ਨਾਭਾ: ਅਮਰਦੀਪ ਸਿੰਘ ਖੰਨਾ ਬਣੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ

Thursday, Aug 22, 2019 - 04:12 PM (IST)

ਨਾਭਾ: ਅਮਰਦੀਪ ਸਿੰਘ ਖੰਨਾ ਬਣੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ

ਨਾਭਾ (ਜਗਨਾਰ)—ਸੀਨੀਅਰ ਕਾਂਗਰਸੀ ਆਗੂ 5 ਵਾਰ ਕਾਊਂਸਲਰ ਰਹੇ ਅਮਰਦੀਪ ਸਿੰਘ ਖੰਨਾ ਨੂੰ ਅੱਜ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਨਗਰ ਸੁਧਾਰ ਟਰੱਸਟ ਨਾਭਾ ਦਾ ਚੇਅਰਮੈਨ ਨਿਯੁਕਤ ਕੀਤਾ ਹੈ, ਜਿਸ ਨੂੰ ਲੈ ਕੇ ਕਾਂਗਰਸੀ ਵਰਕਰਾਂ 'ਚ ਖੁਸ਼ੀ ਦਾ ਆਲਮ ਹੈ। ਚੇਅਰਮੈਨ ਬਣਨ 'ਤੇ ਅਮਰਦੀਪ ਸਿੰਘ ਖੰਨਾ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਸਭ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਕੈਬਨਿਟ ਮੰਤਰੀ ਧਰਮਸੋਤ ਦੇ ਆਸ਼ੀਰਵਾਦ ਸਦਕਾ ਪ੍ਰਾਪਤ ਹੋਇਆ ਹੈ। ਇਸ ਮੌਕੇ ਚਰਨਜੀਤ ਬਾਤੀਸ, ਰਜਨੀਸ਼ ਮਿੱਤਲ ਸ਼ੈਟੀ ਪ੍ਰਧਾਨ ਅਤੇ ਗੌਰਵ ਗਾਬਾ ਆਦਿ ਨੇ ਖੰਨਾ ਨੂੰ ਚੇਅਰਮੈਨ ਬਣਨ ਦੀ ਵਧਾਈ ਦਿੱਤੀ ਹੈ।  


author

Shyna

Content Editor

Related News