ਸਮੇਂ ਸਿਰ ਕਰਾਓ ਬਵਾਸੀਰ ਅਤੇ ਫਿਸਟੂਲਾ ਦਾ ਇਲਾਜ, ਇਹ ਸੰਕੇਤ ਨਾ ਕਰੋ ਨਜ਼ਰ-ਅੰਦਾਜ਼
Saturday, Sep 27, 2025 - 04:09 PM (IST)

ਡਾ. ਹਿਤੇਂਦਰ ਸੂਰੀ, ਕੰਸਲਟੈਂਟ ਪ੍ਰੋਕਟੋਲੋਜਿਸਟ, MD – ਰਾਣਾ ਹਸਪਤਾਲ, ਸਰਹਿੰਦ
ਬਹੁਤ ਸਾਰੇ ਲੋਕ ਬਵਾਸੀਰ (ਹਿਮੋਰਾਇਡਸ) ਅਤੇ ਫਿਸਟੂਲਾ ਨਾਲ ਪੀੜਤ ਹਨ ਅਤੇ ਇਹ ਲੋਕ ਚੁੱਪ-ਚੁਪੀਤੇ ਦਰਦ ਸਹਿੰਦੇ ਹਨ, ਕਿਉਂਕਿ ਉਨ੍ਹਾਂ ਨੂੰ ਸ਼ਰਮ ਆਉਂਦੀ ਹੈ ਜਾਂ ਫਿਰ ਡਰ ਲੱਗਦਾ ਹੈ। ਇਥੋ ਹੋਰ ਵੀ ਚਿੰਤਾ ਵਾਲੀ ਗੱਲ ਇਹ ਹੈ ਕਿ ਇਲਾਜ ਵਿਚ ਦੇਰੀ ਨਾਲ ਬਿਮਾਰੀ ਹੋਰ ਗੰਭੀਰ ਹੋ ਜਾਂਦੀ ਹੈ ਅਤੇ ਦਰਦ ਵੱਧਦਾ ਜਾਂਦਾ ਹੈ। ਅਸੀਂ ਮੰਨਦੇ ਹਾਂ ਕਿ ਜਾਗਰੂਕਤਾ ਅਤੇ ਸਮੇਂ ਸਿਰ ਇਲਾਜ ਹੀ ਸੁਖੀ ਜੀਵਨ ਦੀ ਕੁੰਜੀ ਹੈ ਅਤੇ ਪੀੜਤ ਮਰੀਜ਼ ਰਾਣਾ ਹਸਪਤਾਲ, ਸਰਹਿੰਦ ਤੋਂ ਬਿਨਾਂ ਕਿਸੇ ਡਰ ਤੋਂ ਆਸਾਨੀ ਨਾਲ ਆਪਣਾ ਇਲਾਜ ਕਰਵਾ ਸਕਦੇ ਹਨ।
ਬਵਾਸੀਰ ਅਤੇ ਫਿਸਟੂਲਾ ਕੀ ਹਨ?
ਬਵਾਸੀਰ : ਮਲਦੁਆਰ ਵਿੱਚ ਸੁੱਜੀਆਂ ਹੋਈਆਂ ਨਸਾਂ, ਜਿਨ੍ਹਾਂ ਨਾਲ ਖਾਰਿਸ਼, ਦਰਦ ਅਤੇ ਖੂਨ ਆਉਂਦਾ ਹੈ।
ਫਿਸਟੂਲਾ : ਮਲਦੁਆਰ ਅਤੇ ਚਮੜੀ ਵਿਚਕਾਰ ਬਣਿਆ ਗਲਤ ਰਸਤਾ, ਜਿਸ ਤੋਂ ਪਸ ਜਾਂ ਪਾਣੀ ਨਿਕਲਦਾ ਹੈ।
ਇਨ੍ਹਾਂ ਨਿਸ਼ਾਨੀਆਂ ਨੂੰ ਕਦੇ ਨਾ ਕਰੋ ਨਜ਼ਰਅੰਦਾਜ਼
• ਮਲ ਨਾਲ ਖੂਨ ਆਉਣਾ
• ਖਾਰਿਸ਼ ਅਤੇ ਦਰਦ
• ਸੋਜ਼ਿਸ਼ ਜਾਂ ਗਿਠ ਬਣਨਾ
• ਪਸ ਜਾਂ ਪਾਣੀ ਦਾ ਰਿਸਾਅ
ਸਮੇਂ ਸਿਰ ਇਲਾਜ ਕਿਉਂ ਜ਼ਰੂਰੀ ਹੈ?
ਇਲਾਜ ਵਿੱਚ ਜਿੰਨੀ ਦੇਰੀ ਹੋਵੇਗੀ ਬਿਮਾਰੀ ਉਨੀ ਜ਼ਿਆਦਾ ਗੰਭੀਰ ਬਣਦੀ ਜਾਵੇਗੀ। ਜਿਸ ਦੇ ਚੱਲਦੇ ਬਿਮਾਰੀ ਨੂੰ ਮੁੱਢਲੇ ਦੌਰ ਵਿਚ ਹੀ ਕਾਬੂ ਕੀਤਾ ਜਾ ਸਕਦਾ ਹੈ। ਇਸ ਨਾਲ ਦਰਦ ਤੇ ਤਕਲੀਫ਼ ਘੱਟ ਹੁੰਦੀ ਹੈ। ਜਟਿਲਤਾ ਤੋਂ ਬਚਾਅ ਹੁੰਦਾ ਹੈ। ਜੀਵਨ ਦੀ ਗੁਣਵੱਤਾ ਵੱਧਦੀ ਹੈ।
ਰਾਣਾ ਹਸਪਤਾਲ 'ਚ ਇਲਾਜ
ਬਵਾਸੀਰ ਅਤੇ ਫਿਸਟੂਲਾ ਵਰਗੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਲਈ ਹੁਣ ਰਾਣਾ ਹਸਪਤਾਲ ਵਿਚ ਆਧੁਨਿਕ ਢੰਗ ਨਾਲ ਇਲਾਜ ਕੀਤਾ ਜਾ ਰਿਹਾ ਹੈ। ਜਿੱਥੇ ਮਰੀਜ਼ ਦੀ ਲੇਜ਼ਰ ਸਰਜਰੀ ਕੀਤੀ ਜਾਂਦੀ ਹੈ, ਜੋ ਕਿ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਮਰੀਜ਼ ਤੇਜ਼ੀ ਨਾਲ ਠੀਕ ਹੁੰਦਾ ਹੈ।
ਸਟੇਪਲਰ ਸਰਜਰੀ - ਬਵਾਸੀਰ ਲਈ ਪ੍ਰਭਾਵਸ਼ਾਲੀ
ਫਿਸਟੂਲਾ ਇਲਾਜ – ਲੇਜ਼ਰ ਤੇ ਹੋਰ ਆਧੁਨਿਕ ਢੰਗ
ਦਵਾਈਆਂ ਅਤੇ ਖੁਰਾਕੀ ਸਲਾਹ – ਸ਼ੁਰੂਆਤੀ ਮਰੀਜ਼ਾਂ ਲਈ
ਬਚਾਅ ਲਈ ਸਲਾਹ
ਰੋਜ਼ਾਨਾ ਫਲ ਤੇ ਸਬਜ਼ੀਆਂ ਖਾਓ
ਵੱਧ ਪਾਣੀ ਪੀਓ
ਕਬਜ਼ ਤੋਂ ਬਚੋ
ਨਿਯਮਤ ਵਰਜ਼ਿਸ਼ ਕਰੋ
ਨਤੀਜਾ
ਬਵਾਸੀਰ ਅਤੇ ਫਿਸਟੂਲਾ ਸ਼ਰਮ ਵਾਲੀਆਂ ਬਿਮਾਰੀਆਂ ਨਹੀਂ ਹਨ। ਇਨ੍ਹਾਂ ਦੇ ਆਧੁਨਿਕ ਅਤੇ ਸੌਖੇ ਇਲਾਜ ਉਪਲੱਬਧ ਹਨ। ਜੇ ਸਮੇਂ ਸਿਰ ਇਲਾਜ ਕਰਵਾਇਆ ਜਾਵੇ ਤਾਂ ਮਰੀਜ਼ ਜਲਦੀ ਠੀਕ ਹੋ ਸਕਦੇ ਹਨ। ਡਾ. ਹਿਤੇਂਦਰ ਸੂਰੀ ਦੀ ਅਗਵਾਈ ਹੇਠ, ਰਾਣਾ ਹਸਪਤਾਲ ਸਰਹਿੰਦ ਲੋਕਾਂ ਨੂੰ ਭਰੋਸੇਯੋਗ ਅਤੇ ਅਧੁਨਿਕ ਇਲਾਜ ਪ੍ਰਦਾਨ ਕਰ ਰਿਹਾ ਹੈ।