ਵਿਧਾਇਕ ਦਰਸ਼ਨ ਬਰਾੜ ਨੇ ਕੌਂਸਲ ਤੋਂ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

Wednesday, Feb 28, 2018 - 05:13 PM (IST)

ਵਿਧਾਇਕ ਦਰਸ਼ਨ ਬਰਾੜ ਨੇ ਕੌਂਸਲ ਤੋਂ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਬਾਘਾਪੁਰਾਣਾ (ਰਾਕੇਸ਼) - ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਕੌਂਸਲ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਕੀਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਕਾਰਜ ਸਾਧਕ ਅਫਸਰ ਰਜਿੰਦਰ ਕਾਲੜਾ, ਜੇ. ਈ ਪ੍ਰਦੀਪ ਕੁਮਾਰ ਨੇ ਵਿਧਾਇਕ ਨੂੰ ਕੌਂਸਲ ਵਲੋਂ ਖਰਚੀ ਜਾ ਰਹੀ ਰਾਸ਼ੀ ਦਾ ਵੇਰਵਾ ਦਿੰਦਿਆਂ ਕਿਹਾ ਕਿ ਸਵਾ ਦੋ ਕਿੱਲੇ ਜਗ੍ਹਾ 'ਚ 49.23 ਲੱਖ ਰੁਪਏ ਦੀ ਲਾਗਤ ਨਾਲ ਪਾਰਕ ਦੀ ਉਸਾਰੀ ਦਾ ਕੰਮ ਇਕ ਮਹੀਨੇ ਅੰਦਰ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ਵਿਚ ਬਜੁਰਗਾਂ ਦੇ ਬੈਠਣ ਲਈ ਬੈਂਚ, ਬੱਚਿਆਂ ਦੇ ਖੇਡਣ ਲਈ ਪੀਘਾਂ ਝੂਲੇ ਅਤੇ ਮਹਿਲਾਵਾਂ ਦੇ ਸੈਰ ਕਰਨ ਲਈ ਰਸਤਾ ਤਿਆਰ ਕਰਨ ਦੇ ਨਾਲ ਖੇਡ ਗਰਾਉਂਡ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਭ ਤੋਂ ਪਹਿਲਾਂ ਚਾਰ ਦੁਆਰੀ ਕੀਤੀ ਜਾਵੇਗੀ। ਵਿਧਾਇਕ ਬਰਾੜ ਨੇ ਕਿਹਾ ਕਿ ਪਾਰਕ ਤੋਂ ਬਾਅਦ ਰੇਹੜੀ ਮਾਰਕਿਟ, ਕਾਰ ਪਾਰਕਿੰਗ ਦਾ ਕੰਮ ਮੁਕੰਮਲ ਕਰਾਂਗੇ ਅਤੇ ਬੱਸ ਸਟੈਂਡ ਦਾ ਸੁਧਾਰ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਕੌਂਸਲ ਪ੍ਰਧਾਨ ਅਨੂੰ ਮਿੱਤਲ ਦੀ ਸਮੁੱਚੀ ਟੀਮ ਅਤੇ ਕੌਂਸਲ ਅਧਿਕਾਰੀ ਸ਼ਹਿਰ ਦੇ ਵਿਕਾਸ, ਸਫਾਈ, ਸਟ੍ਰੀਟ ਲਾਈਟਾਂ ਦੀ ਪੂਰੀ ਸਹੂਲਤ ਦੇਣ ਲਈ ਡਟੀ ਹੋਈ ਹੈ। ਇਸ ਮੌਕੇ ਪ੍ਰਧਾਨ ਅਨੂੰ ਮਿੱਤਲ ਨੇ ਕਿਹਾ ਕਿ 15 ਵਾਰਡਾਂ ਦਾ ਦੋਰਾ ਸ਼ੁਰੂ ਕਰ ਦਿੱਤਾ। ਇਸ ਸ਼ਹਿਰ ਨੂੰ ਪੰਜਾਬ 'ਚੋਂ ਪਹਿਲੇ ਨੰਬਰ 'ਤੇ ਲਿਜਾਣ ਲਈ ਕੋਈ ਕਸਰ ਨਹੀਂ ਛੱਡ ਰਹੇ। ਇਸ ਮੌਕੇ ਜਗਸੀਰ ਗਰਗ, ਬਿੱਟੂ ਮਿੱਤਲ, ਜਗਸੀਰ ਕਾਲੇਕੇ, ਗੁਰਮੁੱਖ ਸਿੰਘ ਆਦਿ ਸ਼ਾਮਲ ਸਨ।


Related News