ਝੂਠ ਦੇ ਸਹਾਰੇ ਬਣੀ ਕੈਪਟਨ ਦੀ ਸਰਕਾਰ ਨੇ 2 ਸਾਲਾਂ ’ਚ ਡੱਕਾ ਵੀ ਨਹੀਂ ਤੋਡ਼ਿਆ : ਬਾਦਲ

Tuesday, Apr 02, 2019 - 01:30 AM (IST)

ਝੂਠ ਦੇ ਸਹਾਰੇ ਬਣੀ ਕੈਪਟਨ ਦੀ ਸਰਕਾਰ ਨੇ 2 ਸਾਲਾਂ ’ਚ ਡੱਕਾ ਵੀ ਨਹੀਂ ਤੋਡ਼ਿਆ : ਬਾਦਲ

ਖੰਨਾ, (ਸੁਖਵਿੰਦਰ ਕੌਰ)- ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੀ ਜਨਤਾ ਨੂੰ ਝੂਠੇ ਲਾਅਰੇ ਲਾ ਕੇ ਬਣੀ ਕਾਂਗਰਸ ਦੀ ਕੈਪਟਨ ਸਰਕਾਰ ਨੇ 2 ਸਾਲ ਦੇ ਕਾਰਜਕਾਲ ਦੌਰਾਨ ਡੱਕਾ ਨਹੀਂ ਤੋਡ਼ਿਆ ਅਤੇ ਪੰਜਾਬ ’ਚ ਲਾਅ ਐਂਡ ਆਰਡਰ ਦੀ ਸਥਿਤੀ ਦਾ ਇੰਨਾ ਬੁਰਾ ਹਾਲ ਹੈ ਕਿ ਸਰਕਾਰੀ ਦਫਤਰਾਂ ’ਚ ਬੈਠੇ ਮੁਲਾਜ਼ਮ ਵੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਹਨ। ਇਹ ਪ੍ਰਗਟਾਵਾ ਅੱਜ ਇੱਥੇ ਰਣਜੀਤ ਸਿੰਘ ਤਲਵੰਡੀ ਦੀ ਅਗਵਾਈ ’ਚ ਹੋਈ ਪਹਿਲੀ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ। ਇਸ ਮੌਕੇ ਸੁਖਬੀਰ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ 5 ਵੱਖ-ਵੱਖ ਲੋਕ ਸਭਾ ਹਲਕਿਆਂ ਤੋਂ ਪਾਰਟੀ ਦੇ ਉਮੀਦਵਾਰਾਂ ਦਾ ਰਸਮੀ ਤੌਰ ’ਤੇ ਐਲਾਨ ਕੀਤਾ।

ਅਕਾਲੀ ਦਲ ਦੀ ਧਡ਼ੇਬੰਦੀ ਹੋਣ ਦੇ ਬਾਵਜੂਦ ਰਣਜੀਤ ਸਿੰਘ ਤਲਵੰਡੀ ਦੀ ਅਗਵਾਈ ’ਚ ਹੋਏ ਵਿਸ਼ਾਲ ਇਕੱਠ ਨੂੰ ਦੇਖਦਿਆਂ ਉਨ੍ਹਾਂ ਤਲਵੰਡੀ ਨੂੰ ਥਾਪਡ਼ਾ ਦਿੱਤਾ ਕਿ ਪਾਰਟੀ ਉਨ੍ਹਾਂ ਦੀ ਪਿੱਠ ’ਤੇ ਖਡ਼੍ਹੀ ਹੈ। ਉਨ੍ਹਾਂ ਕਿਹਾ ਿਕ ਝੂਠ ਦੇ ਸਹਾਰੇ ’ਤੇ ਬਣੀ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ, ਨੌਜਵਾਨਾਂ, ਦਲਿਤਾਂ ਅਤੇ ਵਪਾਰੀਆਂ ਨਾਲ ਧੋਖਾ ਕੀਤਾ ਗਿਆ ਹੈ। ਉਨ੍ਹਾਂ ਕੈਪਟਨ ਦੀ ਸਰਕਾਰ ਦੌਰਾਨ ਈਸਾਈ ਸੰਸਥਾ ਦੇ ਖੰਨਾ ਪੁਲਸ ਵੱਲੋਂ ਕਰੋਡ਼ਾਂ ਰੁਪਏ ਦੇ ਘਪਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੈਂਟਲ ਕਰਾਰ ਦਿੱਤਾ। ਇਸ ਮੌਕੇ ਪਾਰਟੀ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੇ ਕਿਹਾ ਕਿ ਪਾਰਟੀ ਵੱਲੋਂ ਲਾਈ ਜ਼ਿੰਮੇਵਾਰੀ ’ਤੇ ਖਰੇ ਉਤਰਨਗੇ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਖੰਨਾ ਤੋਂ ਪਾਰਟੀ ਦੀ ਪੂਰੇ ਦੇਸ਼ ਵਿਚ ਭਰਤੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਰਣਜੀਤ ਸਿੰਘ ਤਲਵੰਡੀ ਦੀ ਪਹਿਲੀ ਪਰਚੀ ਕੱਟੀ। ਇਸ ਤਰ੍ਹਾਂ ਪਹਿਲੀਆਂ ਪੰਜ ਪਰਚੀਆਂ ਸੁਖਬੀਰ ਸਿੰਘ ਬਾਦਲ ਨੇ ਆਪਣੇ ਹੱਥ ਨਾਲ ਕੱਟੀਆਂ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਅਕਾਲੀ ਦਲ ਦੀ ਮੈਂਬਰਸ਼ਿਪ ਲੈਣ ਦਾ ਸੱਦਾ ਦਿੱਤਾ।

ਇਸ ਮੌਕੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਤੇ ਹਲਕਾ ਇੰਚਾਰਜ ਜਥੇ. ਰਣਜੀਤ ਸਿੰਘ ਤਲਵੰਡੀ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸੁਆਗਤ ਕੀਤਾ। ਇਸ ਦੌਰਾਨ ਸਟੇਜ ਸਕੱਤਰ ਦੀ ਡਿਊਟੀ ਗੁਰਚਰਨ ਸਿੰਘ ਗਰੇਵਾਲ ਨੇ ਨਿਭਾਈ। ਇਸ ਮੌਕੇ ਰਣਜੀਤ ਸਿੰਘ ਤਲਵੰਡੀ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਿਰੋਪਾਓ, ਸ੍ਰੀ ਸਾਹਿਬ ਤੇ ਲੋਈ ਭੇਟ ਕਰਕੇ ਸਨਮਾਨਤ ਕੀਤਾ ਗਿਆ।

ਇਸ ਮੌਕੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਸੀ. ਡੀ. ਕੰਬੋਜ, ਸੰਤਾ ਸਿੰਘ ਉਮੈਦਪੁਰੀ, ਜਗਜੀਵਨ ਸਿੰਘ ਖੀਰਨੀਆਂ ਜਗਦੀਪ ਸਿੰਘ ਚੀਮਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਈਸ਼ਰ ਸਿੰਘ ਮਿਹਰਬਾਨ, ਜ਼ਿਲਾ ਪ੍ਰਧਾਨ ਰਘਬੀਰ ਸਿੰਘ ਸਹਾਰਨਮਾਜਰਾ, ਰਣਜੀਤ ਸਿੰਘ ਖੰਨਾ, ਦਿਲਮੇਘ ਸਿੰਘ ਖੱਟਡ਼ਾ, ਸ਼੍ਰੋਮਣੀ ਕਮੇਟੀ ਮੈਂਬਰ ਦਵਿੰਦਰ ਸਿੰਘ ਖੱਟਡ਼ਾ, ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ, ਜ਼ਿਲਾ ਭਾਜਪਾ ਪ੍ਰਧਾਨ ਅਜੇ ਸੂਦ, ਸਰਕਲ ਖੰਨਾ ਸ਼ਹਿਰੀ ਦੇ ਪ੍ਰਧਾਨ ਐਡਵੋਕੇਟ ਜਤਿੰਦਰਪਾਲ ਸਿੰਘ, ਸਰਕਲ ਖੰਨਾ ਦਿਹਾਤੀ ਦੇ ਪ੍ਰਧਾਨ ਹਰਜੰਗ ਸਿੰਘ ਗੰਢੂਆਂ ਤੇ ਮੋਹਨ ਸਿੰਘ ਜਟਾਣਾਂ, ਆਈ. ਟੀ. ਵਿੰਗ ਦੇ ਪ੍ਰਧਾਨ ਅਵਨੀਤ ਸਿੰਘ ਰਾਏ, ਪੀ. ਏ. ਇੰਦਰਪਾਲ ਸਿੰਘ ਕਮਾਲਪੁਰਾ, ਸੀਨੀਅਰ ਅਕਾਲੀ ਆਗੂ ਅਨਿਲ ਸ਼ੁਕਲਾ, ਹਰਜੰਗ ਸਿੰਘ ਗੰਢੂਆਂ, ਬਾਬਾ ਬਹਾਦਰ ਸਿੰਘ, ਪਰਮਪ੍ਰੀਤ ਸਿੰਘ ਪੌਪੀ, ਸੁਖਵਿੰਦਰ ਸਿੰਘ ਸੱਖੀ ਸਵੈਚ, ਗੁਰਮੁੱਖ ਸਿੰਘ , ਮੇਵਾ ਸਿੰਘ ਖੱਟਡ਼ਾ, ਭਾਜਪਾ ਆਗੂੁ ਸਾਬਕਾ ਚੇਅਰਮੈਨ ਰਾਜੇਸ਼ ਡਾਲੀ, ਸੰਜੀਵ ਧਮੀਜਾ, ਜ਼ਿਲਾ ਜਨਰਲ ਸਕੱਤਰ ਸਰਵਦੀਪ ਸਿੰਘ ਕਾਲੀਰਾਓ, ਜ਼ਿਲਾ ਯੂਵਾ ਮੋਰਚਾ ਪ੍ਰਧਾਨ ਹਰਸਿਮਰਨਜੀਤ ਸਿੰਘ ਰਿਚੀ, ਜੁਗਿੰਦਰ ਜੱਗੀ, ਵਪਾਰ ਸੈਲ ਜ਼ਿਲਾ ਪ੍ਰਧਾਨ ਵਿਪਨ ਚੰਦਰ ਗੈਂਦ, ਜ਼ਿਲਾ ਸਕੱਤਰ ਰਾਜ ਕੁਮਾਰ ਮੈਨਰੋ, ਮੰਡਲ ਪ੍ਰਧਾਨ ਦਿਨੇਸ਼ ਵਿੱਜ, ਜਸਪਾਲ ਲੋਟੇ, ਰਾਜੇਸ਼ ਰਾਜਾ, ਸ਼ੇਖਰ ਬੱਗਣ, ਸੁਖਵਿੰਦਰ ਸਲਾਣਾ, ਵਿਕਰਮ ਸਿੰਘ, ਹਰੀਸ਼ ਸੂਦ, ਰਜਿੰਦਰ ਸਿੰਘ, ਬਬਲਾ ਮਹਿਤਾ, ਸਤੀਸ਼ ਵਰਮਾ ਸਮੇਤ ਵੱਡੀ ਗਿਣਤੀ ’ਚ ਅਕਾਲੀ- ਭਾਜਪਾ ਵਰਕਰ ਹਾਜ਼ਰ ਸਨ।


author

Bharat Thapa

Content Editor

Related News