ਕਰੰਟ ਲੱਗਣ ਕਾਰਨ ਵਿਅਕਤੀ ਦੀ ਮੌਤ

07/03/2019 12:36:59 AM

ਭਵਾਨੀਗੜ੍ਹ: ਸ਼ਹਿਰ ਦੀਆਂ ਬਾਲਦ-ਕੈਂਚੀਆਂ ਵਿਖੇ ਇਕ ਰੇਤਾ-ਬੱਜਰੀ ਦੀ ਦੁਕਾਨ 'ਤੇ ਕੰਮ ਕਰਦੇ ਸਮੇਂ ਇਕ ਪਲੰਬਰ ਨੂੰ ਅਚਾਨਕ ਕਰੰਟ ਲੱਗ ਜਾਣ ਕਾਰਣ ਉਸ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਵਾਸੀ ਕਾਕੜਾ ਨੇ ਦੱਸਿਆ ਕਿ ਉਸ ਦਾ ਲੜਕਾ ਹਰਦੀਪ ਸਿੰਘ ਰਿੰਕੂ ਜੋ ਕਿ ਪਲੰਬਰ ਦਾ ਕੰਮ ਕਰਦਾ ਸੀ, ਉਹ ਅੱਜ ਜਦੋਂ ਬਾਲਦ-ਕੈਂਚੀਆਂ ਵਿਖੇ ਇਕ ਰੇਤਾ-ਬੱਜਰੀ ਵਾਲੀ ਦੁਕਾਨ ਉਪਰ ਕੰਮ ਕਰਦੇ ਸਮੇਂ ਲੋਹੇ ਦੀ ਪੌੜੀ ਲੈ ਕੇ ਆ ਰਿਹਾ ਸੀ ਤਾਂ ਪੌੜੀ ਅਚਾਨਕ ਨੇੜੇ ਲੱਗੇ ਟਰਾਂਸਫਾਰਮਰ ਦੀਆਂ ਤਾਰਾਂ ਨਾਲ ਲੱਗ ਗਈ। ਜਿਸ ਕਾਰਨ ਹਰਦੀਪ ਸਿੰਘ ਰਿੰਕੂ ਨੂੰ ਕਰੰਟ ਦਾ ਜ਼ੋਰਦਾਰ ਝਟਕਾ ਲੱਗਿਆ ਤੇ ਉਹ ਹੇਠਾਂ ਜ਼ਮੀਨ ਉਪਰ ਡਿੱਗ ਪਿਆ ਤੇ ਕਰੰਟ ਲੱਗਣ ਕਾਰਣ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਮੌਕੇ 'ਤੇ ਮੌਜੂਦ ਵਿਅਕਤੀਆਂ ਨੇ ਤੁਰੰਤ ਚੁੱਕ ਕੇ ਇਲਾਜ ਲਈ ਸਥਾਨਕ ਹਸਪਤਾਲ ਲਿਆਂਦਾ ਜਾ ਰਿਹਾ ਸੀ ਪਰ ਇਸ ਦੌਰਾਨ ਹਰਦੀਪ ਸਿੰਘ ਦੀ ਮੌਤ ਹੋ ਗਈ। ਇਸ ਘਟਨਾ ਸਬੰਧੀ ਪਤਾ ਚਲਦਿਆਂ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।


Related News