ਸਰਹੱਦ ਦੇ ਰਖਵਾਲੇ ਅੰਮ੍ਰਿਤਪਾਲ ਫੌਜੀ ਨੂੰ ਪਿੰਡ ਢੈਪਈ ’ਚ ਸੇਜਲ ਅੱਖਾਂ ਨਾਲ ਦਿੱਤੀ ਆਖ਼ਰੀ ਵਿਦਾਇਗੀ
Saturday, Oct 01, 2022 - 03:21 PM (IST)

ਜੈਤੋ (ਗੁਰਮੀਤਪਾਲ) - ਜ਼ਿਲ੍ਹਾ ਫ਼ਰੀਦਕੋਟ ਦੇ ਨੇੜਲੇ ਪਿੰਡ ਢੈਪਈ ਦੇ ਨੌਜਵਾਨ ਅੰਮ੍ਰਿਤਪਾਲ ਸਿੰਘ ਫੌਜੀ ਦਾ ਬੀਤੇ ਦਿਨੀਂ ਲਦਾਖ ’ਚ ਦਿਹਾਂਤ ਹੋ ਗਿਆ ਸੀ। ਅੰਮ੍ਰਿਤਪਾਲ ਸਿੰਘ ਫ਼ੌਜੀ ਦੀ ਮ੍ਰਿਤਕ ਦੇਹ ਨੂੰ ਸੁਰੱਖਿਆ ਬਲਾਂ ਵੱਲੋਂ ਪੂਰੇ ਸਨਮਾਨ ਨਾਲ ਤਿਰੰਗੇ ਵਿਚ ਲਪੇਟ ਪਿੰਡ ਢੈਪਈ ਲਿਆਂਦਾ ਗਿਆ, ਜਿੱਥੇ ਅੰਮ੍ਰਿਤਪਾਲ ਸਿੰਘ ਦੀ ਮ੍ਰਿਤਕ ਦੇਹ ਦੇ ਪਰਿਵਾਰ ਸਮੇਤ ਪਿੰਡ ਵਾਸੀਆਂ ਵੱਲੋਂ ਅੰਮਿਤ ਦਰਸ਼ਨ ਕੀਤੇ ਗਏ।
ਇਸ ਮੌਕੇ ਪਿਤਾ ਬਾਬੂ ਸਿੰਘ ਅਤੇ ਪਤਨੀ ਵੀਰਪਾਲ ਅਤੇ ਪੁੱਤਰ ਜਾਨਵੀਰ ਸਿੰਘ ਪੁੱਤਰੀ ਸਾਨੀਆਂ ਦਾ ਵਿਰਲਾਪ ਝੱਲਿਆ ਨਹੀਂ ਜਾ ਰਿਹਾ। ਮ੍ਰਿਤਕ ਫੌਜੀ ਅੰਮ੍ਰਿਤਪਾਲ ਸਿੰਘ ਦੀਆਂ ਆਖ਼ਰੀ ਰਸਮਾਂ ਦੇ ਮੌਕੇ ਸੁਰੱਖਿਆ ਬਲਾਂ ਵੱਲੋਂ ਸਲਾਮੀ ਦਿੱਤੀ ਗਈ। ਫ਼ੌਜੀ ਅੰਮ੍ਰਿਤਪਾਲ ਦੀ ਅੰਤਿਮ ਯਾਤਰਾ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਕੁਲਬੀਰ ਸਿੰਘ ਮੱਤਾ, ਦਰਸ਼ਨ ਸਿੰਘ ਢਿਲਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਇਸ ਹਮਦਰਦੀ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਕੋਈ ਉੱਚ ਅਧਿਕਾਰੀ ਜਾਂ ਲੀਡਰ ਪਹੁੰਚਦਾ। ਇਸ ਮੌਕੇ ਡਾ. ਰਮਨਦੀਪ ਸਿੰਘ ਜੈਤੋ, ਸਾਬਕਾ ਲਖਵਿੰਦਰ ਸਿੰਘ, ਸੈਨਿਕ ਯੂਨੀਅਨ ਦੇ ਪ੍ਰਧਾਨ ਦਰਸ਼ਨ ਭੱਟੀ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।