਾਲ ਸਿੰਘ ਰੋਡ 'ਤੇ ਉਨ੍ਹਾਂ ਨਾਲ ਹਾਦਸਾ ਹੋ ਗਿਆ। ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਸੀ।


Shyna

Content Editor

Related News