ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਅਗਵਾਈ ਦੇ ਬੇਮਿਸਾਲ ਚਾਰ ਸਾਲ

Wednesday, Aug 21, 2024 - 06:28 PM (IST)

ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਅਗਵਾਈ ਦੇ ਬੇਮਿਸਾਲ ਚਾਰ ਸਾਲ

ਚੰਡੀਗੜ੍ਹ : ਪੰਜਾਬ ਕੇਂਦਰੀ ਯੂਨੀਵਰਸਿਟੀ ਨੇ 15 ਸਾਲਾਂ ਦੇ ਥੋੜ੍ਹੇ ਸਮੇਂ ਵਿਚ ਮਿਆਰੀ ਉੱਚ ਸਿੱਖਿਆ ਅਤੇ ਖੋਜ ਦੇ ਖੇਤਰ ਵਿਚ ਮੋਹਰੀ ਵਜੋਂ ਕੰਮ ਕਰਦੇ ਹੋਏ ਆਪਣੀ ਵੱਖਰੀ ਪਛਾਣ ਬਣਾਈ ਹੈ। ਯੂਨੀਵਰਸਿਟੀ ਪਰਿਵਾਰ ਲਈ ਇਹ ਖੁਸ਼ਕਿਸਮਤੀ ਦੀ ਗੱਲ ਹੈ ਕਿ ਉਨ੍ਹਾਂ ਨੂੰ ਉੱਤਮਤਾ ਵੱਲ ਵਧਣ ਲਈ ਹਮੇਸ਼ਾ ਵਾਈਸ-ਚਾਂਸਲਰ ਵਜੋਂ ਦੂਰਅੰਦੇਸ਼ੀ ਸ਼ਖ਼ਸੀਅਤ ਦਾ ਮਾਰਗਦਰਸ਼ਨ ਮਿਲਿਆ। ਸਾਲ 2009 ਵਿਚ ਸਥਾਪਿਤ ਕੀਤੀ ਯੂਨੀਵਰਸਿਟੀ ਨੂੰ ਖੋਜ-ਮੁਖੀ ਬਣਾਉਣ ਦੀ ਨੀਂਹ ਸੰਸਥਾਪਕ ਵਾਈਸ-ਚਾਂਸਲਰ ਪ੍ਰੋ. ਜੈ ਰੂਪ ਸਿੰਘ ਨੇ ਰੱਖੀ ਸੀ ਅਤੇ ਜੋ ਪਹਿਲਕਦਮੀਆਂ ਸਾਬਕਾ ਵਾਈਸ-ਚਾਂਸਲਰ ਪ੍ਰੋ. ਆਰ.ਕੇ. ਕੋਹਲੀ ਨੇ ਕੀਤੀਆਂ ਸਨ, ਨੂੰ ਅੱਗੇ ਵਧਾਉਂਦੇ ਹੋਏ ਅਤੇ ਨਵੀਆਂ ਪਹਿਲਕਦਮੀਆਂ ਦਾ ਵਿਸਥਾਰ ਕਰਦਿਆਂ ਮੌਜੂਦਾ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਯੋਗ ਅਗਵਾਈ ਹੇਠ ਇਹ ਯੂਨੀਵਰਸਿਟੀ ਤਰੱਕੀ ਦੀ ਰਾਹ 'ਤੇ ਅੱਗੇ ਵੱਧ ਰਹੀ ਹੈ। ਅਗਸਤ 2020 ਵਿਚ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਪ੍ਰੋ. ਤਿਵਾਰੀ ਨੇ ਆਪਣੇ ਕਾਰਜਕਾਲ ਦੇ ਚਾਰ ਸਾਲ ਪੂਰੇ ਕਰ ਲਏ ਹਨ।

4 ਸਾਲਾਂ ਦੀਆਂ ਵੱਡੀਆਂ ਪ੍ਰਾਪਤੀਆਂ

ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਤੀਜੇ ਵਾਈਸ-ਚਾਂਸਲਰ ਪ੍ਰੋ. ਤਿਵਾਰੀ ਦੇ ਬੇਮਿਸਾਲ ਕਾਰਜਕਾਲ ਦੇ ਪਹਿਲੇ ਚਾਰ ਸਾਲਾਂ ਦੌਰਾਨ ਯੂਨੀਵਰਸਿਟੀ ਨੇ ਬਹੁਤ ਸਾਰੀਆਂ ਪ੍ਰਾਪਤੀਆਂ ਹਾਸਲ ਕੀਤੀਆਂ। ਜਿੱਥੇ ਇਕ ਪਾਸੇ ਯੂਨੀਵਰਸਿਟੀ ਨੇ ਨੈਕ ਮੁਲਾਂਕਣ ਦੇ ਦੂਜੇ ਚੱਕਰ ਵਿਚ "ਏਪਲੱਸ" ਗ੍ਰੇਡ ਨਾਲ ਮਾਨਤਾ ਪ੍ਰਾਪਤ ਕੀਤੀ, ਉਥੇ ਦੂਜੇ ਪਾਸੇ ਯੂਨੀਵਰਸਿਟੀ ਨੇ ਐੱਨਆਈਆਰਐੱਫ ਇੰਡੀਆ ਰੈਂਕਿੰਗ 2024 ਦੀ "ਯੂਨੀਵਰਸਿਟੀ ਸ਼੍ਰੇਣੀ" ਵਿਚ 83ਵਾਂ ਸਥਾਨ ਪ੍ਰਾਪਤ ਕਰਦੇ ਹੋਏ ਐੱਨਆਈਆਰਐੱਫ ਵਿਚ ਪਿਛਲੇ ਛੇ ਸਾਲਾਂ ਤੋਂ ਲਗਾਤਾਰ ਦੇਸ਼ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ ਦੀ ਸੂਚੀ ਵਿਚ ਸਥਾਨ ਹਾਸਲ ਕੀਤਾ ਹੈ। ਯੂਨੀਵਰਸਿਟੀ ਨੇ ਐੱਨਆਈਆਰਐੱਫ ਰੈਂਕਿੰਗਜ਼ ਦੀ ਫਾਰਮੇਸੀ ਸ਼੍ਰੇਣੀ ਦੇ ਤਹਿਤ ਸਾਲ 2024 ਵਿਚ 23ਵਾਂ ਰੈਂਕ ਪ੍ਰਾਪਤ ਕਰਕੇ ਲਗਾਤਾਰ ਤੀਜੀ ਵਾਰ ਐੱਨਆਈਆਰਐੱਫ ਫਾਰਮੇਸੀ ਸ਼੍ਰੇਣੀ ਵਿਚ ਚੋਟੀ ਦੀਆਂ 25 ਫਾਰਮੇਸੀ ਸੰਸਥਾਵਾਂ ਵਿਚ ਸਥਾਨ ਹਾਸਲ ਕੀਤਾ ਹੈ। ਯੂਨੀਵਰਸਿਟੀ ਦੇ 11 ਮੌਜੂਦਾ ਅਤੇ ਇੱਕ ਸਾਬਕਾ ਅਧਿਆਪਕ ਨੂੰ ਤਕਨੀਕੀ ਖੋਜ ਲਈ "ਸਟੈਨਫੋਰਡ ਯੂਨੀਵਰਸਿਟੀ ਦੀ ਚੋਟੀ ਦੇ ਅੰਤਰਰਾਸ਼ਟਰੀ ਵਿਗਿਆਨੀਆਂ ਦੀ ਸੂਚੀ 2023" ਵਿਚ ਸ਼ਾਮਲ ਕੀਤਾ ਗਿਆ ਹੈ। ਇੱਥੋਂ ਦੇ ਵਿਦਿਆਰਥੀ ਸੰਸਦੀ ਮਾਮਲਿਆਂ ਬਾਰੇ ਮੰਤਰਾਲੇ ਦੀ ਅਗਵਾਈ ਹੇਠ ਕਰਵਾਏ ਗਏ 15ਵੇਂ ਅਤੇ 16ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ ਦੇ ਜੇਤੂ ਬਣੇ। ਇਸ ਤੋਂ ਇਲਾਵਾ, ਨੈਸ਼ਨਲ ਵਾਟਰ ਅਵਾਰਡਜ਼ 2022 ਵਿਚ ਯੂਨੀਵਰਸਿਟੀ ਨੂੰ 'ਕੈਂਪਸ ਉਪਯੋਗਤਾ ਲਈ ਸਰਵੋਤਮ ਸੰਸਥਾ' ਸ਼੍ਰੇਣੀ ਵਿਚ ਦੇਸ਼ ਵਿਚ ਤੀਜਾਸਥਾਨ ਪ੍ਰਾਪਤ ਹੋਇਆ ਸੀ। ਸੰਸਥਾ ਨੇ ਗੁਣਵੱਤਾ ਪ੍ਰਬੰਧਨ ਪ੍ਰਣਾਲੀਆਂ ਲਈ ਆਈਐੱਸਓ  9001: 2015 ਦੇ ਤਹਿਤ ਪ੍ਰਮਾਣੀਕਰਣ ਪ੍ਰਾਪਤ ਕੀਤਾ। ਪਿਛਲੇ ਕੁਝ ਸਾਲਾਂ ਵਿੱਚ ਯੂਨੀਵਰਸਿਟੀ ਨੂੰ ਮਨਜ਼ੂਰ ਗ੍ਰਾਂਟ ਦੀ ਰਕਮ ਵਿੱਚ ਵਾਧਾ ਹੋਇਆ ਹੈ। 

PunjabKesari

ਯੂਨੀਵਰਸਿਟੀ ਵਿੱਚ ਡਾ. ਅੰਬੇਡਕਰ ਰਿਸਰਚ ਚੇਅਰ ਵੀ ਸਥਾਪਿਤ ਕੀਤੀ ਗਈ ਹੈ। ਨਾਲ ਹੀ, ਡੀਬੀਟੀ ਈ-ਯੂਥ ਸੈਂਟਰ ਅਤੇ ਹੁਨਰ ਵਿਕਾਸ ਮੰਤਰਾਲੇ ਵਲੋਂ ਤਿੰਨ ਕਾਰੋਬਾਰੀ ਆਇਡਿਯਾਜ਼ ਲਈ ਵਿੱਤੀ ਗ੍ਰਾਂਟ ਲਈ ਪ੍ਰਵਾਨਗੀ ਪ੍ਰਾਪਤ ਹੋਈ ਹੈ। ਅੰਤਰਰਾਸ਼ਟਰੀ ਅਤੇ ਰਾਸ਼ਟਰੀ ਸੰਸਥਾਵਾਂ ਦੇ ਨਾਲ ਸਹਿਯੋਗ ਦੀ ਗਿਣਤੀ ਨੂੰ ਵਧਾਉਂਦੇ ਹੋਏ ਪ੍ਰੋ. ਤਿਵਾਰੀ ਦੀ ਅਗਵਾਈ ਵਿੱਚ ਯੂਨੀਵਰਸਿਟੀ ਨੇ ਬਠਿੰਡਾ ਖੇਤਰ ਅਤੇ ਉੱਤਰੀ ਭਾਰਤ ਖੇਤਰ ਵਿੱਚ ਉੱਚ ਵਿਦਿਅਕ ਸੰਸਥਾਵਾਂ ਦੇ ਨਾਲ ਇੱਕ ਕਨਸੋਰਟੀਅਮ ਬਣਾਉਣ ਵਿਚ ਮੁੱਖ ਭੂਮਿਕਾ ਨਿਭਾਈ। ਅਧਿਆਪਕਾਂ ਦੀਆਂ 86 ਫੀਸਦੀ ਅਸਾਮੀਆਂ ’ਤੇ ਨਿਯੁਕਤੀਆਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਮੁਲਾਜ਼ਮਾਂ ਦੀਆਂ ਅਸਾਮੀਆਂ ’ਤੇ ਨਿਯੁਕਤੀ ਪ੍ਰਕਿਰਿਆ ਅਧੀਨ ਹੈ। ਸੂਚਨਾ ਮੰਤਰਾਲੇ ਵੱਲੋਂ ਇੱਕ ਕਮਿਊਨਿਟੀ ਰੇਡੀਓ ਸਥਾਪਤ ਕਰਨ ਲਈ ਪ੍ਰਵਾਨਗੀ ਮਿਲ ਗਈ ਹੈ ਜੋ ਯੂਨੀਵਰਸਿਟੀ ਵਿਚ ਕੀਤੀਆਂ ਖੋਜਾਂ ਦੇ ਨਤੀਜਿਆਂ ਨੂੰ ਸਮਾਜ ਵਿੱਚ ਪਹੁੰਚਾਉਣ ਵਿੱਚ ਮਦਦਗਾਰ ਹੋਵੇਗਾ। ਉਪਰੋਕਤ ਪ੍ਰਾਪਤੀਆਂ ਯੂਨੀਵਰਸਿਟੀ ਦੇ ਉੱਤਮਤਾ ਦੇ ਰਾਹ 'ਤੇ ਵਧਣ ਦਾ ਸੰਕੇਤ ਹਨ। 

ਵਾਈਸ ਚਾਂਸਲਰ ਪ੍ਰੋ. ਤਿਵਾਰੀ ਦੀ ਅਗਵਾਈ ਵਿੱਚ ਯੂਨੀਵਰਸਿਟੀ ਦੇ ਅਕਾਦਮਿਕ ਉਤਪਾਦਨ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ

ਵਾਈਸ ਚਾਂਸਲਰ ਪ੍ਰੋ. ਤਿਵਾਰੀ ਦੀ ਰਹਿਨੁਮਾਈ ਹੇਠ ਯੂਨੀਵਰਸਿਟੀ ਦੇ ਅਧਿਆਪਕ, ਖੋਜਾਰਥੀ ਅਤੇ ਵਿਦਿਆਰਥੀ ਸਿੱਖਿਆ, ਅਧਿਆਪਨ ਅਤੇ ਖੋਜ ਦੇ ਖੇਤਰ ਵਿਚ ਸਫ਼ਲਤਾ ਹਾਸਲ ਕਰ ਰਹੇ ਹਨ। ਪਿਛਲੇ ਚਾਰ ਸਾਲਾਂ ਵਿੱਚ, ਸਕੋਪਸ ਸੂਚੀਬੱਧ ਰਸਾਲਿਆਂ ਵਿੱਚ ਪ੍ਰਕਾਸ਼ਿਤ ਪੇਪਰਾਂ ਦੀ ਸੰਖਿਆ ਵਿਚ 35.37% ਦੀ ਮਹੱਤਵਪੂਰਨ ਔਸਤ ਸਾਲਾਨਾ ਵਾਧਾ ਦਰ ਦਰਜ ਕੀਤੀ ਗਈ ਹੈ, ਜੋ ਸਤੰਬਰ 2020 ਵਿਚ 950 ਤੋਂ ਵਧਕੇ ਅਗਸਤ 2024 ਵਿਚ 3190 ਹੋ ਗਈ ਹੈ। ਸਕੋਪਸ ਹਵਾਲੇ ਦੀ ਸੰਖਿਆ ਨੇ 64% ਦੀ ਮਹੱਤਵਪੂਰਨ ਔਸਤ ਸਾਲਾਨਾ ਵਾਧਾ ਦਰ ਦਰਜ ਕੀਤੀ, ਜੋ ਸਤੰਬਰ 2020 ਵਿੱਚ 8520 ਤੋਂ ਵਧਕੇ ਅਗਸਤ 2024 ਵਿਚ 62089 ਹੋ ਗਈ। ਨਤੀਜੇ ਵਜੋਂ, ਯੂਨੀਵਰਸਿਟੀ ਦਾ ਐਚ-ਇੰਡੈਕਸ ਸਤੰਬਰ 2020 ਵਿੱਚ 42 ਤੋਂ ਵੱਧ ਅਗਸਤ 2024 ਵਿਚ 91 ਹੋ ਗਿਆ ਹੈ।

ਯੂਨੀਵਰਸਿਟੀ ਨੂੰ ਮਨਜ਼ੂਰ ਹੋਣ ਵਾਲੀ ਗ੍ਰਾਂਟ ਦੀ ਰਾਸ਼ੀ ਵਿਚ ਵੀ ਪਿਛਲੇ ਕੁਝ ਸਾਲਾਂ ਵਿੱਚ ਵਾਧਾ ਹੋਇਆ ਹੈ। ਵਰਤਮਾਨ ਵਿਚ ਯੂਨੀਵਰਸਿਟੀ ਦੇ ਨੌਂਵਿਭਾਗਾਂ ਨੂੰ ਕੁੱਲ 8.43 ਕਰੋੜ ਰੁਪਏ ਦੀ ਡੀ.ਐਸ.ਟੀ.-ਐਫ.ਆਈ.ਐਸ.ਟੀ. ਵਿੱਤੀ ਗ੍ਰਾਂਟ ਮਨਜ਼ੂਰ ਕੀਤੀ ਗਈ ਹੈ, ਜਿਸ ਵਿੱਚੋਂ 4.63 ਕਰੋੜ ਰੁਪਏ ਕੇਵਲ ਪਿਛਲੇ 4 ਸਾਲਾਂ ਵਿੱਚ ਹੀ ਪ੍ਰਾਪਤ ਹੋਏ ਹਨ। ਇਸ ਦੇ ਨਾਲ ਹੀ ਡੀਐਸਟੀ-ਪਰਸ ਸਕੀਮ ਤਹਿਤ 8.82 ਕਰੋੜ ਰੁਪਏ, ਡੀਐੱਸਟੀ ਫੰਡ-ਆਈਟੀਬੀਆਈ ਸਥਾਪਤ ਕਰਨ ਲਈ 3.99 ਕਰੋੜ ਰੁਪਏ, ਈ-ਯੂਥ ਸੈਂਟਰ ਦੀ ਸਥਾਪਨਾ ਲਈ 2.66 ਕਰੋੜ ਰੁਪਏ, ਐਮਐਸਐਮਈ ਇਨਕਿਊਬੇਸ਼ਨ ਸਕੀਮ ਅਧੀਨ 40.00 ਲੱਖ ਰੁਪਏ; ਫੂਡ ਟੈਸਟਿੰਗ ਲੈਬਾਰਟਰੀ ਸਥਾਪਤ ਕਰਨ ਲਈ 5.15ਕਰੋੜ ਰੁਪਏ; ਬੋਟੈਨੀਕਲ ਗਾਰਡਨ ਦੀ ਸਥਾਪਨਾ ਲਈ 33.5 ਲੱਖ ਰੁਪਏ; 8 ਲੇਨ ਸਿੰਥੈਟਿਕ ਐਥਲੈਟਿਕ ਟਰੈਕ ਲਈ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਤੋਂ 9.50 ਕਰੋੜ ਰੁਪਏ ਦੀ ਗ੍ਰਾਂਟ ਰਾਸ਼ੀ ਦੀ ਮਨਜ਼ੂਰੀ ਮਿਲ ਗਈ ਹੈ। ਯੂਨੀਵਰਸਿਟੀ ਦੀ ਬਾਹਰੀ ਵਿੱਤ ਪੋਸ਼ਿਤ ਯੋਜਨਾਵਾਂ ਦੀ ਕੁਲਸੰਖਿਆ 31. 07.2020 ਤੱਕ 55.05 ਕਰੋੜ ਰੁਪਏ ਦੀ ਗ੍ਰਾਂਟ ਨਾਲ 162 ਤੋਂ ਵੱਧ ਕੇ 31.07.2024 ਤੱਕ 98.91 ਕਰੋੜ ਰੁਪਏ ਦੀ ਗ੍ਰਾਂਟ ਨਾਲ 248 ਹੋ ਗਈ ਹੈ।ਜੋ ਕਿ ਚਾਰ ਸਾਲਾਂ ਵਿਚ ਯੋਜਨਾਵਾਂ ਵਿੱਚ 53.09% ਵਾਧਾ ਅਤੇ 79.67% ਵਾਧਾ ਨੂੰ ਦਰਸ਼ਾਉਂਦੀ ਹੈ।

ਯੂਨੀਵਰਸਿਟੀ ਦੇ ਪ੍ਰਾਪਤ ਕੁਲ 4 ਪੇਟੈਂਟਸ ਪਿਛਲੇ 4 ਸਾਲਾਂ ਵਿੱਚ ਵੀ ਪੁਰਸਕ੍ਰਿਤ ਹੋਏ ਹਨ। ਯੂਨੀਵਰਸਿਟੀ ਨੇ ਵੱਖ-ਵੱਖ ਸੰਸਥਾਵਾਂ ਨੂੰ ਅਕਾਦਮਿਕ ਅਤੇ ਪੇਸ਼ੇਵਰ ਸਲਾਹਕਾਰ ਸੇਵਾਵਾਂ ਪ੍ਰਦਾਨ ਕਰਕੇ 1.94 ਕਰੋੜ ਰੁਪਏ ਦੀ ਸਲਾਹਕਾਰ ਰਾਸ਼ੀ ਹਾਸਲ ਕੀਤੀ ਹੈ, ਜਿਸ ਵਿੱਚੋਂ ਵਿੱਤੀ ਸਾਲ 2023-24 ਵਿੱਚ 92.75 ਲੱਖ ਰੁਪਏ ਦੀ ਕਮਾਈ ਕੀਤੀ ਗਈ ਹੈ। ਕੇਂਦਰੀ ਮੰਤਰਾਲਿਆਂ ਵਲੋਂ ਸਪਾਂਸਰ ਕੀਤੀਆਂ ਵਰਕਸ਼ਾਪਾਂ, ਪ੍ਰਵਾਨਿਤ ਖੋਜ ਪ੍ਰੋਜੈਕਟਾਂ, ਨੌਜਵਾਨਾਂ ਦੇ ਬੌਧਿਕ ਵਿਕਾਸ ਲਈ ਵਰਤਮਾਨ ਮਾਮਲਿਆਂ ਬਾਰੇ ਵਰਕਸ਼ਾਪਾਂ, ਸਮਾਜਿਕ ਰੁਝੇਵਿਆਂ ਦੇ ਪ੍ਰੋਗਰਾਮਾਂ ਅਤੇ ਹੋਰ ਮਾਪਦੰਡਾਂ ਵਿਚ ਵੀ ਮਹੱਤਵਪੂਰਨ ਵਾਧਾ ਹੋਇਆ ਹੈ। 

ਨੌਜਵਾਨਾਂ ਵਿੱਚ ਉੱਦਮਸ਼ੀਲਤਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਕੀਤੀਆਂ ਪਹਿਲਕਦਮੀਆਂ

ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਅਗਵਾਈ ਵਿਚ ਪੰਜਾਬ ਕੇਂਦਰੀ ਯੂਨੀਵਰਸਿਟੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ (ਸੀਯੂਪੀਆਰਡੀਐੱਫ) ਦੀ ਸ਼ੁਰੂਆਤ ਸਤੰਬਰ 2023 ਵਿਚ ਪੰਜਾਬ ਕੇਂਦਰੀ ਯੂਨੀਵਰਸਿਟੀ ਕੈਂਪਸ ਵਿਚ ਕੀਤੀ ਗਈ ਸੀ। ਸੀਯੂਪੀਆਰਡੀਐੱਫ, ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੀ ਫੰਡ ਸਕੀਮ ਅਧੀਨ ਫੰਡ ਪ੍ਰਾਪਤ ਕੀਤਾ ਗਿਆ ਹੈ, ਝੋਨੇ ਦੀ ਪਰਾਲੀ ਸਾੜਨ, ਕੈਂਸਰ ਦੀ ਜਾਂਚ ਅਤੇ ਰਹਿੰਦ-ਖੂੰਹਦ ਪ੍ਰਬੰਧਨ ਵਰਗੇ ਮੁੱਦਿਆਂ 'ਤੇ ਕੇਂਦ੍ਰਿਤ ਆਈਡੀਆਥਨ ਅਤੇ ਸਟਾਰਟਅਪ ਸਮਾਗਮਾਂ ਵਰਗੀਆਂ ਗਤੀਵਿਧੀਆਂ ਰਾਹੀਂ ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰ ਰਿਹਾ ਹੈ। ਹੁਣ ਤੱਕ, ਸੀਯੂਪੀਆਰਡੀਐੱਫ ਵਿਚ ਤਿੰਨ ਸਟਾਰਟਅਪ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਨੂੰ ਡੀਐੱਸਟੀ ਇਗਨੀਸ਼ਨ ਗ੍ਰਾਂਟ ਤੋਂ 10 ਲੱਖ ਰੁਪਏ ਦੇ ਫੰਡ ਵੰਡੇ ਗਏ ਹਨ। ਇਸ ਦੇ ਨਾਲ ਹੀ, ਵਿਦਿਆਰਥੀਆਂ ਵਿਚ ਸਟਾਰਟ-ਅੱਪ ਸੱਭਿਆਚਾਰ, ਉੱਦਮਤਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਵਿਚ ਈ-ਯੁਵਾ ਕੇਂਦਰ (ਇਮਪਾਵਰਿੰਗ ਯੂਥ ਫਾਰ ਅੰਡਰਟੇਕਿੰਗ ਵੈਲਿਊ ਐਡੇਡ ਇਨੋਵੇਟਿਵ ਟ੍ਰਾਂਸਲੇਸ਼ਨਲ ਰਿਸਰਚ ਸੈਂਟਰ) ਅਤੇ ਸੰਸਥਾ ਇਨੋਵੇਸ਼ਨ ਕੌਂਸਲ (ਆਈਆਈਸੀ) ਵੱਲੋਂ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਹੈ।

ਯੂਨੀਵਰਸਿਟੀ ਵਿਚ 'ਰਾਸ਼ਟਰੀ ਸਿੱਖਿਆ ਨੀਤੀ 2020' ਦੇ ਕਈ ਸੁਧਾਰ ਸਫਲਤਾਪੂਰਵਕ ਲਾਗੂ ਕਰਨਾ

ਸਿੱਖਿਆ ਵਿਚ ਲੋੜੀਂਦੇ ਸੁਧਾਰਾਂ ਨੂੰ ਪ੍ਰਾਪਤ ਕਰਨ ਲਈ, ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੀ ਯੋਗ ਅਗਵਾਈ ਹੇਠ ਯੂਨੀਵਰਸਿਟੀ ਨੇ ਵਿੱਦਿਅਕ ਸੈਸ਼ਨ 2021-2022 ਤੋਂ ਹੀ ਐਨਈਪੀ-2020 ਦੇ ਨਵੀਨਤਾਕਾਰੀ ਸੁਧਾਰਾਂ ਨੂੰ ਸਫਲਤਾਪੂਰਵਕ ਲਾਗੂ ਕੀਤਾ ਹੈ, ਜਿਵੇਂ ਕਿ ਬਹੁ-ਅਨੁਸ਼ਾਸਨੀ, ਹੁਨਰ ਵਿਕਾਸ ਅਧਾਰਤ ਸੰਪੂਰਨ ਅਤੇ ਲਚਕਦਾਰ ਪਾਠਕ੍ਰਮ ਸਿੱਖਣ ਦੇ ਨਤੀਜਿਆਂ 'ਤੇ ਅਧਾਰਿਤਪਾਠਕ੍ਰਮ ਫਰੇਮਵਰਕ, ਅਕਾਦਮਿਕ ਬੈਂਕ ਆਫ਼ ਕ੍ਰੈਡਿਟ ਅਤੇ ਨੈਸ਼ਨਲ ਅਕਾਦਮਿਕ ਡਿਪਾਜ਼ਟਰੀ ਨੂੰ ਅਪਣਾਉਣ, ਮਲਟੀਪਲ ਐਂਟਰੀ ਅਤੇ ਐਗਜ਼ਿਟ ਵਿਕਲਪਾਂ ਨੂੰ ਲਾਗੂ ਕਰਨਾ, ਐਮਓਓਸੀ (ਮੈਸਿਵ ਓਪਨ ਔਨਲਾਈਨ ਕੋਰਸ) ਅਤੇ ਨੈਸ਼ਨਲ ਕ੍ਰੈਡਿਟ ਫਰੇਮਵਰਕ (ਐੱਨਸੀਆਰਐੱਫ) ਆਦਿ ਨੂੰ ਅਪਣਾਉਣ ਦੁਆਰਾ ਕ੍ਰੈਡਿਟ ਟ੍ਰਾਂਸਫਰ ਦੀ ਸਹੂਲਤ ਆਦਿ। ਐੱਨਈਪੀ-2020 ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਵਿਚ ਕਈ ਸੈਮੀਨਾਰ ਕਰਵਾਏ ਗਏ। ਇੰਨਾ ਹੀ ਨਹੀਂ ਪ੍ਰੋ. ਤਿਵਾਰੀ ਨੇ ਸਮੇਂ-ਸਮੇਂ 'ਤੇ ਐੱਨਈਪੀ-2020 'ਤੇ ਅਧਾਰਤ ਵੱਖ-ਵੱਖ ਲੇਖ ਲਿਖੇ ਜੋ ਪ੍ਰਮੁੱਖ ਅਖਬਾਰਾਂ ਵਿਚ ਪ੍ਰਕਾਸ਼ਿਤ ਹੋਏ। ਵਾਈਸ ਚਾਂਸਲਰ ਪ੍ਰੋ. ਤਿਵਾਰੀ ਦਾ ਮੰਨਣਾ ਹੈ ਕਿ ਵਿਦਿਅਕ ਅਦਾਰੇ ਉਦੋਂ ਹੀ ਤਰੱਕੀ ਕਰ ਸਕਦੇ ਹਨ ਜਦੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਰਚਨਾਤਮਕ ਸੋਚ ਦਾ ਮੌਕਾ ਮਿਲਦਾ ਹੈ ਤਾਂ ਹੀ ਨੌਜਵਾਨ ਪੀੜ੍ਹੀ ਰਚਨਾਤਮਕ ਕਾਰਜਾਂ ਰਾਹੀਂ ਦੇਸ਼ ਨੂੰ ਮੁੜ ਸੋਨੇ ਦੀ ਚਿੜੀ ਬਣਾ ਸਕੇਗੀ।

ਯੂਨੀਵਰਸਿਟੀ ਦੁਆਰਾ ਸ਼ੁਰੂ ਕੀਤੇ ਗਏ ਨਵੇਂ ਯੁੱਗ ਦੇ ਵੋਕੇਸ਼ਨਲ ਪ੍ਰੋਗਰਾਮ
ਵਰਤਮਾਨ ਵਿਚ ਯੂਨੀਵਰਸਿਟੀ ਵਿੱਚ ਵੱਖ-ਵੱਖ ਵਿਸ਼ਿਆਂ ਵਿੱਚ 43 ਪੋਸਟ ਗ੍ਰੈਜੂਏਟ ਅਤੇ 36 ਪੀਐਚਡੀ ਪ੍ਰੋਗਰਾਮ ਉਪਲਬਧ ਹਨ। ਕੋਰਸਾਂ ਤੋਂ ਇਲਾਵਾ ਬੀ.ਐਸ.ਸੀ. ਬੀ.ਐਡ.; ਬੀ.ਏ. ਬੀ.ਐਡ.; ਬੀ ਫਾਰਮੇਸੀ; ਬੀ.ਏ. ਐਲ.ਐਲ.ਬੀ., ਬੀ.ਟੈਕ. ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ. ਵਿਚ ਪੰਜ ਨਵੇਂ ਗ੍ਰੈਜੂਏਟ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਇਸ ਤੋਂ ਇਲਾਵਾ, ਜੀਓ-ਇਨਫੋਰਮੈਟਿਕਸ, ਡੇਟਾ ਸਾਇੰਸ ਅਤੇ ਬਾਇਓ-ਇਨਫੋਰਮੈਟਿਕਸ, ਹਿੰਦੀ ਅਨੁਵਾਦ, ਪੰਜਾਬੀ ਅਨੁਵਾਦ, ਕੰਪਿਊਟੇਸ਼ਨਲ ਭਾਸ਼ਾ ਵਿਗਿਆਨ, ਵੈਦਿਕ ਗਣਿਤ, ਨਿਊਰਲ ਨੈੱਟਵਰਕ ਅਤੇ ਡੀਪ ਲਰਨਿੰਗ ਅਤੇ ਫ੍ਰੈਂਚ ਵਿਚ 8 ਛੋਟੀ ਮਿਆਦ ਦੇ ਡਿਪਲੋਮਾ/ਸਰਟੀਫਿਕੇਟ ਕੋਰਸਾਂ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ, ਯੂਨੀਵਰਸਿਟੀ 2024-25 ਦੇ ਅਕਾਦਮਿਕ ਸੈਸ਼ਨ ਤੋਂ ਏਮਜ਼ ਬਠਿੰਡਾ ਨਾਲ ‘ਆਰਟੀਫੀਸ਼ੀਅਲ ਇੰਟੈਲੀਜੈਂਸ ਇਨੇਬਲਡ ਹੈਲਥ ਕੇਅਰ’ ਅਤੇ ਐੱਮਆਰਐੱਸਪੀਟੀਯੂ ਬਠਿੰਡਾ ਨਾਲ ‘ਬੌਧਿਕ ਸੰਪਤੀ ਅਧਿਕਾਰ’ ਵਿਸ਼ਿਆਂ ’ਤੇ ਦੋ ਨਵੇਂ ਸਾਂਝੇ ਪੀਜੀ ਡਿਪਲੋਮਾ ਪ੍ਰੋਗਰਾਮ ਸ਼ੁਰੂ ਕਰ ਰਹੀ ਹੈ। ਇਸ ਤਰ੍ਹਾਂ ਯੂਨੀਵਰਸਿਟੀ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਦੇ ਨਵੇਂ ਮੌਕੇ ਪ੍ਰਦਾਨ ਕਰੇਗੀ।

ਯੂਨੀਵਰਸਿਟੀ ਕੈਂਪਸ ਦਾ ਵਿਕਾਸ

ਅਗਸਤ 2020 ਵਿਚ ਵਾਈਸ ਚਾਂਸਲਰ ਦੀ ਜ਼ਿੰਮੇਵਾਰੀ ਸੰਭਾਲਦਿਆਂ ਹੀ ਪ੍ਰੋ. ਤਿਵਾਰੀ ਨੇ ਬਠਿੰਡਾ ਦੇ ਮਾਨਸਾ ਰੋਡ ’ਤੇ ਸਥਿਤ ਆਰਜ਼ੀ ਕੈਂਪਸ ਤੋਂ ਯੂਨੀਵਰਸਿਟੀ ਨੂੰ ਪਿੰਡ ਘੁੱਦਾ, ਜ਼ਿਲ੍ਹਾ ਬਠਿੰਡਾ ਵਿਚ 500 ਏਕੜ ਜ਼ਮੀਨ ’ਤੇ ਬਣੇ ਸਥਾਈ ਕੈਂਪਸ ਵਿਚ ਤਬਦੀਲ ਕਰਨ ਦਾ ਕੰਮ ਪੂਰਾ ਕੀਤਾ। ਇਸ ਸਮੇਂ ਯੂਨੀਵਰਸਿਟੀ ਕੈਂਪਸ ਦੇ ਮੁੱਖ ਗੇਟ ਅਤੇ ਕੈਂਪਸ ਦੀ ਮੁੱਖ ਸੜਕ ਦੀ ਉਸਾਰੀ ਦਾ ਕੰਮ ਮੁਕੰਮਲ ਹੋਣ ਵਾਲਾ ਹੈ, ਨਾਲ ਹੀ ਪ੍ਰਬੰਧਕੀ ਇਮਾਰਤ ਅਤੇ ਕੇਂਦਰੀ ਲਾਇਬ੍ਰੇਰੀ ਦਾ ਨਿਰਮਾਣ ਚੱਲ ਰਿਹਾ ਹੈ ਅਤੇ ਹੋਰ ਹੋਸਟਲਾਂ ਅਤੇ ਅਕਾਦਮਿਕ ਇਮਾਰਤਾਂ ਦੀ ਉਸਾਰੀ ਲਈ ਯਤਨ ਜਾਰੀ ਹਨ। ਪ੍ਰੋ. ਤਿਵਾਰੀ ਦੇ ਕਾਰਜਕਾਲ ਦੌਰਾਨ, ਯੂਨੀਵਰਸਿਟੀ ਨੇ ਕੇਂਦਰੀ ਉਪਕਰਨ ਪ੍ਰਯੋਗਸ਼ਾਲਾ ਵਿੱਚ ਨਵੇਂ ਆਧੁਨਿਕ ਉਪਕਰਨਾਂ ਨੂੰ ਸ਼ਾਮਲ ਕੀਤਾ, ਵਿਭਾਗੀ ਪ੍ਰਯੋਗਸ਼ਾਲਾਵਾਂ ਦਾ ਵਿਕਾਸ, ਸਿੱਖਿਆ ਸਟੂਡੀਓ, ਮੀਡੀਆ ਲੈਬ ਕਮ ਆਡੀਓ-ਵਿਜ਼ੂਅਲ ਸਟੂਡੀਓ ਅਤੇ ਉੱਚ ਗੁਣਵੱਤਾ ਖੋਜ ਕਰਨ ਅਤੇ ਈ-ਲਰਨਿੰਗ ਸਰੋਤਾਂ ਨੂੰ ਵਿਕਸਤ ਕਰਨ ਲਈ ਲਗਾਤਾਰ ਯਤਨ ਕੀਤੇ ਗਏ ਹਨ। 
ਯੂਨੀਵਰਸਿਟੀ ਨੂੰ ਆਤਮ ਨਿਰਭਰ ਬਣਾਉਣ ਲਈ ਪ੍ਰੋ. ਤਿਵਾਰੀ ਦੀ ਨਵੀਨਤਾਕਾਰੀ ਪਹਿਲਕਦਮੀ

ਪ੍ਰੋ. ਤਿਵਾਰੀ ਨੇ ਯੂਨੀਵਰਸਿਟੀ ਨੂੰ ਆਤਮ ਨਿਰਭਰ ਅਤੇ ਹਰਿਆ ਭਰਿਆ ਬਣਾਉਣ ਲਈ ਯੂਨੀਵਰਸਿਟੀ ਕੈਂਪਸ ਵਿਚ ਪਈ100 ਏਕੜ ਖਾਲੀ ਜ਼ਮੀਨ 'ਤੇ ਕਿੰਨੂ ਦੇ ਬਾਗ ਅਤੇ ਵਪਾਰਕ ਰੁੱਖ ਲਗਾਉਣ ਦੀ ਯੋਜਨਾ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ 42 ਏਕੜ ਵਿਚ ਕਿੰਨੂ ਦਾ ਬਾਗ ਤਿਆਰ ਕੀਤਾ ਗਿਆ ਹੈ ਅਤੇ ਵਪਾਰਕ ਪੌਦਿਆਂ ਦੇ ਨਾਲ-ਨਾਲ ਕਰੀਬ 75 ਹਜ਼ਾਰ ਪਰੰਪਰਿਕ ਪੌਦੇ ਵੀ ਲਗਾਏ ਗਏ ਹਨ। ਸੁੰਦਰਤਾ ਲਈ ਗ੍ਰਹਿ ਨਛੱਤਰਵਾਟਿਕਾ, ਰੋਜ਼ ਗਾਰਡਨ, ਕੈਨੋਪੀ ਗਾਰਡਨ, ਟੇਬਲ ਗਾਰਡਨ, ਬਰਡ ਨੇਸਟ ਆਦਿ ਬਣਾਏ ਗਏ ਹਨ। ਯੂਨੀਵਰਸਿਟੀ ਨੂੰ ਅਗਲੇ ਕੁਝ ਸਾਲਾਂ ਵਿਚ ਕਿੰਨੂ ਦੇ ਬਾਗਾਂ ਤੋਂ ਲਗਭਗ 3 ਕਰੋੜ ਰੁਪਏ ਦੀ ਆਮਦਨ ਹੋਣ ਦੀ ਸੰਭਾਵਨਾ ਹੈ।

ਯੂਨੀਵਰਸਿਟੀ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਲਈ ਦ੍ਰਿੜ ਸੰਕਲਪ ਹੈ

ਯੂਨੀਵਰਸਿਟੀ ਦਾ ਮੰਨਣਾ ਹੈ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੌਜਵਾਨਾਂ ਲਈ ਆਦਰਸ਼ ਜੀਵਨ ਜਿਉਣ ਲਈ ਪ੍ਰੇਰਨਾ ਸਰੋਤ ਹਨ। ਵਾਈਸ ਚਾਂਸਲਰ ਪ੍ਰੋ. ਤਿਵਾਰੀ ਦੀ ਰਹਿਨੁਮਾਈ ਹੇਠ ਯੂਨੀਵਰਸਿਟੀ ਨੇ ਸਿੱਖ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਪ੍ਰਚਾਰ ਪ੍ਰਸਾਰ ਲਈ ਕਈ ਉਪਰਾਲੇ ਕੀਤੇ ਹਨ, ਜਿਨ੍ਹਾਂ ਵਿਚ ਕੇਂਦਰੀ ਲਾਇਬ੍ਰੇਰੀ ਵਿਚ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਿੱਖ ਇਤਿਹਾਸ ਸੈੱਲ ਦੀ ਸਥਾਪਨਾ, ਸਿੱਖ ਗੁਰੂ ਸਾਹਿਬਾਨ ਦੇ ਪ੍ਰਕਾਸ਼ ਉਤਸਵ ਅਤੇ ਜੋਤੀ ਜੋਤ ਦਿਵਸ ਤੇ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕਰਨਾ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ 'ਤੇ ਯੂਨੀਵਰਸਿਟੀ ਵਿਖੇ 'ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਵਿਸ਼ਵ ਦ੍ਰਿਸ਼ਟੀ' ਵਿਸ਼ੇ 'ਤੇ ਵਿਸ਼ੇਸ਼ ਸੈਮੀਨਾਰ ਅਤੇ ਪੁਸਤਕ 'ਸੁਦੀਕਸ਼ਾ - ਏ ਟ੍ਰਿਬਿਊਟ ਟੂ ਸ਼੍ਰੀ ਗੁਰੂ ਨਾਨਕ ਦੇਵ ਜੀ' ਦਾ ਪ੍ਰਕਾਸ਼ਨ ਅਤੇ'ਸਾਲ 2024 ਦਾ ਗੁਰਦੁਆਰਾ ਦਰਸ਼ਨ ਕੈਲੰਡਰ ਸ਼ਾਮਲ ਹੈ।

ਯੂਨੀਵਰਸਿਟੀ ‘ਇਕ ਭਾਰਤ, ਸਰਵੋਤਮ ਭਾਰਤ’ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ

ਯੂਨੀਵਰਸਿਟੀ ਮਿਆਰੀ ਸਿੱਖਿਆ ਲਈ ਵਿਦਿਆਰਥੀਆਂ ਦੀ ਪਸੰਦੀਦਾ ਥਾਂ ਬਣਦੀ ਜਾ ਰਹੀ ਹੈ। ਇਸ ਵੇਲੇ 28 ਰਾਜਾਂ, 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ 22 ਹੋਰ ਦੇਸ਼ਾਂ ਦੇ ਵਿਦਿਆਰਥੀ ਇੱਥੇ ਪੜ੍ਹ ਰਹੇ ਹਨ। ਦੇਸ਼ ਦੇ ਸਰਵ ਪੱਖੀ ਵਿਕਾਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਚਲਾਈਆਂ ਯੋਜਨਾਵਾਂ ਜਿਵੇਂ ਕਿ ਸਵੈ-ਨਿਰਭਰ ਭਾਰਤ, ਵੋਕਲਫ਼ਾਰਲੋਕਲ, ਵਿਕਸਤ ਭਾਰਤ 2047, ਹੁਨਰਵਿਕਾਸ, ਹਰ ਘਰ ਤਿਰੰਗਾ, ਏਕ ਪੇਂਡ ਮਾਂ ਕੇ ਨਾਮ, ਆਦਿ ਲਈ ਯੂਨੀਵਰਸਿਟੀ ਦੁਆਰਾ ਮਹੱਤਵਪੂਰਨ ਕੰਮ ਵੀ ਕੀਤੇ ਗਏ ਹਨ।ਯੂਨੀਵਰਸਿਟੀ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ, ਰਾਸ਼ਟਰੀ ਪਹਿਰਾਵਾ ਦਿਵਸ, ਸਥਾਪਨਾ ਦਿਵਸ ਸਮਾਰੋਹ, ਫੂਡ ਫੈਸਟ ਆਦਿ ਵਰਗੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਵਿਦਿਆਰਥੀਆਂ ਵਿੱਚ ਸਰਬ-ਸਾਂਝੀਵਾਲਤਾ ਦੀ ਭਾਵਨਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਯੂਨੀਵਰਸਿਟੀ ਨੇ ਕੇਂਦਰ ਸਰਕਾਰ ਦੇ ਯੁਵਾ ਸੰਗਮ ਪ੍ਰੋਗਰਾਮ ਤਹਿਤ ਪਿਛਲੇ ਸਾਲ ਮਨੀਪੁਰ ਯੂਥ ਡੈਲੀਗੇਟਾਂ ਅਤੇ ਇਸ ਸਾਲ ਝਾਰਖੰਡ ਦੇ ਯੂਥ ਡੈਲੀਗੇਟਾਂ ਲਈ ਪੰਜਾਬ ਐਕਸਪੋਜ਼ਰ ਵਿਜ਼ਿਟ ਦੀ ਮੇਜ਼ਬਾਨੀ ਕੀਤੀ। ਇਸ ਤੋਂ ਇਲਾਵਾ ਪੰਜਾਬ ਦੇ ਨੌਜਵਾਨਾਂ ਨੂੰ ਮਨੀਪੁਰ ਅਤੇ ਝਾਰਖੰਡ ਦਾ ਐਕਸਪੋਜ਼ਰ ਦੌਰਾ ਕਰਵਾਇਆ ਗਿਆ। ਇਹ ਸੱਭਿਆਚਾਰਕ ਗਤੀਵਿਧੀਆਂ ਨੌਜਵਾਨਾਂ ਵਿੱਚ ਭਾਵਨਾਤਮਕ ਲਗਾਵ ਵਧਾਉਂਦੀਆਂ ਹਨ।

ਆਉਣ ਵਾਲੇ ਸਾਲ ਵਿਚ ਵਾਈਸ ਚਾਂਸਲਰ ਪ੍ਰੋ. ਤਿਵਾਰੀ ਦੀ ਤਰਜੀਹ

ਆਪਣੇ ਚਾਰ ਸਾਲ ਦੇ ਕਾਰਜਕਾਲ ਦੇ ਪੂਰੇ ਹੋਣ ਮੌਕੇ ਪ੍ਰੋ. ਤਿਵਾਰੀ ਨੇ ਯੂਨੀਵਰਸਿਟੀ ਦੇ ਵਿਕਾਸ ਵਿਚ ਸਹਿਯੋਗ ਦੇਣ ਲਈ ਅਧਿਆਪਕਾਂ, ਅਧਿਕਾਰੀਆਂ ਅਤੇ ਸਟਾਫ਼ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਇਕ ਟੀਮ ਵਜੋਂ ਕੰਮ ਕਰਨ ਅਤੇ ਸਿੱਖਿਆ ਅਤੇ ਸਮਾਜਿਕ ਤੌਰ 'ਤੇ ਲਾਭਦਾਇਕ ਖੋਜ ਦੇ ਖੇਤਰ ਵਿਚ ਨਵੇਂ ਮਾਪਦੰਡ ਸਥਾਪਤ ਕਰਨ ਲਈ ਪ੍ਰੇਰਿਤ ਕੀਤਾ। ਪ੍ਰੋ. ਤਿਵਾਰੀ ਦਾ ਮੰਨਣਾ ਹੈ ਕਿ ਮਾਲਵਾ ਖੇਤਰ ਨਾਲ ਸਬੰਧਤ ਜ਼ਮੀਨੀ ਸਮੱਸਿਆਵਾਂ ਜਿਵੇਂ ਸਿਹਤ, ਵਾਤਾਵਰਨ ਅਤੇ ਖੇਤੀ ਨਾਲ ਸਬੰਧਤ ਸਮੱਸਿਆਵਾਂ ਦਾ ਖੋਜ ਰਾਹੀਂ ਨਿਵੇਕਲਾ ਹੱਲ ਲੱਭਿਆ ਜਾ ਸਕਦਾ ਹੈ। ਖੋਜਾਰਥੀਆਂ ਨੂੰ ਇਸ ਦਿਸ਼ਾ ਵਿਚ ਉਤਸ਼ਾਹਿਤ ਕਰਨ ਲਈ ਉੱਨਤ ਸਹੂਲਤਾਂ ਪ੍ਰਦਾਨ ਕਰਨਾ ਉਨ੍ਹਾਂ ਦੀ ਤਰਜੀਹ ਹੋਵੇਗੀ। ਨਾਲ ਹੀ, ਉਨ੍ਹਾਂ ਦਾ ਉਦੇਸ਼ ਅਧਿਆਪਨ, ਸਿੱਖਣ, ਮੁਲਾਂਕਣ, ਖੋਜ, ਹੁਨਰ ਵਿਕਾਸ, ਸਲਾਹ ਸੇਵਾਵਾਂ, ਚਰਿੱਤਰ ਨਿਰਮਾਣ ਅਤੇ ਸ਼ਖਸੀਅਤ ਵਿਕਾਸ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਹੋਵੇਗਾ। ਪ੍ਰੋ. ਤਿਵਾਰੀ ਇਸ ਯੂਨੀਵਰਸਿਟੀ ਨੂੰ 'ਅਨੇਕਤਾ ਵਿੱਚ ਏਕਤਾ' ਦਾ ਅਜਿਹਾ ਮੰਚ ਬਣਾਉਣਾ ਚਾਹੁੰਦੇ ਹਨ, ਜਿੱਥੇ ਨੌਜਵਾਨ ਪੀੜ੍ਹੀ ਦੇਸ਼ ਦੇ ਵਿਕਾਸ ਦੇ ਸੁਪਨੇ ਦੇਖਦੀ ਹੈ ਅਤੇ ਇਸ ਨੂੰ ਸਾਕਾਰ ਕਰਨ ਲਈ ਆਪਣੀ ਸਮਰੱਥਾ ਦਾ ਵਿਕਾਸ ਵੀ ਕਰਦੀ ਹੈ।

ਪ੍ਰੋ. ਤਿਵਾਰੀ ਦਾ ਜੀਵਨ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ

ਮੱਧ ਪ੍ਰਦੇਸ਼ ਦੇ ਰੀਵਾ ਜ਼ਿਲੇ ਵਿਚ ਜੰਮੇ-ਪਲੇਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦਾ ਜੀਵਨ ਵਾਤਾਵਰਨ ਪੱਖੀ ਅਤੇ ਸਾਦਾ ਜੀਵਨ ਸ਼ੈਲੀ 'ਤੇ ਆਧਾਰਿਤ ਹੈ। ਚਾਰ ਦਹਾਕਿਆਂ ਤੋਂ ਵੱਧ ਦੇ ਆਪਣੇ ਅਕਾਦਮਿਕ ਕੈਰੀਅਰ ਵਿੱਚ ਉਨ੍ਹਾਂ ਨੇ ਮਿਜ਼ੋਰਮ ਯੂਨੀਵਰਸਿਟੀ, ਆਈਜ਼ੌਲ ਵਿੱਚ 32 ਸਾਲਾਂ ਤੱਕ ਵੱਖ-ਵੱਖ ਪ੍ਰਸ਼ਾਸਕੀ ਅਹੁਦਿਆਂ 'ਤੇ ਸੇਵਾ ਕੀਤੀ। ਫੇਰਡਾ. ਹਰੀਸਿੰਘ ਗੌੜ ਯੂਨੀਵਰਸਿਟੀ, ਸਾਗਰ, ਜਿਥੋਂ ਉਨ੍ਹਾਂ ਨੇ ਆਪਣੀ ਪੋਸਟ ਗ੍ਰੈਜੂਏਸ਼ਨ ਅਤੇ ਪੀ.ਐੱਚ.ਡੀ. ਡਿਗਰੀ ਪ੍ਰਾਪਤ ਕੀਤੀ, ਉਥੇ ਹੀ 5 ਸਾਲਾਂ ਲਈ ਵਾਈਸ-ਚਾਂਸਲਰ ਵਜੋਂ ਸੇਵਾ ਨਿਭਾਈ ਅਤੇ ਹੁਣ ਪਿਛਲੇ 4 ਸਾਲਾਂ ਤੋਂ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਵਜੋਂ ਕੰਮ ਕਰ ਰਹੇ ਹਨ। ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਨੇ ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਵੱਖ-ਵੱਖ ਉੱਚ ਕਮੇਟੀਆਂ ਦੇ ਚੇਅਰਮੈਨ ਅਤੇ ਮੈਂਬਰ ਵਜੋਂ ਨਾਮਜ਼ਦ ਕੀਤਾ ਹੈ ਅਤੇ ਹਾਲ ਹੀ ਵਿਚ ਉਨ੍ਹਾਂ ਨੂੰ ਇੰਡੀਅਨ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀ (ਆਈਆਈਏਐਸ), ਸ਼ਿਮਲਾ ਦੇ ਡਾਇਰੈਕਟਰ ਦਾ ਵਾਧੂ ਚਾਰਜ ਦਿੱਤਾ ਹੈ। ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਵਜੋਂ ਪ੍ਰੋ. ਤਿਵਾਰੀ ਦਾ ਚਾਰ ਸਾਲਾਂ ਦਾ ਕਾਰਜਕਾਲ ਯੂਨੀਵਰਸਿਟੀ ਲਈ ਮਹੱਤਵਪੂਰਨ ਤਰੱਕੀ ਅਤੇ ਪ੍ਰਾਪਤੀਆਂ ਦਾ ਦੌਰ ਰਿਹਾ ਹੈ। ਅਗਸਤ 2020 ਵਿਚ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ--ਚਾਂਸਲਰ ਵਜੋਂ ਉਨ੍ਹਾਂ ਦੀ ਆਮਦ ਯੂਨੀਵਰਸਿਟੀ ਲਈ ਹੀ ਨਹੀਂ, ਸਗੋਂ ਪੰਜਾਬ ਰਾਜ ਲਈ ਵੀ ਲਾਹੇਵੰਦ ਸਾਬਤ ਹੋਈ ਕਿਉਂਕਿ ਉਨ੍ਹਾਂ ਨੇ ਨਾ ਸਿਰਫ਼ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬ ਦੀ ਨੁਮਾਇੰਦਗੀ ਕੀਤੀ, ਸਗੋਂ ਪੰਜਾਬੀ ਭਾਸ਼ਾ, ਸੱਭਿਆਚਾਰਅਤੇਗੁਰੂਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਫੈਲਾਉਣ ਵਿੱਚ ਵੀ ਅਮੁੱਲ ਯੋਗਦਾਨ ਪਾਇਆ।


author

Gurminder Singh

Content Editor

Related News