ਕਾਰ ਦੀ ਲਪੇਟ ਵਿਚ ਆ ਕੇ ਪ੍ਰਵਾਸੀ ਦੀ ਮੌਤ
Friday, Jan 17, 2025 - 06:56 PM (IST)
ਮੋਗਾ (ਆਜ਼ਾਦ)-ਬਾਘਾਪੁਰਾਣਾ ਵਿਚ ਕੋਟਕਪੂਰਾ ਰੋਡ ’ਤੇ ਇਕ ਰਿਜ਼ੋਰਟ ਵਿਚ ਕੰਮ ਕਰਦੇ ਪ੍ਰਵਾਸੀ ਉਤਰਾਖੰਡ ਨਿਵਾਸੀ ਅਮਰ ਸਿੰਘ ਦੀ ਤੇਜ਼ ਰਫ਼ਤਾਰ ਕਾਰ ਦੀ ਲਪੇਟ ਵਿਚ ਆਉਣ ਨਾਲ ਮੌਤ ਹੋਣ ਦਾ ਪਤਾ ਲੱਗਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਬਾਘਾਪੁਰਾਣਾ ਦੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਮਰ ਸਿੰਘ ਜੋ ਰਿਜ਼ੋਰਟਸ ਵਿਚ ਕੰਮ ਕਰਦਾ ਸੀ। ਜਦੋਂ ਉਹ ਕੁਝ ਸਾਮਾਨ ਲੈਣ ਲਈ ਬਾਹਰ ਨਿਕਲਿਆ ਤਾਂ ਸੜਕ ’ਤੇ ਇਕ ਤੇਜ਼ ਰਫ਼ਤਾਰ ਕਾਰ ਦੀ ਲਪੇਟ ਵਿਚ ਆ ਗਿਆ ਅਤੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ਰਮਸਾਰ ਘਟਨਾ, ਪਿਓ ਡੇਢ ਸਾਲ ਤੋਂ ਧੀ ਦੀ ਰੋਲਦਾ ਰਿਹਾ ਪੱਤ, ਖੁੱਲ੍ਹੇ ਭੇਤ ਨੇ ਉਡਾਏ ਹੋਸ਼
ਕਾਰ ਚਾਲਕ ਭੱਜਣ ਵਿਚ ਸਫ਼ਲ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਮ੍ਰਿਤਕ ਦੇ ਰਿਸ਼ਤੇਦਾਰ ਪ੍ਰਤਾਪ ਸਿੰਘ ਨਿਵਾਸੀ ਉਤਰਾਖੰਡ ਦੀ ਸ਼ਿਕਾਇਤ ’ਤੇ ਅ/ਧ 194 ਬੀ. ਐੱਨ. ਐੱਸ. ਦੇ ਤਹਿਤ ਕਾਰਵਾਈ ਕਰਵਾਉਣ ਕਰਨ ਤੋਂ ਬਾਅਦ ਅੱਜ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਿਸਾਂ ਨੂੰ ਸੌਂਪ ਦਿੱਤਾ।
ਇਹ ਵੀ ਪੜ੍ਹੋ : 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਡੇਟਸ਼ੀਟ ਸਬੰਧੀ ਵੱਡੀ ਅਪਡੇਟ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e