ਨਾਭਾ ਜੇਲ੍ਹ ’ਚੋਂ ਹਵਾਲਾਤੀ ਤੋਂ ਮੋਬਾਇਲ ਫੋਨ ਬਰਾਮਦ
Saturday, Mar 08, 2025 - 07:22 PM (IST)

ਨਾਭਾ (ਖੁਰਾਣਾ)-ਨਾਭਾ ਦੀ ਨਵੀਂ ਜ਼ਿਲ੍ਹਾ ਜ਼ੇਲ੍ਹ ਦੀ ਤਲਾਸ਼ੀ ਦੌਰਾਨ ਇਕ ਹਵਾਲਾਤੀ ਤੋਂ ਮੋਬਾਇਲ ਫੋਨ ਬਰਾਮਦ ਕੀਤਾ ਗਿਆ। ਇਹ ਮਾਮਲਾ ਥਾਣਾ ਸਦਰ ਨਾਭਾ ਦੀ ਪੁਲਸ ਨੇ ਸਹਾਇਕ ਸੁਪਰਡੈਂਟ ਪ੍ਰਗਟ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤਾ। ਦੋਸ਼ੀ ਦੀ ਪਛਾਣ ਹਵਾਲਾਤੀ ਸੋਨੂ ਕੁਮਾਰ ਪਾਸਵਾਨ ਪੁੱਤਰ ਰਾਮ ਨੰਦਨ ਪਾਸਵਾਨ ਵਾਸੀ ਥਾਣਾ ਕੈਦੂਆ ਜ਼ਿਲ੍ਹਾ ਧੰਨਵਾਦ ਝਾਰਖੰਡ ਵਜੋਂ ਹੋਈ।
ਸਹਾਇਕ ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਵਾਰਡ ਨੰਬਰ 2 ਦੀ ਬੈਰਕ ਨੰਬਰ 8 ਦੀ ਤਲਾਸ਼ੀ ਕੀਤੀ ਗਈ। ਦੌਰਾਨੇ ਤਲਾਸ਼ੀ ਦੋਸ਼ੀ ਦੇ ਪਹਿਨੀ ਹੋਈ ਲੋਅਰ ਦੀ ਜੇਬ ਵਿੱਚੋਂ ਇਕ ਮੋਬਾਇਲ ਫੋਨ ਬਰਾਮਦ ਹੋਇਆ। ਥਾਣਾ ਸਦਰ ਪੁਲਸ ਨੇ ਜੇਲ੍ਹ ਸੁਪਰਡੈਂਟ ਦੇ ਬਿਆਨਾਂ 'ਤੇ ਦੋਸ਼ੀ ਖ਼ਿਲਾਫ਼ 52- ਏ ਪ੍ਰੀਜਨ ਐਕਟ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।