65 ਗ੍ਰਾਮ ਹੈਰੋਇਨ ਸਮੇਤ ਕਾਬੂ

01/15/2020 3:56:49 PM

ਸੰਗਰੂਰ (ਬੇਦੀ): ਐੱਸ.ਟੀ.ਐੱਫ. ਸੰਗਰੂਰ ਵੱਲੋਂ ਇਕ ਵਿਅਕਤੀ ਪਾਸੋਂ 65 ਗ੍ਰਾਮ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ।ਇਸ ਸਬੰਧੀ ਹਰਵਿੰਦਰ ਚੀਮਾ ਉਪ ਕਪਤਾਨ ਪੁਲਸ ਐੱਸ.ਟੀ.ਐੱਫ. ਪਟਿਆਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 14.01.2020 ਨੂੰ ਇੰਸਪੈਕਟਰ ਰਵਿੰਦਰ ਭੱਲਾ ਇੰਚਾਰਜ ਐੱਸ.ਟੀ.ਐੱਫ. ਸੰਗਰੂਰ ਨੇ ਸਮੇਤ ਐੱਸ.ਟੀ.ਐੱਫ. ਦੇ ਕਰਮਚਾਰੀਆਂ ਨਾਲ ਨਸ਼ਾ ਸਮੱਗਲਰਾਂ ਦੀ ਚੈਕਿੰਗ ਦੇ ਸਬੰਧ 'ਚ ਹਰੇੜੀ ਰੋਡ ਸੰਗਰੂਰ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਨ੍ਹ ਪਾਸ ਮੁਖਬਾਰ ਖਾਸ ਨੇ ਗੁਪਤ ਇਤਲਾਹ ਦਿੱਤੀ ਕਿ ਲਾਲ ਸਿੰਘ ਉਰਫ ਲਾਲਾ ਪੁੱਤਰ ਲੀਲਾ ਸਿੰਘ ਵਾਸੀ ਰਾਮ ਨਗਰ ਬਸਤੀ ਨੇੜੇ ਰੇਲਵੇ ਸਟੇਸ਼ਨ ਸੰਗਰੂਰ ਅਤੇ ਸਤਨਾਮ ਸਿੰਘ ਉਰਫ ਜੇਜੀ ਪੁੱਤਰ ਮੇਹਰ ਸਿੰਘ ਵਾਸੀ ਮੰਗਵਾਲ ਹਾਲ ਆਬਾਦ ਅਜੀਤ ਨਗਰ ਕਲੋਨੀ ਬਰਨਾਲਾ ਰੋੜ ਸੰਗਰੂਰ ਆਪਸ 'ਚ ਰਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ।

ਕੁਝ ਦਿਨ ਪਹਿਲਾਂ ਸਤਨਾਮ ਸਿੰਘ ਉਕਤ ਨੇ ਬਾਹਰੋ ਕਿਸੀ ਜਗ੍ਹਾ ਤੋ ਹੈਰੋਇੰਨ ਖਰੀਦ ਕੇ ਲਾਲ ਸਿੰਘ ਉਰਫ ਲਾਲਾ ਉਕਤ ਨੂੰ ਵੇਚਣ ਲਈ ਦਿੱਤੀ ਹੈ ਜੋ ਅੱਜ ਲਾਲ ਸਿੰਘ ਉਰਫ ਲਾਲਾ ਉਕਤ ਇਹ ਹੈਰੋਇਨ ਵੇਚਣ ਦੀ ਤਾਕ 'ਚ ਪੁੱਲ ਸੂਆ ਉਭਾਵਾਲ ਰੋੜ 'ਤੇ ਖੜ੍ਹਾ ਹੈ ਜੋ ਇਸ ਇਤਲਾਹ 'ਤੇ ਉਕਤ ਵਿਅਕਤੀਆ ਵੁਰੱਧ ਥਾਣਾ ਐੱਸ.ਟੀ.ਐੱਫ. ਮੁਹਾਲੀ ਵਿਖੇ ਮੁਕੱਦਮਾ ਦਰਜ ਰਜਿਸਟਰ ਕਰਾਇਆ ਗਿਆ। ਜੋ ਇਸ ਇਤਲਾਹ 'ਤੇ ਕਾਰਵਾਈ ਕਰਦਿਆਂ ਲੇਡੀ ਥਾਣੇਦਾਰ ਕੁਲਜੀਤ ਕੌਰ ਐੱਸ.ਟੀ.ਐੱਫ. ਸੰਗਰੂਰ ਨੇ ਸਮੇਤ ਐੱਸ.ਟੀ.ਐੱਫ. ਦੇ ਹੋਰ ਕਰਮਚਾਰੀਆਂ ਨਾਲ ਪੁੱਲ ਸੂਆਂ ਉਭਾਵਾਲ ਰੋੜ ਸੰਗਰੂਰ ਨੂੰ ਜਾ ਰਹੇ ਸੀ ਤਾਂ ਪੁਲਸ ਪਾਰਟੀ ਨੂੰ ਪੁਲ ਸੁਆ ਉਭਾਵਾਲ ਰੋਡ ਬਰੋਟੇ ਪਾਸ ਇਕ ਮੋਨਾ ਵਿਆਕਤੀ ਖੜ੍ਹਾ ਦਿਖਾਈ ਦਿੱਤਾ ਜਿਸਨੇ ਪੁਲਸ ਪਾਰਟੀ ਨੂੰ ਦੇਖ ਕੇ ਆਪਣੇ ਹੱਥ 'ਚ ਫੜਿਆ ਵਜ਼ਨਦਾਰ ਮੋਮੀ ਲਿਫਾਫਾ ਥੱਲੇ ਜ਼ਮੀਨ 'ਤੇ ਸੁੱਟ ਦਿੱਤਾ। ਪੁਲਸ ਪਾਰਟੀ ਨੇ ਉਸ ਮੋਨੇ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਉਸ ਵੱਲੋਂ ਸੁੱਟੇ ਵਜ਼ਨਦਾਰ ਮੋਮੀ ਲਿਫਾਫੇ ਨੂੰ ਚੈੱਕ ਕਰਨ 'ਤੇ ਉਸ 'ਚੋਂ 65 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਸ਼ੀ ਦੀ ਸ਼ਨਾਖਤ ਲਾਲਾ ਪੁੱਤਰ ਲੀਲਾ ਸਿੰਘ ਵਾਸੀ ਰਾਮ ਨਗਰ ਬਸਤੀ ਨੇੜੇ ਰੇਲਵੇ ਸਟੇਸ਼ਨ ਸੰਗਰੂਰ ਵਜੋਂ ਹੋਈ ਹੈ। ਦੋਸ਼ੀ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਉਸਨੇ ਇਹ ਹੈਰੋਇਨ ਖਰੀਦਣ ਲਈ ਸਤਨਾਮ ਸਿੰਘ ਉਰਫ ਜੇਜੀ ਪੁੱਤਰ ਮੇਹਰ ਸਿੰਘ ਵਾਸੀ ਮੰਗਵਾਲ ਹਾਲ ਆਬਾਦ ਅਜੀਤ ਨਗਰ ਕਾਲੋਨੀ ਬਰਨਾਲਾ ਰੋੜ ਸੰਗਰੂਰ ਨੂੰ ਪੈਸੇ ਦਿੱਤੇ ਸੀ ਜੋ ਸਤਨਾਮ ਸਿੰਘ ਉਕਤ ਨੇ ਇਹ ਹੈਰੋਇਨ ਇਸਨੂੰ ਬਾਹਰੋਂ ਲਿਆ ਕੇ ਦਿੱਤੀ ਸੀ ਜੋ ਇਸਨੇ ਮਹਿੰਗੇ ਭਾਅ ਅੱਗੇ ਵੇਚਣੀ ਸੀ। ਸਤਨਾਮ ਸਿੰਘ ਉਰਫ ਜੇਜੀ ਪੁੱਤਰ ਮੇਹਰ ਸਿੰਘ ਵਾਸੀ ਮੰਗਵਾਲ ਹਾਲ ਆਬਾਦ ਅਜੀਤ ਨਗਰ ਕਾਲੋਨੀ ਬਰਨਾਲਾ ਰੋੜ ਸੰਗਰੂਰ ਨੂੰ ਵੀ ਮੁਕੱਦਮੇ 'ਚ ਨਾਮਜ਼ਦ ਕੀਤਾ ਗਿਆ ਹੈ ਜਿਸਦੀ ਤਲਾਸ਼ ਕੀਤੀ ਜਾ ਰਹੀ ਹੈ ਜਿਸਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਦੋਸ਼ੀ ਲਾਲਾ ਸਿੰਘ ਉਰਫ ਲਾਲਾ ਦੀ ਪੁੱਛਗਿੱਛ ਤੋਂ ਇਹ ਖੁਲਾਸਾ ਹੋਇਆ ਹੈ ਕਿ ਇਸਦੀ ਪਤਨੀ ਪਹਿਲਾਂ ਹੀ ਨਸ਼ਾ ਸਮੱਗਲਿੰਗ ਦੇ ਕੇਸ 'ਚ ਨਾਭਾ ਜੇਲ ਵਿਚ ਸਜ਼ਾ ਕੱਟ ਰਹੀ ਹੈ ਅਤੇ ਇਸਦਾ ਲੜਕਾ ਨਸ਼ਾ ਸਮੱਗਲਿੰਗ ਦੇ ਕੇਸ ਵਿਚ ਜ਼ਿਲਾ ਜੇਲ ਸੰਗਰੂਰ ਬੰਦ ਹੈ। ਬਰਾਮਦ ਹੈਰੋਇਨ ਦੀ ਅੰਤਰਾਸਟਰੀ ਬਾਜ਼ਾਰੀ ਕੀਮਤ ਕਰੀਬ 32 ਲੱਖ ਰੁਪਏ ਹੈ। ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਸ ਰਿਮਾਂਡ ਹਾਸਲ ਕਰਕੇ ਡੂਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਨਸ਼ੇ ਦੀ ਸਪਲਾਈ ਲਾਇਨ ਤੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ।


Shyna

Content Editor

Related News