ਕਾਂਗਰਸ ਅਤੇ ‘ਆਪ’ ਸਿਰਫ ਵੋਟਾਂ ਵੇਲੇ ਹੀ ਲੋਕਾਂ ’ਚ ਨਜ਼ਰ ਆਉਂਦੇ : ਰੋਜ਼ੀ ਬਰਕੰਦੀ

Friday, Jan 21, 2022 - 06:06 PM (IST)

ਕਾਂਗਰਸ ਅਤੇ ‘ਆਪ’ ਸਿਰਫ ਵੋਟਾਂ ਵੇਲੇ ਹੀ ਲੋਕਾਂ ’ਚ ਨਜ਼ਰ ਆਉਂਦੇ : ਰੋਜ਼ੀ ਬਰਕੰਦੀ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਚੱਲ ਰਹੇ ਚੌਣ ਪ੍ਰਚਾਰ ਦੇ ਦੌਰ ਦੌਰਾਨ ਸਥਾਨਕ ਪਿੰਡ ਹਰਾਜ਼ ਅਤੇ ਲੁਬਾਣਿਆਂਵਾਲੀ ਵਿਖੇ ਵੱਖ-ਵੱਖ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸ ਸੱਤਾ ਧਿਰ ਰਹਿ ਕੇ ਪੰਜ ਸਾਲਾਂ ’ਚ ਕੁੱਝ ਨਹੀਂ ਕਰ ਸਕੀ। ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਕਾਰਜਕਾਲ ’ਚ ਸਿਰਫ ਤੇ ਸਿਰਫ ਵਿਕਾਸ ਕਾਰਜਾਂ ਨੂੰ ਪਹਿਲ ਦਿੱਤੀ ਸੀ। ਜਿੰਨੇ ਵਿਕਾਸ ਕਾਰਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾਗੂ ਕੀਤੇ ਗਏ ਸਨ, ਉਨ੍ਹਾਂ ਵਿਕਾਸ ਕਾਰਜਾਂ ਵੱਲ ਧਿਆਨ ਨਾ ਦੇ ਕੇ ਕਾਂਗਰਸ ਨੇ ਬਦਲਾਖੋਰੀ ਨੀਤੀ ਨੂੰ ਅਪਣਾ ਕੇ ਸਮਾਂ ਬਰਬਾਦ ਕੀਤਾ। ਸੂਬੇ ਦਾ ਵਿਕਾਸ ਕਰਨ ’ਚ ਕਾਂਗਰਸ ਅਸਫਲ ਰਹੀ ਹੈ। ਰੋਜ਼ੀ ਬਕਰੰਦੀ ਨੇ ਕਿਹਾ ਕਿ ਲੋਕਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੂਜੀਆਂ ਪਾਰਟੀਆਂ ਦੇ ਆਗੂ ਲੋਕਾਂ ਨੂੰ ਗੁੰਮਰਾਹ ਕਰਨ ਵਿਚ ਆਪਣਾ ਸਮਾਂ ਬਰਬਾਦ ਕਰਦੇ ਹਨ, ਜਦਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਵਿਚ ਵਿੱਚਰ ਕੇ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਸੁਣਦੀ ਹੈ, ਉਨ੍ਹਾਂ ਦਾ ਵਿਕਾਸ ਕਰਦੀ ਹੈ। ਰੋਜ਼ੀ ਬਰਕੰਦੀ ਨੇ ਕਿਹਾ ਕਿ ਕਾਂਗਰਸ ਅਤੇ ‘ਆਪ’ ਸਿਰਫ ਵੋਟਾਂ ਵੇਲੇ ਹੀ ਲੋਕਾਂ ਵਿਚ ਨਜ਼ਰ ਆਉਂਦੇ ਹਨ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰ ਸਰਕਾਰ ਨਾ ਹੁੰਦਿਆਂ ਵੀ ਹਲਕੇ ਵਿੱਚ ਰਹਿ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਹਨ।

ਇਸ ਮੌਕੇ ਰੋਜ਼ੀ ਬਰਕੰਦੀ ਨੇ ਸਮੂਹ ਲੋਕਾਂ ਨੂੰ 20 ਫਰਵਰੀ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਨੂੰ ਭਰਪੂਰ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੇਲ ਸਿੰਘ ਸਰਪੰਚ ਹਰਾਜ, ਗੁਰਭਜਨ ਸਿੰਘ ਹਰਾਜ, ਜਗਰੂਪ ਸਿੰਘ, ਮਲਕੀਤ ਸਿੰਘ ਸਾਬਕਾ ਸਰਪੰਚ, ਲਖਵਿੰਦਰ ਸਿੰਘ ਮੈਂਬਰ, ਬਲਕਰਨ ਸਿੰਘ ਮੈਂਬਰ, ਹਰਫੂਲ ਸਿੰਘ, ਗੁਰਵਿੰਦਰ ਸਿੰਘ, ਗੁਰਜੀਤ ਸਿੰਘ, ਭੀਰਾ ਸਿੰਘ, ਬੂਟਾ ਸਿੰਘ, ਦਵਿੰਦਰ ਸਿੰਘ, ਪਰਮਿੰਦਰ ਸਿੰਘ, ਵਿਧੀ ਸਿੰਘੀ, ਦਰਸ਼ਨ ਸਿੰਘ, ਮੱਘਰ ਸਿੰਘ, ਮਾਹਲਾ ਸਿੰਘ, ਜਗਜੀਤ ਸਿੰਘ, ਬੁੱਧ ਸਿੰਘ, ਸੌਦਾਗਰ ਸਿੰਘ, ਹਰਚੰਦ ਸਿੰਘ, ਮਹਿੰਦਰ ਸਿੰਘ ਮਿੰਦਾ, ਫਰੀਦਾ ਸਿੰਘ, ਹੈਪੀ, ਨੈਬ ਸਿੰਘ, ਗੁਰਮੇਲ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।


author

Gurminder Singh

Content Editor

Related News