ਕਾਰਾਂ ਦੀ ਟੱਕਰ ਹੋਣ ਨਾਲ ਕਾਰ ਨਹਿਰ ’ਚ ਡਿੱਗੀ, ਪਿਆ ਚੀਕ ਚਿਹਾੜਾ

Saturday, Jul 12, 2025 - 04:28 PM (IST)

ਕਾਰਾਂ ਦੀ ਟੱਕਰ ਹੋਣ ਨਾਲ ਕਾਰ ਨਹਿਰ ’ਚ ਡਿੱਗੀ, ਪਿਆ ਚੀਕ ਚਿਹਾੜਾ

ਫ਼ਰੀਦਕੋਟ (ਰਾਜਨ) : ਸਥਾਨਕ ਤਲਵੰਡੀ ਬਾਈਪਾਸ ’ਤੇ ਸਾਹਮਣੇ ਤੋਂ ਦੋ ਕਾਰਾਂ ਆਪਸ ਵਿਚ ਟਕਰਾਅ ਗਈਆਂ ਜਿਸ ਤੋਂ ਬਾਅਦ ਮਰੂਤੀ ਕਾਰ ਜਿਸ ਵਿਚ ਇਕ 70 ਸਾਲ ਦੇ ਕਰੀਬ ਉਮਰ ਦਾ ਬਜ਼ੁਰਗ ਨਾਹਰ ਸਿੰਘ ਵਾਸੀ ਧੂੜਕੋਟ ਸਵਾਰ ਸੀ, ਦੀ ਕਾਰ ਬੇਕਾਬੂ ਹੋਣ ਤੋਂ ਬਾਅਦ ਰਾਜਸਥਾਨ ਫੀਡਰ ਨਹਿਰ ਵਿਚ ਜਾ ਡਿੱਗੀ ਜਦਕਿ ਇਸ ਤੋਂ ਪਹਿਲਾਂ ਕਾਰ ਚਾਲਕ ਦੇ ਕਾਰ ਵਿਚੋਂ ਬਾਹਰ ਡਿੱਗਣ ਕਾਰਣ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜਾਣਕਾਰੀ ਮੁਤਾਬਕ ਮੋਗਾ ਜ਼ਿਲ੍ਹੇ ਦੇ ਬੁੱਟਰ ਕਲਾਂ ਤੋਂ ਸਵਿਫਟ ਕਾਰ ਜਦ ਫ਼ਰੀਦਕੋਟ ਵੱਲ ਆ ਰਹੀ ਸੀ ਤਾਂ ਦੂਜੇ ਪਾਸੇ ਸ਼ਹਿਰ ਤੋਂ ਆਪਣੇ ਪਿੰਡ ਧੂੜਕੋਟ ਵੱਲ ਜਾ ਰਹੇ ਇਕ ਬਜ਼ੁਰਗ ਜੋ ਕਿ ਮਰੂਤੀ ਕਾਰ ’ਤੇ ਸਵਾਰ ਸੀ, ਦੀ ਆਪਸ ਵਿਚ ਟੱਕਰ ਹੋ ਗਈ ਜਿਸ ਤੋਂ ਬਾਅਦ ਮਰੂਤੀ ਕਾਰ ਬੇਕਾਬੂ ਹੋ ਕੇ ਰਾਜਸਥਾਨ ਫੀਡਰ ਨਹਿਰ ਜਾ ਡਿੱਗੀ।

ਹਾਦਸੇ ਉਪਰੰਤ ਬਜ਼ੁਰਗ ਨੂੰ ਲੋਕਾਂ ਦੀ ਸਹਾਇਤਾ ਨਾਲ ਮੈਡੀਕਲ ਹਸਪਤਾਲ ਵਿਚ ਇਲਾਜ ਲਈ ਭੇਜ ਦਿੱਤਾ ਗਿਆ। ਬਜ਼ੁਰਗ ਦੇ ਪੋਤਰੇ ਦਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਸ ਦੇ ਦਾਦੇ ਦੀ ਕਾਰ ਨਹਿਰ ’ਚ ਡਿੱਗ ਪਈ ਹੈ। ਦੂਜੇ ਪਾਸੇ ਸਵਿਫਟ ਕਾਰ ਮਾਲਕ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਕਾਰ ਵਿਚ ਉਸ ਦੀ ਮਾਤਾ ਅਤੇ ਭੂਆ ਸਵਾਰ ਸਨ ਪਰ ਕਿਸੇ ਦੇ ਵੀ ਕੋਈ ਸੱਟ ਨਹੀਂ ਵੱਜੀ ਜਿਸ ਕਾਰਨ ਵੱਡਾ ਬਚਾਅ ਰਿਹਾ। ਮੌਕੇ ’ਤੇ ਪੁੱਜੇ ਪੀ. ਸੀ. ਆਰ ਮੁਲਾਜ਼ਮ ਪਰਮਿੰਦਰ ਸਿੰਘ ਨੇ ਦੱਸਿਆ ਕਿ ਕਾਰ ਦੀ ਭਾਲ ਲਈ ਪੁਲਸ ਵੱਲੋਂ ਕਾਰਵਾਈ ਜਾਰੀ ਹੈ।


author

Gurminder Singh

Content Editor

Related News