ਕਰੰਟ ਲੱਗਣ ਨਾਲ ਵਿਆਹੁਤਾ ਦੀ ਮੌਤ

Tuesday, Sep 08, 2020 - 06:06 PM (IST)

ਕਰੰਟ ਲੱਗਣ ਨਾਲ ਵਿਆਹੁਤਾ ਦੀ ਮੌਤ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ): ਸਥਾਨਕ ਕੱਚਾ ਭਾਗਸਰ ਰੋਡ ’ਤੇ ਇਕ ਵਿਆਹੁਤਾ ਦੀ ਕਰੰਟ ਲੱਗਣ ਕਾਰਣ ਮੌਤ ਹੋ ਗਈ। ਜਾਣਕਾਰੀ ਅਨੁਸਾਰ ਭਾਗਸਰ ਰੋਡ ਵਿਖੇ ਪਤੀਸਾ ਬਣਾਉਣ ਦਾ ਕੰਮ ਕਰਦੇ ਇਮਰਾਨ ਦੀ ਪਤਨੀ ਮੇਹਜਵੀ (32) ਰੋਜ਼ਾਨਾ ਦੀ ਤਰ੍ਹਾਂ ਪਾਣੀ ਦੀ ਟੈਂਕੀ ਕੋਲ ਬੈਠ ਕੇ ਬਰਤਨ ਸਾਫ ਕਰ ਰਹੀ ਸੀ ਕਿ ਇਸ ਦੌਰਾਨ ਕੋਲ ਲੱਗੀ ਮੋਟਰ ਦੀ ਤਾਰ ਵਿਚ ਕਰੰਟ ਆ ਜਾਣ ਕਾਰਣ ਉਸਨੂੰ ਜ਼ੋਰਦਾਰ ਝਟਕਾ ਲੱਗਿਆ। ਪਰਿਵਾਰਿਕ ਮੈਂਬਰ ਜੋ ਕਿ ਫੈਕਟਰੀ ਵਿਚ ਹੀ ਬਣੀ ਰਿਹਾਇਸ਼ ਵਿਚ ਰਹਿੰਦੇ ਹਨ, ਨੇ ਜਲਦੀ ਨਾਲ ਉਸਨੂੰ ਨਜ਼ਦੀਕੀ ਡਾਕਟਰ ਕੋਲ ਪਹੁੰਚਾਇਆ, ਪਰ ਮੇਹਜਵੀ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਪੁਲਸ ਨੇ ਆਪਣੀ ਕਾਰਵਾਈ ਆਰੰਭ ਕਰ ਦਿੱਤੀ। ਇਹ ਪਰਿਵਾਰ ਜੋ ਕਿ ਯੂ.ਪੀ. ਦਾ ਰਹਿਣ ਵਾਲਾ ਹੈ। ਪੋਸਟਮਾਰਟਮ ਉਪਰੰਤ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਲਾਸ਼ ਸੌਂਪ ਦਿੱਤੀ ਗਈ ਹੈ।


author

Shyna

Content Editor

Related News