ਗੁਰੂ ਨਾਨਕ ਕਾਲਜ ਵਿਖੇ ''ਮੇਰੀ ਦਸਤਾਰ, ਮੇਰਾ ਮਾਣ'' ਪ੍ਰੋਗਰਾਮ ਤਹਿਤ ਕਰਵਾਇਆ ਦਸਤਾਰ ਮੁਕਾਬਲਾ

Sunday, Apr 22, 2018 - 10:55 PM (IST)

ਗੁਰੂ ਨਾਨਕ ਕਾਲਜ ਵਿਖੇ ''ਮੇਰੀ ਦਸਤਾਰ, ਮੇਰਾ ਮਾਣ'' ਪ੍ਰੋਗਰਾਮ ਤਹਿਤ ਕਰਵਾਇਆ ਦਸਤਾਰ ਮੁਕਾਬਲਾ

ਬੁਢਲਾਡਾ,(ਮਨਜੀਤ)— ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਯੋਗ ਅਗਵਾਈ ਵਿਚ ਚੱਲ ਰਹੇ ਸਥਾਨਕ ਗੁਰੂ ਨਾਨਕ ਕਾਲਜ ਵਿਖੇ ਦਸਤਾਰ ਦੇ ਮਾਣ ਨੂੰ ਵਧਾਉਣ, ਵਿਦਿਆਰਥੀਆਂ ਵਿੱਚ ਸਿੱਖੀ ਵਿਰਸੇ ਨੂੰ ਸੰਭਾਲਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ 'ਮੇਰੀ ਦਸਤਾਰ, ਮੇਰਾ ਮਾਣ' ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਿਤ ਕੀਤੀ। ਇਸ ਪ੍ਰੋਗਰਾਮ ਵਿਚ ਕਾਲਜ ਵਿਦਿਆਰਥੀਆਂ ਤੋਂ ਇਲਾਵਾ ਇਲਾਕੇ ਦੇ ਕਰੀਬ 100 ਨੌਜਾਵਾਨਾਂ ਵੱਲੋਂ ਵੱਧ ਚੜ• ਕੇ ਹਿੱਸਾ ਲਿਆ ਗਿਆ। ਕਾਲਜ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਪ੍ਰਧਾਨ ਭਾਈ ਲੌਂਗੋਵਾਲ ਨੂੰ ਜੀ ਆਇਆਂ ਆਖਦਿਆਂ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਪ੍ਰੋਗਰਾਮ ਖਾਸਕਰ ਉਨ੍ਹਾਂ ਨੌਜਾਵਾਨਾਂ ਲਈ ਆਯੋਜਿਤ ਕੀਤਾ ਗਿਆ ਹੈ ਜੋ ਅੱਜ ਸਿੱਖੀ ਪ੍ਰੰਮਪਰਾਵਾਂ ਅਤੇ ਵਿਰਸੇ ਤੋਂ ਦੂਰ ਹੋ ਰਹੇ ਹਨ। ਉਨ੍ਹਾਂ ਕਾਲਜ ਵਿਦਿਆਰਥੀਆਂ ਅਤੇ ਬਾਹਰੋਂ ਆਏ ਨੌਜਵਾਨਾਂ ਨੂੰ ਛੋਟੇ ਸਾਹਿਬਜ਼ਾਦਿਆਂ ਅਤੇ ਸ਼ਹੀਦ ਭਾਈ ਤਾਰੂ ਸਿੰਘ ਵਰਗੇ ਯੋਧਿਆ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਸਿੱਖੀ ਖਾਤਿਰ ਆਪਣੇ ਆਪ ਨੂੰ ਕੌਮ ਤੋਂ ਕੁਰਬਾਨ ਕਰਕੇ ਸਿੱਖੀ ਨਹੀਂ ਛੱਡੀ, ਫਿਰ ਅੱਜ ਅਸੀਂ ਕਿਉਂ ਸਿੱਖੀ ਤੋਂ ਦੂਰ ਹੋਕੇ ਦਸਤਾਰ ਨੂੰ ਵਿਸਾਰ ਰਹੇ ਹਾਂ। ਇਸ ਮੌਕੇ ਭਾਈ ਲੌਂਗੋਵਾਲ ਵੱਲੋਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਇਨਾਮ ਵੰਡੇ ਗਏ ਅਤੇ ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਅੱਜ ਦਾ ਨੌਜਵਾਨ ਕੱਲ ਦਾ ਸਿੱਖੀ ਕੌਮ ਦਾ ਵਾਰਿਸ ਹੈ, ਇਸ ਲਈ ਸਿੱਖੀ ਮਰਿਆਦਾ ਅਤੇ ਸਿਧਾਂਤਾਂ 'ਤੇ ਪਹਿਰਾ ਦੇਣਾਂ ਸਮੇਂ ਦੀ ਪਹਿਲੀ ਮੰਗ ਹੈ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਿਰ ਸਨ।


Related News