ਫੌਜੀ ਵਰਦੀਆਂ ਵੇਚਣ ਵਾਲੇ 8 ਗ੍ਰਿਫਤਾਰ
Friday, Sep 12, 2025 - 01:21 PM (IST)

ਬਠਿੰਡਾ (ਸੁਖਵਿੰਦਰ) : ਜ਼ਿਲ੍ਹਾ ਪੁਲਸ ਨੇ ਰਾਸ਼ਟਰੀ ਸੁਰੱਖਿਆ ਦੇ ਮੁੱਦੇ ’ਤੇ ਬਿਨਾਂ ਇਜਾਜ਼ਤ ਫੌਜੀ ਵਰਦੀਆਂ ਬਣਾਉਣ ਅਤੇ ਵੇਚਣ ਵਾਲਿਆਂ ’ਤੇ ਸ਼ਿਕੰਜਾ ਕਸਦੇ ਹੋਏ 8 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਖਿਲਾਫ ਕੇਸ ਦਰਜ ਕੀਤਾ ਹੈ, ਜਦੋਂ ਕਿ ਬਾਅਦ ਵਿਚ ਉਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਪੁਲਸ ਵੱਲੋਂ ਬੀਬੀ ਵਾਲਾ ਚੌਕ ਨੇੜੇ ਵਰਦੀਆਂ ਬਣਾਉਣ ਅਤੇ ਵੇਚਣ ਵਾਲੀਆਂ ਦੁਕਾਨਾਂ ’ਤੇ ਛਾਪੇਮਾਰੀ ਕੀਤੀ ਗਈ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਕੇ ਵਰਦੀਆਂ ਵੇਚ ਰਹੇ ਬਠਿੰਡਾ ਦੇ ਵਸਨੀਕ ਨਫੀਸ ਅਹਿਮਦ, ਮੁਹੰਮਦ ਨਸਰੂਦੀਨ, ਨੂਰ ਅਹਿਮਦ, ਮੁਹੰਮਦ ਅਜ਼ਹਰੂਦੀਨ, ਨਿਸ਼ਾਂਤ ਦੁਆ, ਇਮਾਨ, ਫੈਜ਼ ਅਤੇ ਫਰੀਦ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਨੇ ਮੁਲਜ਼ਮਾਂ ਖ਼ਿਲਾਫ ਥਾਣਾ ਕੈਂਟ ’ਚ ਮਾਮਲਾ ਦਰਜ ਕਰ ਕੇ ਬਾਅਦ ਵਿਚ ਉਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।