ਮਾਨਸਾ ਜ਼ਿਲ੍ਹੇ ਦੀਆਂ ਯੂਥ ਕਲੱਬਾਂ ਦਾ ਸ਼ਲਾਘਾਯੋਗ ਕੰਮ:ਰਘਵੀਰ ਸਿੰਘ ਮਾਨ

07/10/2020 2:20:06 PM

 

ਬੁਢਲਾਡਾ (ਮਨਜੀਤ) - ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰਪਾਲ ਆਈ.ਏ.ਐਸ. ਦੀ ਅਗਵਾਈ ਹੇਠ ਯੂਵਕ ਸੇਵਾਵਾਂ ਵਿਭਾਗ ਜ਼ਿਲ੍ਹਾ ਮਾਨਸਾ ਵਲੋਂ ਮਿਸ਼ਨ ਫਤਿਹ ਤਹਿਤ ਕ੍ਰਿਸ਼ਨਾ ਕਾਲਜ ਰੱਲੀ ਵਿਖੇ ਬੁਢਲਾਡਾ ਯੂਥ ਕਲੱਬਾ ਨੂੰ ਸਨਮਾਨਤਿ ਕਰਨ ਲਈ ਪ੍ਰੋਗਰਾਮ ਰੱਖਿਆ ਗਿਆ। ਕਾਲਜ ਦੇ ਐਮ.ਡੀ ਕਮਲ ਸਿੰਗਲਾ ਅਤੇ ਚੈਅਰਮੇਨ ਸੁਖਵਿੰਦਰ ਸਿੰਘ ਰੱਲੀ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਵੱਲੋਂ ਕੀਤੇ ਸਮਾਜਕ ਭਲਾਈ ਕੰਮਾਂ ਬਾਰੇ ਦੱਸਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਰਦਾਰ ਰਘਵੀਰ ਸਿੰਘ ਮਾਨ ਸਹਾਇਕ ਡਇਰੈਕਟਰ ਮਾਨਸਾ ਨੇ ਕਲੱਬਾਂ ਨੂੰ ਸੰਬੋਧਨ ਕਰਦਿਆਂ ਕਿਹਾ ਕੇ ਮਾਨਸਾ ਜ਼ਿਲ੍ਹੇ ਦੇ ਨੌਜਵਾਨਾਂ ਅਤੇ ਕਲੱਬਾਂ ਨੇ ਕੋਰੋਨਾ ਲਾਗ ਦੌਰਾਨ ਬਹੁਤ ਵੱਡੀ ਸੇਵਾ ਕੀਤੀ ਲੰਗਰ ਮੈਡੀਕਲ ਅਤੇ ਹੋਰ ਸਮਾਜ ਭਲਾਈ ਕੰਮ ਕੀਤੇ। ਸ੍ਰੀ ਮਾਨ ਨੇ ਕਿਹਾ 2500 ਦੇ ਲਗਭਗ ਨੌਜਵਾਨਾਂ ਨੇ ਕੋਵਾ ਐੱਪ  ਡਾਊਨਲੋਡ ਕੀਤੀ ਅਤੇ ਕਲੱਬਾਂ ਵੱਲੋਂ ਲਗਾਤਾਰ ਕੋਰੋਨਾ ਬਾਰੇ ਜਾਗਰੂਕ ਮੁਹਿੰਮ ਚਲਾਈ ਜਾ ਰਹੀ ਹੈ ।ਇਸ ਮੌਕੇ ਯੂਵਕ ਸੇਵਾਵਾਂ ਵਿਭਾਗ ਮਾਨਸਾ ਵੱਲੋਂ ਕੋਰੋਨਾ ਯੋਧਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

 ਇਸ ਮੌਕੇ ਡਾ. ਕਰਨੈਲ ਵੈਰਗੀ ਸਰਦਾਰ ਦਰਸ਼ਨ ਸਿੰਘ ਬਰੇਟਾ ਪ੍ਰੋਗਰਾਮ ਅਫਸਰ ਨੇ ਦੱਸਆਿ ਐਨ.ਐਸ.ਐਸ ਵਲੰਟੀਅਰਾਂ ਵਲੋਂ 45000 ਮਾਸਕ ਦਾਣਾ ਮੰਡੀਆਂ ਵਿਚ ਲੋਡ਼ਵੰਦਾਂ ਵਿਚ ਵੰਡਿਆ ਗਿਆ।  ਰਜਿੰਦਰ ਵਰਮਾ ਕੌਂਸਲਰ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਮਾਨਸਾ ਵਲੋਂ ਬੱਚਿਆਂ ਦੇ ਅਧਿਕਾਰਾਂ ਅਤੇ ਬੱਚਿਆਂ ਦੀ ਕਾਉਂਸਲਿੰਗ ਲਈ ਚਾਈਲਡ ਹੈਲਪ ਲਾਈਨ ਨੰਬਰ 1098 'ਤੇ ਸੰਪਰਕ ਕਰਨ ਲਈ ਕਿਹਾ। ਇਸ ਮੌਕੇ ਸੁਖਚੈਨ ਚੈਨੀ ਨੇ ਸਮੂਹ ਕਲੱਬਾਂ ਤੋਂ ਆਏ ਹੋਏ ਉਚ ਅਧਕਾਰੀਆਂ ਦਾ ਅਤੇ ਕਲੱਬਾ ਦਾ ਧੰਨਵਾਦ ਕੀਤਾ। ਇਸ ਮੌਕੇ ਐਨ.ਐਸ.ਐਸ ਦੇ ਪ੍ਰੋਗਰਾਮ ਅਫਸਰ ਬਲਵਿੰਦਰ ਸਿੰਘ ਬੋਹਾ, ਹਰਪ੍ਰੀਤ ਸਿੰਘ ਮੂਸਾ, ਗੁਰਮੀਤ ਸਿੰਘ ਅੱਕਾਂਵਾਲੀ, ਯਾਦਵਿੰਦਰ ਸਿੰਘ ਸਿੱਧੂ, ਸ੍ਰੀ ਵਜ਼ੇ ਕੁਮਾਰ, ਜਸਵੀਰ ਸਿੰਘ, ਅਤੇ ਬੱਛੂਆਣਾ, ਕਣਵਾਲ, ਭਾਦਡ਼ਾ, ਕੂਲਰੀਆਂ ਤਾਲਾਵਾਲ, ਗੋਬਿੰਦਪੂਰਾ, ਬੋਹਾ, ਰੰਘਡ਼ਆਿਲ, ਬਰੇਟਾ, ਖਤਰੀਵਾਲਾ, ਧਰਮਪੂਰਾ, ਜੂਗਲਾਨ, ਖੀਵਾਮਆਿਂ ਸੰਘਵਾਲਾ, ਰੱਲੀ, ਦਰੀਆਪੁਰ ਅਤੇ ਇੰਡੀਅਨ ਯੂਥ ਵੈਲਫੇਅਰ ਕਲੱਬ ਬੁਢਲਾਡਾ ਅਤੇ ਨੇਕੀ ਫਾਉਂਡੇਸ਼ਨ ਸ਼ਾਮਲ ਹੋਏ। 


Harinder Kaur

Content Editor

Related News