ਭਿਆਨਕ ਸੜਕ ਹਾਦਸੇ 'ਚ ਮਾਂ-ਪੁੱਤ ਸਣੇ 3 ਦੀ ਮੌਤੇ

05/20/2019 7:38:43 PM

ਅਬੋਹਰ, (ਸੁਨੀਲ, ਰਹੇਜਾ)— ਸੋਮਵਾਰ ਸਵੇਰੇ ਸਰਕਾਰੀ ਹਸਪਤਾਲ 'ਚ ਆਪਣੀ ਨਵਜਨਮੀ ਬੱਚੀ ਤੇ ਪਤਨੀ ਦਾ ਹਾਲਚਾਲ ਜਾਨਣ ਕਰ ਕੇ ਵਾਪਿਸ ਮੋਟਰਸਾਈਕਲ 'ਤੇ ਆਪਣੇ ਪਿੰਡ ਬੰਬੀਹਾ ਜਾ ਰਹੇ ਇਕ ਵਿਅਕਤੀ ਤੇ ਉਸਦੀ ਮਾਂ ਦੀ ਅਬੋਹਰ ਮਲੋਟ ਕੌਮਾਂਤਰੀ ਰੋਡ ਨੰ. 10 'ਤੇ ਪਿਕਅਪ ਦੀ ਟੱਕਰ ਹੋਣ ਕਾਰਨ ਮੌਕੇ 'ਤੇ ਮੌਤ ਹੋ ਗਈ। ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਉਂਦੇ ਹੋਏ ਪਿਕਅਪ ਤੇ ਮੋਟਰਸਾਈਕਲ ਕਬਜੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਗਿਦੜਬਾਹਾ ਦੇ ਪਿੰਡ ਬੰਬੀਹਾ ਵਾਸੀ ਗੁਰਪ੍ਰੀਤ ਦੀ ਪਤਨੀ ਗੁਰਮੀਤ ਕੌਰ ਵਾਸੀ ਗਦਾਡੋਬ ਨੇ 18 ਮਈ ਨੂੰ ਸਰਕਾਰੀ ਹਸਪਤਾਲ 'ਚ ਜਣੇਪੇ ਦੌਰਾਨ ਇਕ ਬੱਚੀ ਨੂੰ ਜਨਮ ਦਿੱਤਾ ਸੀ। ਜਿਸਦਾ ਹਾਲਚਾਲ ਜਾਣਨ ਦੇ ਬਾਅਦ ਗੁਰਪ੍ਰੀਤ ਅਤੇ ਉਸਦੀ ਮਾਂ ਰਮਨਦੀਪ ਕੌਰ ਪਤਨੀ ਰੰਜੀਤ ਸਿੰਘ ਅੱਜ ਮੋਟਰਸਾਈਕਲ 'ਤੇ ਵਾਪਿਸ ਆਪਣੇ ਪਿੰਡ ਜਾ ਰਹੇ ਸੀ ਕਿ ਜਦ ਉਹ ਮਲੋਟ ਰੋਡ 'ਤੇ ਲੋਟਸ ਪੈਲੇਸ ਦੇ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫਤਾਰ ਪਿਕਅਪ ਨਾਲ ਉਨ੍ਹਾਂ ਦੀ ਟੱਕਰ ਹੋ ਗਈ, ਜਿਸ ਨਾਲ ਦੋਵੇਂ ਮਾਂ-ਪੁੱਤ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਇੱਧਰ ਮੌਕੇ 'ਤੇ ਪਹੁੰਚੀ ਪੁਲਸ ਨੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ 'ਚ ਦਾਖਿਲ ਕਰਾਇਆ।


KamalJeet Singh

Content Editor

Related News