27 ਅਪ੍ਰੈਲ ਨੂੰ ਬੰਦ ਰਹਿਣਗੀਆਂ ਧਰਮਕੋਟ ਦੀਆਂ ਕੀੜੇਮਾਰ ਦਵਾਈਆਂ ਅਤੇ ਖਾਦ ਦੀਆਂ ਦੁਕਾਨਾਂ

Sunday, Apr 26, 2026 - 07:07 PM (IST)

27 ਅਪ੍ਰੈਲ ਨੂੰ ਬੰਦ ਰਹਿਣਗੀਆਂ ਧਰਮਕੋਟ ਦੀਆਂ ਕੀੜੇਮਾਰ ਦਵਾਈਆਂ ਅਤੇ ਖਾਦ ਦੀਆਂ ਦੁਕਾਨਾਂ

ਧਰਮਕੋਟ (ਸਤੀਸ਼)- ਕੇਂਦਰ ਸਰਕਾਰ ਦੁਆਰਾ ਖੇਤੀਬਾੜੀ ਇਨਪੁਟ (ਖਾਦ, ਬੀਜ ਅਤੇ ਕੀਟਨਾਸ਼ਕ) ਵਪਾਰੀਆਂ ’ਤੇ ਲਗਾਏ ਜਾ ਰਹੇ ਨਵੇਂ ਕਾਨੂੰਨਾਂ ਅਤੇ ਬੇਨਿਯਮੀਆਂ ਦੇ ਵਿਰੋਧ ਵਿਚ ਭਾਰਤ ਲੈਵਲ ਦੀ ਸੰਸਥਾ ਐਗਰੋ ਇਨਪੁੱਟ ਡੀਲਰ ਐਸੋਸੀਏਸ਼ਨ ਨੇ 27 ਅਪ੍ਰੈਲ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ। ਇਸ ਸੰਘਰਸ਼ ਦੀ ਗੂੰਜ ਧਰਮਕੋਟ ਮੰਡੀ ਵਿਚ ਵੀ ਸਪੱਸ਼ਟ ਤੌਰ ’ਤੇ ਸੁਣਾਈ ਦੇ ਰਹੀ ਹੈ, ਜਿੱਥੇ ਸਥਾਨਕ ਖਾਦ ਅਤੇ ਕੀਟਨਾਸ਼ਕ ਐਸੋਸੀਏਸ਼ਨ ਨੇ ਸ਼ਹਿਰ ਦੀਆਂ ਸਾਰੀਆਂ ਖਾਦ, ਕੀਟਨਾਸ਼ਕ ਅਤੇ ਬੀਜ ਦੁਕਾਨਾਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਇਤਿਹਾਸਕ ਫੈਸਲਾ ਲਿਆ ਹੈ।

ਫਰਟੀਲਾਈਜ਼ਰਜ਼ ਐਂਡ ਪੈਸਟੀਸਾਈਡ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੇਤ ਸਿੰਘ ਸੰਧਾ ਨੇ ਜ਼ੋਰਦਾਰ ਢੰਗ ਨਾਲ ਕਿਹਾ ਕਿ ਕੇਂਦਰ ਸਰਕਾਰ ਦੇ ਨਵੇਂ ਕਾਨੂੰਨ ਵਪਾਰੀਆਂ ਦੀ ਹੋਂਦ ਲਈ ਖ਼ਤਰਾ ਹਨ। ਧਰਮਕੋਟ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੇਜ ਸਿੰਘ ਸੰਧਾ, ਵਿੱਕੀ ਬਤਰਾ ਜਗਦੇਵ ਸਿੰਘ ਕਲਸੀ, ਗਗਨ ਦਹੂਜਾ ਨੇ ਫਰਟੀਲਾਈਜ਼ਰਜ਼ ਐਂਡ ਪੈਸਟੀਸਾਈਡ ਐਸੋਸੀਏਸ਼ਨ ਧਰਮਕੋਟ ਦੇ ਪ੍ਰਧਾਨ ਗੁਰਮੇਜ ਸਿੰਘ ਸੰਧਾ ਦੀ ਅਗਵਾਈ ਹੇਠ 27 ਅਪ੍ਰੈਲ ਦੀ ਹੜਤਾਲ ਸੰਬੰਧੀ ਮੀਟਿੰਗ ਦੌਰਾਨ ਸ਼ਹਿਰ ਦੇ ਅਤੇ ਖਾਦ ਵਿਕਰੇਤਾ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਪੰਜਾਬ ਸੂਬਾ ਪ੍ਰਧਾਨ ਵਰਿੰਦਰ ਸਿੰਘ ਕਪੂਰ ਨੂੰ ਭਰੋਸਾ ਦਿਵਾਇਆ ਕਿ ਧਰਮਕੋਟ ਦਾ ਹਰ ਡੀਲਰ, ਵੱਡਾ ਜਾਂ ਛੋਟਾ, ਇਸ ਹੜਤਾਲ ਨੂੰ ਸਫਲ ਬਣਾਉਣ ਲਈ ਅਣਥੱਕ ਮਿਹਨਤ ਕਰੇਗਾ।

ਧਰਮਕੋਟ ਮੰਡੀ ਦੇ ਵਪਾਰੀਆਂ ਦਾ ਨਾਅਰਾ ਹੈ ’ਜੇ ਵਪਾਰੀ ਮਜ਼ਬੂਤ ਹੋਣਗੇ, ਤਾਂ ਕਿਸਾਨ ਖ਼ੁਸ਼ਹਾਲ ਹੋਣਗੇ। ਉਨ੍ਹਾਂ ਕਿਸਾਨ ਭਰਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਾਡਾ ਸਾਥ ਦਿੰਦੇ ਹੋਏ ਸਾਡੀ ਮਜਬੂਰੀ ਨੂੰ ਸਮਝਦੇ ਹੋਏ ਜਿੱਥੇ ਐਤਵਾਰ ਨੂੰ ਦੁਕਾਨਾਂ ਵੈਸੇ ਹੀ ਬੰਦ ਹੁੰਦੀਆਂ ਹਨ, ਉੱਥੇ ਸੋਮਵਾਰ ਨੂੰ 27 ਅਪ੍ਰੈਲ ਨੂੰ ਵੀ ਦੁਕਾਨਾਂ ਬੰਦ ਰਹਿਣਗੀਆਂ ਤਾਂ ਕਿ ਸਾਡੀਆਂ ਮੰਗਾਂ ਸਬੰਧੀ ਕੇਂਦਰ ਸਰਕਾਰ ਗੰਭੀਰ ਹੋ ਸਕੇ। ਇਸ ਮੌਕੇ ’ਤੇ ਯੂਨੀਅਨ ਦੇ ਮੈਂਬਰ ਹਾਜ਼ਰ ਸਨ।
 


author

Anmol Tagra

Content Editor

Related News