ਇਨੋਵਾ ''ਚ 5000 ਦਾ ਡੀਜ਼ਲ ਪਵਾ ਕੇ ਨੌਜਵਾਨ ਹੋਇਆ ਫਰਾਰ, ਪੈਟਰੋਲ ਪੰਪ ਸੰਚਾਲਕਾਂ ''ਚ ਭਾਰੀ ਦਹਿਸ਼ਤ ਦਾ ਮਾਹੌਲ

Tuesday, Dec 26, 2023 - 12:36 AM (IST)

ਇਨੋਵਾ ''ਚ 5000 ਦਾ ਡੀਜ਼ਲ ਪਵਾ ਕੇ ਨੌਜਵਾਨ ਹੋਇਆ ਫਰਾਰ, ਪੈਟਰੋਲ ਪੰਪ ਸੰਚਾਲਕਾਂ ''ਚ ਭਾਰੀ ਦਹਿਸ਼ਤ ਦਾ ਮਾਹੌਲ

ਲੁਧਿਆਣਾ (ਖੁਰਾਣਾ) - ਚੰਡੀਗੜ੍ਹ ਰੋਡ 'ਤੇ ਰਾਮਗੜ੍ਹ ਇਲਾਕੇ 'ਚ ਇੰਡੀਅਨ ਆਇਲ ਕੰਪਨੀ ਨਾਲ ਸਬੰਧਤ ਸੁਰਜੀਤ ਪਾਵਰ ਪੁਆਇੰਟ ਨਾਮਕ ਪੈਟਰੋਲ ਪੰਪ 'ਤੇ ਦੇਰ ਰਾਤ ਇਕ ਇਨੋਵਾ ਕਾਰ 'ਚ ਸਵਾਰ ਇਕ ਸ਼ੱਕੀ ਨੌਜਵਾਨ ਨੇ ਕਾਰ 'ਚ 5 ਹਜ਼ਾਰ ਰੁਪਏ ਦਾ ਡੀਜ਼ਲ ਭਰਵਾਇਆ। ਡੀਜ਼ਲ ਪਵਾਉਣ ਤੋਂ ਬਾਅਦ ਜਦੋਂ ਪੈਸੇ ਦੇਣ ਦੀ ਵਾਰੀ ਆਈ ਤਾਂ ਉਹ ਰਫੂ ਚੱਕਰ ਹੋ ਗਿਆ, ਜਿਸ ਕਾਰਨ ਪੈਟਰੋਲੀਅਮ ਕਾਰੋਬਾਰੀਆਂ ਤੇ ਮੁਲਾਜ਼ਮਾਂ 'ਚ ਸਹਿਮ ਦਾ ਮਾਹੌਲ ਹੈ।

ਇਹ ਵੀ ਪੜ੍ਹੋ- ਚੋਰਾਂ ਨੇ ਹੈਵਾਨੀਅਤ ਦੀ ਹੱਦ ਕੀਤੀ ਪਾਰ, ਚੋਰੀ ਕਰਨ ਤੋਂ ਰੋਕ ਰਹੀ ਕੁੱਤੀ ਦੇ ਕਤੂਰਿਆਂ ਦੇ ਸਿਰ ਧੜ ਤੋਂ ਕੀਤੇ ਵੱਖ

ਨੌਜਵਾਨ ਦੀ ਇਹ ਮਾੜੀ ਹਰਕਤ ਪੈਟਰੋਲ ਪੰਪ 'ਤੇ ਲੱਗੇ ਸੀ.ਸੀ.ਟੀ.ਵੀ ਕੈਮਰੇ 'ਚ ਕੈਦ ਹੋ ਗਈ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੈਟਰੋਲ ਪੰਪ ਦੇ ਸੰਚਾਲਕ ਤਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਨੌਜਵਾਨ ਨੇ ਇਨੋਵਾ ਕਾਰ ਦੀ ਨੰਬਰ ਪਲੇਟ ਨੂੰ ਜਾਣਬੁੱਝ ਕੇ ਛੁਪਾ ਦਿੱਤਾ ਸੀ ਤਾਂ ਜੋ ਕਾਰ ਦਾ ਨੰਬਰ ਨਾ ਦੇਖਿਆ ਜਾ ਸਕੇ। ਉਕਤ ਨੌਜਵਾਨ ਨੇ ਬੜੀ ਹੁਸ਼ਿਆਰੀ ਨਾਲ ਕਾਰ ਦੇ ਅੰਦਰ ਬੈਠ ਕੇ ਹੀ ਕਾਰ ਵਿਚ ਡੀਜ਼ਲ ਪਵਾ ਲਿਆ ਅਤੇ ਬਾਅਦ ਵਿਚ ਪੰਪ 'ਤੇ ਤਾਇਨਾਤ ਮੁਲਾਜ਼ਮ ਨੂੰ ਚਕਮਾ ਦੇ ਕੇ ਫਰਾਰ ਹੋ ਗਏ। 

ਇਸ ਸਬੰਧੀ ਸੀ.ਸੀ.ਟੀ.ਵੀ. ਦੀ ਫੁਟੇਜ ਸਬੰਧਤ ਥਾਣੇ ਨੂੰ ਭੇਜ ਦਿੱਤੀ ਗਈ ਹੈ। ਅੱਗੇ ਜਾਣਕਾਰੀ ਦਿੰਦਿਆ ਦੱਸਿਆ ਗਿਆ ਹੈ ਕਿ ਜਲਦੀ ਹੀ ਲੁਧਿਆਣਾ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਇਸ ਗੰਭੀਰ ਮੁੱਦੇ ਨੂੰ ਲੈ ਕੇ ਪੁਲਸ ਕਮਿਸ਼ਨਰ ਕੁਲਦੀਪ ਚਾਹਲ ਨਾਲ ਮੀਟਿੰਗ ਕਰਕੇ ਰਾਤ ਨੂੰ ਹਾਈਵੇਅ 'ਤੇ ਪੈਟਰੋਲ ਪੰਪਾਂ 'ਤੇ ਪੁਲਸ ਗਸ਼ਤ ਵਧਾਉਣ ਦੀ ਮੰਗ ਕਰੇਗੀ ਤਾਂ ਜੋ ਤਾਂ ਜੋ ਪੈਟਰੋਲੀਅਮ ਵਪਾਰੀ ਬਿਨਾਂ ਕਿਸੇ ਡਰ ਦੇ ਆਪਣਾ ਕਾਰੋਬਾਰ ਚਲਾ ਸਕਣ।

ਇਹ ਵੀ ਪੜ੍ਹੋ- ਨਾਬਾਲਗ ਸਾਲੀ ਨਾਲ ਵਿਆਹ ਕਰਵਾਉਣ ਲਈ ਟੱਪੀਆਂ ਹੈਵਾਨੀਅਤ ਦੀਆਂ ਹੱਦਾਂ, ਠੰਡ 'ਚ ਮਾਰ ਦਿੱਤਾ 4 ਦਿਨ ਦਾ ਮਾਸੂਮ

ਤਜਿੰਦਰਪਾਲ ਸਿੰਘ ਨੇ ਦੱਸਿਆ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਸ਼ੱਕੀ ਨੌਜਵਾਨ ਪੈਟਰੋਲ ਪੰਪਾਂ ਤੋਂ ਬਿਨਾਂ ਰੁਪਏ ਦਿਤੇ ਵਾਹਨਾਂ 'ਚ ਤੇਲ ਪਵਾ ਕੇ ਫਰਾਰ ਹੋ ਚੁੱਕੇ ਹਨ ਅਤੇ ਕਈ ਵਾਰ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਵੀ ਦੇ ਚੁੱਕੇ ਹਨ। ਇਸ ਕਾਰਨ ਕਾਰਨ ਰਾਤ ਸਮੇਂ ਪੈਟਰੋਲ ਪੰਪਾਂ 'ਤੇ ਕੰਮ ਕਰਦੇ ਕਰਮਚਾਰੀ ਪੂਰੀ ਤਰਾਂ ਡਰੇ ਹੋਏ ਹਨ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਾਸੀਆਂ ਲਈ ਖ਼ਤਰਾ ਬਣ ਰਹੇ ਅਜਿਹੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News