ਵੱਡੀ ਮਾਤਰਾਂ ਵਿਚ ਉਘੇ ਭੰਗ ਦੇ ਪੌਦਿਆਂ ਕਾਰਨ ਨਸ਼ੇੜੀ ਬਣੇ ਸ਼ਹਿਰ ਨਿਵਾਸੀਆਂ ਲਈ ਵੱਡੀ ਸਿਰਦਰਦੀ

Sunday, Jun 14, 2020 - 06:45 PM (IST)

ਭਵਾਨੀਗੜ੍ਹ(ਕਾਂਸਲ) - ਸਥਾਨਕ ਸ਼ਹਿਰ ਦੇ ਵੱਖ-ਵੱਖ ਗਲੀ ਮੁਹੱਲਿਆਂ ਵਿਚ ਪਈਆਂ ਖਾਲ੍ਹੀ ਥਾਵਾਂ ਉਪਰ ਭਾਰੀ ਮਾਤਰਾਂ ਵਿਚ ਉਘੇ ਭੰਗ ਦੇ ਪੌਦੇ ਸ਼ਹਿਰ ਨਿਵਾਸੀਆਂ ਲਈ ਜਿਥੇ ਵੱਡੀ ਸਿਰਦਰਦੀ ਬਣੇ ਹੋਏ ਹਨ। ਉਥੇ ਇਨ੍ਹਾਂ ਪੌਦਿਆਂ ਤੋਂ ਭੰਗ ਦੀ ਪ੍ਰਾਪਤੀ ਲਈ ਰੋਜਾਨਾ ਨਸ਼ੇੜੀਆਂ ਦੀ ਇਨ੍ਹਾਂ ਗਲੀ-ਮੁਹੱਲਿਆਂ ਵਿਚ ਜ਼ਿਆਦਾ ਆਉਣੀ-ਜਾਣੀ ਸੁਰੱਖਿਆਂ ਦੇ ਲਿਹਾਜ ਨਾਲ ਠੀਕ ਨਾ ਹੋਣ ਕਾਰਨ ਖਤਰੇ ਦੇ ਅਹਿਸਾਸ ਦੇ ਚਲਦਿਆਂ ਹੋਰ ਵੀ ਵੱਡੀ ਸਿਰਦਰਦੀ ਬਣੀ ਹੋਈ ਹੈ।

ਸਥਾਨਕ ਸ਼ਹਿਰ ਦੀ ਅਨਾਜ਼ ਮੰਡੀ ਦੇ ਪਿਛੇ ਸਥਿਤ ਆਦਰਸ਼ ਕਲੋਨੀ ਦੇ ਵਸਨੀਕਾਂ ਮੋਹਿੰਦਰਪਾਲ ਸਿੰਘ ਮੋਖਾ, ਐਡਵੋਕੇਟ ਪੀ.ਐਸ ਕੰਗ, ਐਡਵੋਕੇਟ ਈਸ਼ਵਰ ਬਾਂਸਲ, ਤਰਸੇਮ ਜਿੰਦਲ, ਰਾਜ ਕੁਮਾਰ ਕਾਂਸਲ, ਈਸ਼ਰ ਸਿੰਘ, ਦਵਿੰਦਰ ਸਿੰਘ, ਮਹਿੰਦਰ ਸਿੰਘ, ਪ੍ਰੇਮ ਸਿੰਘ ਖਿਪਲ, ਹਨੀ ਸਿੰਘ, ਰਮੇਸ਼ ਕੁਮਾਰ, ਰਾਜਿੰਦਰ ਸਿੰਘ ਖੰਗੂੜਾ, ਜੋਨੀ ਰਾਮ ਅਤੇ ਮੇਵਾ ਸਿੰਘ ਸਮੇਤ ਹੋਰ ਕਈ ਮੁਹੱਲਾ ਨਿਵਾਸੀਆਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਦੀ ਕਹਿਣੀ ਅਤੇ ਕਥਣੀ ਵਿਚ ਬਹੁਤ ਫਰਕ ਹੈ, ਇਕ ਪਾਸੇ ਤਾਂ ਸਰਕਾਰ ਵੱਲੋਂ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਅਤੇ ਦੂਜੇ ਪਾਸੇ ਸ਼ਹਿਰ ਦੇ ਗਲੀ-ਮੁਹੱਲਿਆਂ ਵਿਚ ਵੱਡੀ ਮਾਤਰਾਂ ਵਿਚ ਉਘੇ ਇਨ੍ਹਾਂ ਭੰਗ ਦੇ ਪੌਦਿਆਂ ਦੇ ਖਾਤਮੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ।

PunjabKesari

ਉਨ੍ਹਾਂ ਕਿਹਾ ਕਿ ਇਨ੍ਹਾਂ ਭੰਗ ਦੇ ਪੌਦਿਆਂ ਤੋਂ ਨਸ਼ੇ ਦੀ ਪ੍ਰਾਪਤੀ ਲਈ ਨਸ਼ੇੜੀਆਂ ਦੀ ਗਲੀ ਮੁਹੱਲਿਆਂ ਵਿਚ ਵੱਡੀ ਆਮਦ ਸੁਰੱਖਿਆਂ ਦੇ ਲਿਹਾਜ ਨਾਲ ਉਨ੍ਹਾਂ ਲਈ ਵੱਡੀ ਚਿੰਤਾ ਦਾ ਵਿਸਾ ਹੈ ਕਿਉਂਕਿ ਲਾਕਡਾਊਨ ਕਾਰਨ ਸਕੂਲ ਵਗੈਰਾ ਬੰਦ ਹੋਣ ਕਾਰਨ ਛੋਟੇ ਛੋਟੇ ਬੱਚੇ ਇਥੇ ਗਲੀਆਂ ਵਿਚ ਖੇਡਦੇ ਹਨ ਅਤੇ ਇਨ੍ਹਾਂ ਨਸ਼ੇੜੀਆਂ ਦਾ ਕੋਈ ਭਰੋਸਾ ਨਹੀਂ ਕਿ ਇਹ ਇਨ੍ਹਾਂ ਬੱਚਿਆਂ ਲਈ ਹੀ ਕੋਈ ਖਤਰਾ ਬਣ ਜਾਣ। ਇਸ ਤੋਂ ਇਲਾਵਾ ਨਸ਼ੇੜੀਆਂ ਦਾ ਆਮਦ ਕਾਰਨ ਇਥੇ ਗਲੀਆਂ ਵਿਚ ਖੜ੍ਹੇ ਵਾਹਨ ਅਤੇ ਕਈ ਵਾਰ ਘਰਾਂ ਵਿਚ ਕੋਈ ਨਾ ਹੋਣ ਕਾਰਨ ਸੁੰਨੇ ਪਏ ਘਰ ਵੀ ਸੁਰੱਖਿਅਤ ਨਹੀਂ ਹਨ। ਦੂਜਾ ਇਨ੍ਹਾਂ ਨਸ਼ੇੜੀਆਂ ਵੱਲੋਂ ਇਥੇ ਪੌਦਿਆਂ ਤੋਂ ਭੰਗ ਮਲ ਕੇ ਫਿਰ ਇਸ ਨੂੰ ਇਥੇ ਹੀ ਸਿਗਰਟਾਂ ਵਿਚ ਭਰ ਕੇ ਸੂਟੇ ਲਗਾਏ ਜਾਂਦੇ ਹਨ ਜਿਸ ਨੂੰ ਦੇਖ ਕੇ ਇਥੇ ਬੱਚਿਆਂ ਨੂੰ ਵੀ ਇਸ ਨਸ਼ੇ ਦੀ ਲਤ ਲਗ ਸਕਦੀ ਹੈ। ਇਸ ਲਈ ਉਨ੍ਹਾਂ ਸਰਕਾਰ ਅਤੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਸ਼ਹਿਰ ਵਿਚੋਂ ਇਨ੍ਹਾਂ ਭੰਗ ਦੇ ਪੌਦਿਆਂ ਦਾ ਤੁਰੰਤ ਖਾਤਮਾ ਕਰਵਾਇਆ ਜਾਵੇ।

 


Harinder Kaur

Content Editor

Related News