ਮੁਲਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਟੈਕਨੀਕਲ ਸਰਵਿਸਜ਼ ਯੂਨੀਅਨ ਵਲੋਂ ਰੋਸ ਰੈਲੀ

05/20/2019 1:04:40 PM

ਜਲਾਲਾਬਾਦ (ਜਤਿੰਦਰ, ਨਿਖੰਜ) - ਟੈਕਨੀਕਲ ਸਰਵਿਸਜ਼ ਯੂਨੀਅਨ ਸਬ-ਅਰਬਨ ਸਬ ਡਵੀਜਨ ਜਲਾਲਾਬਾਦ ਅਤੇ ਸ਼ਹਿਰੀ ਸਬ ਡਵੀਜਨ ਜਲਾਲਾਬਾਦ ਵਲੋਂ ਸਾਂਝੀ ਰੋਸ ਰੈਲੀ ਪ੍ਰਧਾਨ ਇਕਬਾਲ ਸਿੰਘ ਗਾਮੂਵਾਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਰੋਸ ਰੈਲੀ 'ਚ ਜੋਨ ਸਕੱਤਰ ਬਠਿੰਡਾ ਦੇ ਸਾਥੀ ਨਿਰਮਲ ਸਿੰਘ ਅਬੋਹਰ 'ਤੇ ਹੋਏ ਕਾਤਲਾਨਾ ਹਮਲੇ ਦੇ ਵਿਰੁੱਧ ਮੰਡਲ ਦਫਤਰ ਸਾਹਮਣੇ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜੋਨ ਸਕੱਤਰ ਬਠਿੰਡਾ ਦੇ ਨਿਰਮਲ ਸਿੰਘ ਸਾਥੀ ਅਤੇ ਉਸਦੀ ਧਰਮ ਪਤਨੀ ਬੀਤੇ ਦਿਨ ਜਦੋਂ ਨਹਿਰੂ ਪਾਰਕ ਅਬੋਹਰ ਵਿਖੇ ਸੈਰ ਕਰ ਰਹੇ ਸਨ ਤਾਂ ਰਵੀਨਾ ਕਤਲ ਕਾਂਡ ਦੇ ਦੋਸ਼ੀ ਗੋਪੀ ਰਾਮ ਅਤੇ ਉਸ ਦੇ ਸਾਥੀਆਂ ਨੇ ਉਨ੍ਹਾਂ 'ਤੇ ਕਾਤਲਾਨਾ ਹਮਲਾ ਕਰ ਦਿੱਤਾ। ਉਕਤ ਹਮਲੇ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦਿਆਂ ਬੁਲਾਰੇ ਆਗੂਆਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। 

ਟੈਕਨੀਕਲ ਯੂਨੀਅਨ ਦੇ ਆਗੂਆਂ ਨੇ ਪੁਲਸ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹਮਲਾਵਾਰਾ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ 'ਚ ਹੋਣ ਵਾਲੇ ਸੰਘਰਸ਼ਾਂ 'ਚ ਜਲਾਲਾਬਾਦ ਮੰਡਲ ਦੀਆਂ ਸਬ ਡਵੀਜਨਾਂ ਵੱਧ ਚੜ੍ਹ ਕੇ ਹਿੱਸਾ ਲੈਣਗੀਆਂ। ਇਸ ਰੋਸ ਰੈਲੀ 'ਚ ਮੰਡਲ ਸਕੱਤਰ ਸਾਥੀ ਕੇਵਲ ਕ੍ਰਿਸ਼ਨ ਸੁੱਲ੍ਹਾ, ਮੀਤ ਪ੍ਰਧਾਨ ਸਾਥੀ ਚਰਨਜੀਤ, ਸਹਾਇਕ ਸਕੱਤਰ ਦਲੀਪ ਸਿੰਘ, ਸ਼ਹਿਰੀ ਸਬ ਡਵੀਜਨ ਦੇ ਪ੍ਰਧਾਨ ਬੱਗਾ ਸਿੰਘ ਆਦਿ ਆਗੂਆਂ ਨੇ ਗੁੱਸਾ ਪ੍ਰਗਟ ਕੀਤਾ।


rajwinder kaur

Content Editor

Related News