ਸ਼ਿਮਲਾ ਮਿਰਚ ਦੇ ਭਾਅ 'ਚ ਆਈ ਗਿਰਾਵਟ ਤੋਂ ਬਾਅਦ ਹੁਣ ਹਰੀ ਮਿਰਚ ਨੇ ਚਿੰਤਾ 'ਚ ਪਾਈ ਸਰਕਾਰ

04/21/2023 5:53:19 PM

ਚੰਡੀਗੜ੍ਹ : ਸ਼ਿਮਲਾ ਮਿਰਚ ਦੇ ਭਾਅ ਹੇਠਾਂ ਡਿੱਗਣ ਕਾਰਨ ਬੀਤੇ ਦਿਨ ਮਾਨਸਾ 'ਚ ਕਿਸਾਨਾਂ ਵੱਲੋਂ ਸੜਕਾਂ 'ਤੇ ਸ਼ਿਮਲਾ ਮਿਰਚਾਂ ਸੁੱਟ ਕੇ ਵਿਰੋਧ ਜਤਾਇਆ ਗਿਆ ਸੀ। ਇਸ ਘਟਨਾ ਤੋਂ ਬਾਅਦ ਹੁਣ ਪੰਜਾਬ ਸਰਕਾਰ ਹਰੀਆਂ ਮਿਰਚਾਂ ਨੂੰ ਲੈ ਕੇ ਚੌਕੰਨੀ ਹੋ ਗਈ ਹੈ ਤਾਂ ਜੋ ਹਰੀ ਮਿਰਚ ਦੇ ਮਾਮਲੇ 'ਚ ਵੀ ਇਹ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਬਾਜ਼ਾਰ 'ਚ ਵੱਧ ਗਿਣਤੀ 'ਚ ਹਰੀ ਮਿਰਚ ਆਉਣ ਕਾਰਨ ਇਸ ਦੇ ਭਾਅ 'ਚ ਵੀ ਬਹੁਤ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੀਆਂ ਮੰਡੀਆਂ ਵਿੱਚ ਹਰੀ ਮਿਰਚ 9 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ ਜਦਕਿ ਬਾਜ਼ਾਰ 'ਚ ਇਸ ਦੀ ਕੀਮਤ 20 ਤੋਂ 25 ਰੁਪਏ ਹੈ। ਇਸ ਤੋਂ ਇਲਾਵਾ ਜਿਸ ਥਾਂ 'ਤੇ ਮਿਰਚਾਂ ਦਾ ਉਤਪਾਦਨ ਨਹੀਂ ਕੀਤਾ ਜਾਂਦਾ ਅਤੇ ਦੂਰੋਂ ਕਿਸੇ ਹੋਰ ਥਾਂ ਤੋਂ ਮਿਰਚਾਂ ਲਿਆਉਣੀਆਂ ਪੈਂਦੀਆਂ ਹਨ ਤਾਂ ਉੱਥੇ ਆਵਾਜਾਈ ਦੀ ਖ਼ਰਚਾ ਵੀ ਵਧ ਜਾਂਦਾ ਹੈ।

ਇਹ ਵੀ ਪੜ੍ਹੋ- ਜੰਮੂ-ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ 'ਚ ਬਠਿੰਡਾ ਦਾ ਨੌਜਵਾਨ ਸ਼ਹੀਦ, ਮਾਪਿਆਂ ਦਾ ਇਕਲੌਤਾ ਪੁੱਤ ਸੀ ਗੁਰਸੇਵਕ ਸਿੰਘ

ਦੱਸ ਦੇਈਏ ਕਿ ਸ਼ੁੱਕਰਵਾਰ ਯਾਨੀ ਕੱਲ੍ਹ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਮਾਰਕਫੈੱਡ ਅਤੇ ਮੰਡੀ ਬੋਰਡ ਤੋਂ ਇਲਾਵਾ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨਾਲ ਹੋਣ ਵਾਲੀ ਮੀਟਿੰਗ ਦੌਰਾਨ ਮਿਰਚ ਦਾ ਉਤਪਾਦ ਕਰਨ ਵਾਲੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ ਜਾਵੇਗੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਦੇ 9,920 ਹੈਕਟੇਅਰ ਰਕਬੇ ਵਿੱਚ 19,963 ਮੀਟ੍ਰਿਕ ਟਨ ਹਰੀਆਂ ਮਿਰਚਾਂ ਦੇ ਉਤਪਾਦਨ ਤੋਂ ਇਲਾਵਾ ਸੂਬੇ ਨੂੰ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਤੋਂ ਵੀ ਹਰੀ ਮਿਰਚਾਂ ਮਿਲ ਰਹੀਆਂ ਹਨ ਅਤੇ ਇਸ ਕਾਰਨ ਸਪਲਾਈ ਸੂਬੇ ਵੱਲੋਂ ਨਿਰਧਾਰਤ ਕੀਤੀ ਮੰਗ ਤੋਂ ਕੀਤੇ ਜ਼ਿਆਦਾ ਵੱਧ ਗਈ ਹੈ। 

ਇਹ ਵੀ ਪੜ੍ਹੋ- ਮਾਨਸਾ ਦੇ ਜਗਤਾਰ ਸਿੰਘ ਦੀ ਮਹਾਰਾਸ਼ਟਰ ’ਚ ਮੌਤ, ਪੰਜ ਧੀਆਂ ਦਾ ਪਿਓ ਸੀ ਮ੍ਰਿਤਕ

ਅੰਮ੍ਰਿਤਸਰ ਦੇ ਸਬਜ਼ੀ ਕਮਿਸ਼ਨ ਏਜੰਟ ਮਨਦੀਪ ਸਿੰਘ ਨੇ ਦੱਸਿਆ ਕਿ ਇਸ ਵਾਰ ਫਿਰੋਜ਼ਪੁਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਕਿਸਾਨਾਂ ਨੇ ਮਿਰਚਾਂ ਦੀ ਪੈਦਾਵਾਰ ਜ਼ਿਆਦਾ ਕੀਤੀ ਹੈ। ਨਾਲ ਹੀ ਨਾਗਪੁਰ ਵਰਗੀਆਂ ਥਾਵਾਂ ਤੋਂ ਵਧੇਰੇ ਸਪਲਾਈ ਹੁੰਦੀ ਹੈ। ਇਸ ਤੋਂ ਇਲਾਵਾ ਲੋਕ ਸਥਾਨਕ ਕਿਸਮਾਂ ਨਾਲੋਂ ਦੂਜੇ ਸੂਬਿਆਂ ਦੀ ਮਿਰਚਾਂ ਨੂੰ ਮਜ਼ਬੂਤ ਸਵਾਦ ਹੋਣ ਦੇ ਕਾਰਨ ਜ਼ਿਆਦਾ ਤਰਜੀਹ ਦਿੰਦੇ ਹਨ। ਪੰਜਾਬ ਤੋਂ ਜੰਮੂ ਅਤੇ ਸ੍ਰੀਨਗਰ ਨੂੰ ਸਿਰਫ਼ ਸੀਮਤ ਸਪਲਾਈ ਹੈ ਅਤੇ ਗੁਆਂਢੀ ਸੂਬਿਆਂ ਨੂੰ ਸਿਰਫ਼ ਥੋੜ੍ਹੀ ਮਾਤਰਾ ਹੀ ਜਾ ਰਹੀ ਹੈ। ਬਾਗਬਾਨੀ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸ਼ਿਮਲਾ ਮਿਰਚ ਅਤੇ ਹਰੀ ਮਿਰਚ ਦਾ ਇੱਕੋ ਸੀਜ਼ਨ ਹੁੰਦਾ ਹੈ ਅਤੇ ਇਸ ਵਾਰ ਚੰਗੇ ਖੇਤੀ ਅਭਿਆਸਾਂ ਕਾਰਨ ਸੂਬੇ ਦੀ ਆਪਣੀ ਉਤਪਾਦਕਤਾ ਵਿੱਚ ਲਗਭਗ 10 ਫ਼ੀਸਦੀ ਦਾ ਵਾਧਾ ਹੋਇਆ ਹੈ। ਫਿਰੋਜ਼ਪੁਰ 1,700 ਹੈਕਟੇਅਰ ਤੋਂ ਵੱਧ ਰਕਬੇ ਦੇ ਨਾਲ ਸਭ ਤੋਂ ਵੱਧ ਉਤਪਾਦਕ ਹੈ, ਇਸ ਤੋਂ ਬਾਅਦ ਜਲੰਧਰ 1,195 ਹੈਕਟੇਅਰ ਅਤੇ ਤਰਨਤਾਰਨ 1,106 ਹੈਕਟੇਅਰ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News