ਉੱਘੇ ਪੱਤਰਕਾਰ ਨਿਰਮਲ ਸਾਧਾਵਾਲੀਆ ਨੂੰ ਵੱਡਾ ਸਦਮਾ, ਪਿਤਾ ਸੁਖਚੈਨ ਸਿੰਘ ਦਾ ਹੋਇਆ ਦਿਹਾਂਤ
Monday, May 27, 2024 - 03:10 AM (IST)
ਫਰੀਦਕੋਟ- ਉੱਘੇ ਪੰਜਾਬੀ ਪੱਤਰਕਾਰ ਤੇ ਟੀਵੀ ਪ੍ਰੋਗਰਾਮ ਨਿਰਮਾਤਾ ਸ. ਨਿਰਮਲ ਸਿੰਘ ਸਾਧਾਵਾਲੀਆ ਨੂੰ ਵੱਡਾ ਸਦਮਾ ਲੱਗਾ ਹੈ। ਉਨ੍ਹਾਂ ਦੇ ਪਿਤਾ ਸ. ਸੁਖਚੈਨ ਸਿੰਘ ਬੀਤੀ 19 ਮਈ ਨੂੰ ਅਕਾਲ ਚਲਾਣਾ ਕਰ ਗਏ ਹਨ।
ਫਰੀਦਕੋਟ ਨੇੜਲੇ ਪਿੰਡ ਸਾਧਾਵਾਲੀਆ ਦੇ ਜੰਮਪਲ ਸੁਖਚੈਨ ਸਿੰਘ ਦਾ ਇਲਾਕੇ 'ਚ ਕਾਫ਼ੀ ਨਾਂ ਸੀ। ਉਨ੍ਹਾਂ ਦੇ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 28 ਮਈ ਦਿਨ ਮੰਗਲਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਪਾਇਆ ਜਾਵੇਗਾ। ਪਰਿਵਾਰ ਵੱਲੋਂ ਸਭ ਸ਼ੁੱਭਚਿੰਤਕਾਂ ਤੇ ਸਬੰਧੀਆਂ ਨੂੰ ਇਸ ਮੌਕੇ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਗਈ ਹੈ।