ਸੜਕ ਹਾਦਸੇ ਦੌਰਾਨ ਵਿਅਕਤੀ ਦੀ ਮੌਤ

02/10/2020 6:59:56 PM

ਮੱਖੂ, (ਵਾਹੀ)— ਨੈਸ਼ਨਲ ਹਾਈਵੇ 54 'ਤੇ ਖੜੇ ਇਕ ਟਰੱਕ 'ਚ ਪਿਛੋਂ ਆ ਰਹੇ ਟਰੱਕ ਵਲੋਂ ਮਾਰੀ ਟੱਕਰ ਨਾਲ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਤੜਕੇ ਟਰੱਕ ਜੋ ਕਿ ਫਾਜ਼ਲਿਕਾ ਤੋਂ ਚੌਲਾਂ ਦੀਆਂ ਬੋਰੀਆਂ ਲੈ ਕੇ ਤਰਨ ਤਾਰਨ ਵੱਲ ਜਾ ਰਿਹਾ ਸੀ ਕਿ ਅਚਾਨਕ ਨੈਸ਼ਨਲ ਹਾਈਵੇ 54 'ਤੇ ਸ਼ਿਵਮ ਪੈਲਸ ਦੇ ਨਜ਼ਦੀਕ ਟਰੱਕ ਦਾ ਟਾਇਰ ਪੈਂਚਰ ਹੋ ਗਿਆ। ਟਰੱਕ ਚਾਲਕ ਹਰਦੇਵ ਸਿੰਘ ਉਰਫ ਬੱਬੂ ਪੁੱਤਰ ਪਿਆਰਾ ਸਿੰਘ ਵਾਸੀ ਨਾਰਲੀ ਥਾਣਾ ਖਾਲੜਾ (ਤਰਨਤਾਰਨ) ਜੋ ਕਿ ਟਰੱਕ ਚਲਾ ਰਿਹਾ ਸੀ ਵੱਲੋਂ ਸੜਕ ਦੇ ਕਿਨਾਰੇ 'ਤੇ ਟਰੱਕ ਲਗਾ ਕੇ ਪੈਂਚਰ ਹੋਇਆ ਟਰੱਕ ਦਾ ਟਾਇਰ ਬਦਲਣ ਲਈ ਜੈਕ ਲਗਾ ਰਿਹਾ ਸੀ ਤਾਂ ਪਿੱਛੋਂ ਆ ਰਹੇ ਟਰੱਕ ਜੋ ਕਿ ਟਮਾਟਰ ਲੈ ਕੇ ਗੁਜਰਾਤ ਤੋਂ ਜਲੰਧਰ ਵੱਲ ਜਾ ਰਿਹਾ ਸੀ ਕਿ ਖੜੇ ਟਰੱਕ 'ਚ ਵੱਜਾ ਅਤੇ ਟਰੱਕ ਪਲਟ ਗਿਆ। ਜਿਸ ਨਾਲ ਹਰਦੇਵ ਸਿੰਘ ਉਰਫ ਬੱਬੂ ਦੀ ਮੌਕੇ 'ਤੇ ਹੀ ਮੋਤ ਹੋ ਗਈ ਅਤੇ ਦੂਸਰੇ ਟਰੱਕ ਦਾ ਕਲੀਨਰ ਗੋਲਡੀ ਜ਼ਖਮੀ ਹੋ ਗਿਆ। ਪੁਲਸ ਪ੍ਰਸ਼ਾਸਨ ਵੱਲੋਂ ਘਟਨਾ ਵਾਲੀ ਜਗ੍ਹਾ 'ਤੇ ਪਹੁੰਚ ਕੇ ਮ੍ਰਿਤਕ ਹਰਦੇਵ ਸਿੰਘ ਉਰਫ ਬੱਬੂ ਦੀ ਲਾਸ਼ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ।


KamalJeet Singh

Content Editor

Related News