ਚਲੋ ਅਯੋਧਿਆ ਧਾਮ, ਪਹਿਲੀ ਡਾਕ ਪੈਦਲ ਯਾਤਰਾ ਰਵਾਨਾ
Friday, Mar 20, 2026 - 10:26 PM (IST)
ਬੁਢਲਾਡਾ, (ਬਾਂਸਲ)- ਸ਼੍ਰੀ ਹਨੂਮੰਤ ਯਾਤਰਾ ਸੰਘ ਪਰਿਵਾਰ ਵੱਲੋਂ ਬੁਢਲਾਡਾ ਤੋਂ ਅਯੋਧਿਆ ਲਈ ਪਹਿਲੀ ਡਾਕ ਝੰਡਾ ਯਾਤਰਾ ਸ਼ਾਨੋਸ਼ੌਕਤ ਅਤੇ ਸ਼ਰਧਾ ਭਾਵ ਨਾਲ ਰਵਾਨਾ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਕਾਸ਼ ਸ਼ਰਮਾ ਅਤੇ ਕਿਰਨ ਸਿੰਗਲਾ ਨੇ ਦੱਸਿਆ ਕਿ ਅੱਜ ਗਣੇਸ਼ ਪੂਜਾ, ਝੰਡਾ ਪੂਜਾ, ਚਰਨਪਾਦੂਕਾ ਪੂਜਾ, ਨਾਰੀਅਲ ਦੀ ਰਸਮ ਅਤੇ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ। ਸੈਂਕੜੇ ਸ਼ਰਧਾਲੂਆਂ ਨੇ ਅਯੋਧਿਆ ਧਾਮ ਪਹਿਲੀ ਝੰਡਾ ਯਾਤਰਾ ਵਿੱਚ ਸ਼ਾਮਲ ਹੋ ਕੇ ਪ੍ਰੱਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸੰਤ ਸ਼੍ਰੀ ਸਤਿਆਨੰਦ ਜੀ ਮਹਾਰਾਜ ਅਤੇ ਸੰਤ ਸ਼੍ਰੀ ਬਾਲਕ ਰਾਮ ਜੀ ਬੀਰੋਕੇ ਵਾਲੇ ਪਹੁੰਚੇ।
ਇਹ ਯਾਤਰਾ ਸ਼ਹਿਰ ਦੇ ਮੁੱਖ ਬਾਜਾਰਾਂ ਚੋ ਹੁੰਦੇ ਹੋਏ ਅਯੁਧਿਆਂ ਲਈ ਰਵਾਨਾ ਕੀਤੀ ਗਈ ਜੋ ਤਿੰਨ ਰਾਜਾਂ ਵਿੱਚੋ ਹੁੰਦੀ ਹੋਈ ਅਯੋਧਿਆ ਵਿਖੇ ਪਹੁੰਚੇਗੀ। ਇਸ ਮੋਕੇ ਤੇ ਵਿਸ਼ੇਸ਼ ਤੌਰ ਤੇ ਭਾਜਪਾ ਆਗੂ ਰਾਕੇਸ਼ ਕੁਮਾਰ ਜੈਨ, ਵਪਾਰ ਮੰਡਲ ਦੇ ਪ੍ਰਧਾਨ ਰਾਕੇਸ਼ ਲੱਕੀ, ਐਡਵੋਕੇਟ ਵਿਜੈ ਸਿੰਗਲਾ, ਡਾ. ਪਵਨ ਗੋਇਲ, ਸੁਭਾਸ਼ ਗੋਇਲ, ਮਹਾਕਾਲ ਮੰਦਰ ਦੇ ਮੁੱਖੀ ਰਾਜੂ ਬਾਬਾ, ਐਡਵੋਕੇਟ ਨੀਖਿਲ ਸ਼ਰਮਾਂ, ਵਿਨੋਦ ਪੀ.ਐਨ.ਬੀ., ਓਮ ਪ੍ਰਕਾਸ਼ ਗੋਇਲ, ਭਲਵਿੰਦਰ ਵਾਲੀਆਂ, ਰਮੇਸ਼ ਗੋਇਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਹਿਲਾਵਾ ਅਤੇ ਸ਼ਰਧਾਲੂ ਮੌਜੂਦ ਸਨ।
