ਸਾਬਕਾ ਕੈਬਨਿਟ ਮੰਤਰੀ ਦੇ ਪਿੰਡ ''ਚ ਗਰਜੇ ਵਿਧਾਇਕ ਰਾਜਿੰਦਰ ਸਿੰਘ

Monday, Oct 01, 2018 - 12:53 PM (IST)

ਸਾਬਕਾ ਕੈਬਨਿਟ ਮੰਤਰੀ ਦੇ ਪਿੰਡ ''ਚ ਗਰਜੇ ਵਿਧਾਇਕ ਰਾਜਿੰਦਰ ਸਿੰਘ

ਪਟਿਆਲਾ (ਰਾਜੇਸ਼)— ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਪਿੰਡ ਰੱਖੜਾ ਵਿਖੇ ਐਤਵਾਰ ਨੂੰ ਹਲਕਾ ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ ਗਰਜੇ। ਪਿੰਡ ਵਾਸੀਆਂ ਵੱਲੋਂ ਇਲਾਕੇ ਦੇ ਨਵੇਂ ਚੁਣੇ ਗਏ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਦਾ ਸਨਮਾਨ ਕਰਨ ਲਈ ਪਿੰਡ ਵਿਚ ਵਿਸ਼ੇਸ਼ ਸਨਮਾਨ ਸਮਾਰੋਹ ਰੱਖਿਆ ਗਿਆ ਸੀ। ਇਸ ਵਿਚ ਪਹੁੰਚੇ ਵਿਧਾਇਕ ਰਾਜਿੰਦਰ ਸਿੰਘ ਨੇ ਨਵੇਂ ਬਣੇ ਬਲਾਕ ਸੰਮਤੀ ਮੈਂਬਰ ਅਮਰੀਕ ਸਿੰਘ ਧਬਲਾਨ ਤੇ ਜ਼ਿਲਾ ਪ੍ਰੀਸ਼ਦ ਮੈਂਬਰ ਧਰਮਾ ਪਹਾੜਪੁਰ ਨੂੰ ਸਨਮਾਨਤ ਕੀਤਾ। ਉਨ੍ਹਾਂ ਨਾਲ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ  ਲਾਲ ਸਿੰਘ ਦੇ ਸਿਆਸੀ ਸਕੱਤਰ ਸੁਰਿੰਦਰ ਸਿੰਘ ਖੇੜਕੀ ਅਤੇ ਡਾ. ਰਾਜਿੰਦਰ ਸਿੰਘ ਮੂੰਡਖੇੜਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਵਾਰ ਦੀਆਂ ਬਲਾਕ ਸੰਮਤੀ ਚੋਣਾਂ ਵਿਚ ਰੱਖੜਾ ਪਿੰਡ ਤੋਂ ਕਾਂਗਰਸ ਪਾਰਟੀ ਨੂੰ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਵੋਟਾਂ ਮਿਲੀਆਂ। ਇਸ ਕਰ ਕੇ ਰੱਖੜਾ ਵਿਖੇ ਕਾਂਗਰਸ ਬੇਹੱਦ ਮਜ਼ਬੂਤ ਹੋਈ।

ਵਿਧਾਇਕ ਰਾਜਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਸਹੀ-ਗਲਤ ਦੀ ਸਮਝ ਆ ਗਈ ਹੈ। ਜਿਹੜੇ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ, ਉਹ ਹੁਣ ਰੈਲੀਆਂ ਕਰਨ ਦੀ ਬਜਾਏ ਪਸ਼ਚਾਤਾਪ ਕਰਨ।  ਅਕਾਲੀ  ਦਲ ਰੈਲੀਆਂ ਕਰ ਕੇ  ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ। ਇਸੇ  ਕਾਰਨ ਹਲਕਾ ਸਮਾਣਾ ਸਮੇਤ ਪੂਰੇ ਪੰਜਾਬ ਵਿਚ ਅਕਾਲੀ ਦਲ ਦਾ ਸਫਾਇਆ ਹੋ ਗਿਆ ਹੈ। ਇਸ ਮੌਕੇ ਜਰਨੈਲ ਸਿੰਘ ਰੱਖੜਾ, ਨੋਨੀ ਰੱਖੜਾ, ਮਹਿੰਦਰਜੀਤ ਸਿੰਘ ਰੱਖੜਾ, ਸੁਖਦੇਵ ਸਿੰਘ ਰੱਖੜਾ, ਗੁਰਮੀਤ ਸਿੰਘ ਰੱਖੜਾ, ਹਰਪਾਲ ਸਿੰਘ ਰੱਖੜਾ, ਸੋਨੀ ਸੰਮਤੀ ਮੈਂਬਰ ਕਲਿਆਣ, ਲਾਲਾ ਖਾਨ ਸੰਮਤੀ ਮੈਂਬਰ ਤੇ ਜਥੇ. ਹਰਬੰਸ ਸਿੰਘ ਦਦਹੇੜਾ ਤੋਂ ਇਲਾਵਾ ਹੋਰ ਕਈ ਆਗੂ ਹਾਜ਼ਰ ਸਨ।


Related News