ਜਨਮ ਦਿਨ ਪਾਰਟੀ ’ਚ ਗਏ ਪਿਓ-ਪੁੱਤ ’ਤੇ ਨੌਜਵਾਨਾਂ ਨੇ ਕੀਤਾ ਜਾਨਲੇਵਾ ਹਮਲਾ

Friday, Oct 18, 2024 - 03:44 PM (IST)

ਜਨਮ ਦਿਨ ਪਾਰਟੀ ’ਚ ਗਏ ਪਿਓ-ਪੁੱਤ ’ਤੇ ਨੌਜਵਾਨਾਂ ਨੇ ਕੀਤਾ ਜਾਨਲੇਵਾ ਹਮਲਾ

ਲੁਧਿਆਣਾ (ਰਾਜ)- ਪਿਤਾ ਦੇ ਨਾਲ ਦੋਸਤ ਦੀ ਬੇਟੀ ਦੀ ਜਨਮ ਦਿਨ ਪਾਰਟੀ ’ਚ ਗਏ ਨੌਜਵਾਨ ’ਤੇ ਕੁਝ ਨੌਜਵਾਨਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਜਦੋਂ ਉਸ ਦਾ ਪਿਤਾ ’ਚ ਬਚਾਅ ਕਰਨ ਆਇਆ ਤਾਂ ਮੁਲਜ਼ਮਾਂ ਨੇ ਉਸ ’ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਦੋਵਾਂ ਜ਼ਖਮੀਆਂ ਨੂੰ ਡੀ. ਐੱਮ. ਸੀ. ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਜ਼ਖਮੀ ਨੌਜਵਾਨ ਸੰਦੀਪ ਤੇ ਉਸ ਦੇ ਪਿਤਾ ਮੇਹਰ ਸਿੰਘ ਹਨ। ਥਾਣਾ ਪੀ. ਏ. ਯੂ. ਦੀ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲ 'ਚ ਪਏ ਭੜਥੂ! ਬੈਗ ਖੁੱਲ੍ਹਦਿਆਂ ਹੀ ਉੱਡ ਗਏ ਹੋਸ਼

ਜਾਣਕਾਰੀ ਦਿੰਦਿਆਂ ਸੰਦੀਪ ਨੇ ਦੱਸਿਆ ਕਿ ਉਹ ਰਿਸ਼ੀ ਨਗਰ ਦਾ ਰਹਿਣ ਵਾਲਾ ਹੈ। ਉਸ ਦੇ ਇਕ ਦੋਸਤ ਦੀ ਬੇਟੀ ਦੀ ਜਨਮ ਦਿਨ ਪਾਰਟੀ ਸੀ। ਇਸ ਲਈ ਉਹ ਆਪਣੇ ਦੋਸਤ ਦੇ ਘਰ ਇਆਲੀ ਖੁਰਦ ਗਿਆ ਹੋਇਆ ਸੀ, ਉਥੇ ਉਸ ਦੀ ਕਿਸੇ ਨੌਜਵਾਨਾਂ ਦੇ ਨਾਲ ਛੋਟੀ ਜਿਹੀ ਗੱਲ ਕਰ ਕੇ ਬਹਿਸਬਾਜ਼ੀ ਹੋ ਗਈ। ਲੋਕਾਂ ਨੇ ਵਿਚ ਬਚਾਅ ਕਰ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਕਤ ਨੌਜਵਾਨਾਂ ਨੇ ਆਪਣੇ ਸਾਥੀਆਂ ਨੂੰ ਬੁਲਾਇਆ ਹੈ।

ਜਦੋਂ ਉਹ ਪਾਰਟੀ ਤੋਂ ਵਾਪਸ ਜਾਣ ਤੋਂ ਬਾਅਦ ਘਰ ਦੇ ਬਾਹਰ ਖੜ੍ਹਾ ਸੀ ਤਾਂ ਡੇਢ ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨ ਉਥੇ ਆ ਗਏ, ਜਿਨ੍ਹਾਂ ਨੇ ਉਸ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਉਸ ਦੇ ਪਿਤਾ ਮੇਹਰ ਸਿੰਘ ਨੇ ਉਸ ਨੂੰ ਬਚਾਉਣ ਦਾ ਯਤਨ ਕੀਤਾ ਤਾਂ ਮੁਲਜ਼ਮਾਂ ਨੇ ਉਨ੍ਹਾਂ ’ਤੇ ਵੀ ਹਮਲਾ ਕਰ ਦਿੱਤਾ। ਲੋਕਾਂ ਦੇ ਇਕੱਠੇ ਹੋਣ ’ਤੇ ਮੁਲਜ਼ਮ ਧਮਕਾਉਂਦੇ ਹੋਏ ਫਰਾਰ ਹੋ ਗਏ। ਫਿਰ ਉਨ੍ਹਾਂ ਨੂੰ ਲੋਕਾਂ ਨੇ ਇਲਾਜ ਲਈ ਡੀ. ਐੱਮ. ਸੀ. ਹਸਪਤਾਲ ਪਹੁੰਚਾਇਆ, ਜਿਥੇ ਅਜੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News