ਮਾਸਟਰ ਜਲੌਰ ਸਿੰਘ ਨਿਉਰ ਨਮਿਤ ਪਾਠ ਦਾ ਭੋਗ 16 ਨੂੰ ਬਠਿੰਡਾ ਵਿਖੇ

Saturday, Apr 13, 2024 - 05:21 PM (IST)

ਮਾਸਟਰ ਜਲੌਰ ਸਿੰਘ ਨਿਉਰ ਨਮਿਤ ਪਾਠ ਦਾ ਭੋਗ 16 ਨੂੰ ਬਠਿੰਡਾ ਵਿਖੇ

ਬਠਿੰਡਾ : ਕੇਂਦਰੀ ਸਹਿਕਾਰੀ ਬੈਂਕ ਮੁੱਖ ਬਰਾਂਚ ਬਠਿੰਡਾ ਦੇ ਮੈਨੇਜਰ ਜਸਕਰਨ ਸਿੰਘ ਸਿੱਧੂ ਦੇ ਪਿਤਾ ਅਤੇ ਸਿੱਖਿਆ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਗੁਰਮੀਤ ਸਿੰਘ ਬਰਾੜ ਭਲਾਈਆਣਾ ਤੇ ਪਾਵਰਕਾਮ ਸਰਕਲ ਕੋਟਸ਼ਮੀਰ ਦੇ ਜੇ.ਈ. ਸ. ਅਮਨਦੀਪ ਸਿੰਘ ਸਰਾਂ ਦੇ ਸਹੁਰਾ ਸਾਹਿਬ ਜਲੌਰ ਸਿੰਘ ਸਿੱਧੂ (ਰਿਟਾ. ਹੈੱਡਮਾਸਟਰ) ਨਿਵਾਸੀ ਪਿੰਡ ਨਿਉਰ, ਨੇੜੇ ਮਲੂਕਾ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਹਨ। ਜ਼ਿਕਰਯੋਗ ਹੈ ਕਿ ਮਾਸਟਰ ਜਲੌਰ ਸਿੰਘ ਸਿੱਧੂ ਨੇ ਬਠਿੰਡਾ ਜ਼ਿਲ੍ਹੇ ਦੇ ਭਗਤਾ ਭਾਈ ਇਲਾਕੇ ਦੇ ਪਿੰਡਾਂ ਨਵਾਂ ਕੇਸਰ ਸਿੰਘ ਵਾਲਾ, ਭਾਈਰੂਪਾ ਅਤੇ ਭਗਤਾ ਭਾਈ ਵਿਖੇ ਲਗਭਗ 34 ਸਾਲ ਸੇਵਾ ਕੀਤੀ ਅਤੇ 31 ਜਨਵਰੀ 2006 ਨੂੰ ਸਰਕਾਰੀ ਪ੍ਰਾਇਮਰੀ ਸਕੂਲ, ਮਲੂਕਾ ਤੋਂ ਬਤੌਰ ਮੁੱਖ ਅਧਿਆਪਕ ਸੇਵਾ ਮੁਕਤ ਹੋਏ। ਉਨ੍ਹਾਂ ਦੀ ਬੇਵਕਤੀ ਮੌਤ ਤੇ ਸਿੱਖਿਆ ਵਿਭਾਗ ਸਮੇਤ ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸ਼ਖਸੀਅਤਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 

ਮਾਸਟਰ ਜਲੌਰ ਸਿੰਘ ਸਿੱਧੂ ਦੀ ਨਮਿਤ ਰਖਾਏ ਗਏ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 16 ਅਪ੍ਰੈਲ, ਦਿਨ ਮੰਗਲਵਾਰ ਨੂੰ ਗੁਰਦੁਆਰਾ ਸਾਹਿਬ ਸੰਗਤ ਸਿਵਲ ਸਟੇਸ਼ਨ, ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ, 100 ਫੁੱਟ ਰੋਡ, ਬਠਿੰਡਾ ਵਿਖੇ ਬਾਅਦ ਦੁਪਹਿਰ 12:30 ਵਜੇ ਹੋਵੇਗੀ।


author

Gurminder Singh

Content Editor

Related News