ਜੇਲ੍ਹ ’ਚੋਂ ਮੋਬਾਇਲ ਬਰਾਮਦ

Tuesday, Jan 28, 2025 - 05:31 PM (IST)

ਜੇਲ੍ਹ ’ਚੋਂ ਮੋਬਾਇਲ ਬਰਾਮਦ

ਫ਼ਰੀਦਕੋਟ (ਰਾਜਨ) : ਸਥਾਨਕ ਜੇਲ੍ਹ ਦੇ ਬਾਹਰੋਂ ਥਰੋਅ ਕਰਨ ਆਏ ਇੱਕ ਦੋਸ਼ੀ ਗੁਰਵਿੰਦਰ ਸਿੰਘ ਵਾਸੀ ਫ਼ਰੀਦਕੋਟ ਨੂੰ ਗ੍ਰਿਫ਼ਤਾਰ ਕਰਕੇ ਇਸ ਪਾਸੋਂ ਕੀਤੀ ਗਈ ਪੁੱਛ ਗਿੱਛ ਉਪ੍ਰੰਤ ਜੇਲ੍ਹ ਦੇ ਹਵਾਲਾਤੀ ਇਕਬਾਲ ਸਿੰਘ ਪਾਸੋਂ 2 ਮੋਬਾਈਲ ਬਰਾਮਦ ਹੋਂਣ ’ਤੇ ਦੋਵਾਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਕਮਲਜੀਤ ਸਿੰਘ ਅਨੁਸਾਰ ਜਦ ਥਰੋਅ ਕਰਨ ਆਏ ਦੋਸ਼ੀ ਨੂੰ ਕਾਬੂ ਕਰਕੇ ਪੁੱਛਿਆ ਗਿਆ ਤਾਂ ਇਸਨੇ ਮੰਨਿਆ ਕਿ ਉਹ ਉਕਤ ਹਵਾਲਾਤੀ ਨਾਲ ਫੋਨ ’ਤੇ ਹੋਈ ਗੱਲਬਾਤ ਅਨੁਸਾਰ ਜੇਲ੍ਹ ਅੰਦਰ ਥਰੋਅ ਕਰਨ ਲਈ ਆਇਆ ਹੈ ਜਿਸ’ਤੇ ਸੁਰੱਖਿਆ ਕਰਮਚਾਰੀਆਂ ਵੱਲੋਂ ਉਕਤ ਅਨੁਸਾਰ ਕਾਰਵਾਈ ਕਰਕੇ ਹਵਾਲਾਤੀ ਇਕਬਾਲ ਸਿੰਘ ਪਾਸੋਂ 2 ਮੋਬਾਇਲ ਬਰਾਮਦ ਕਰ ਲਏ ਗਏ।


author

Gurminder Singh

Content Editor

Related News