ਸ੍ਰੀ ਹਰਮਿੰਦਰ ਸਾਹਿਬ ਦੇ ਗੁਰੂ ਰਾਮਦਾਸ ਲੰਗਰ ਲਈ 500 ਕੁਇੰਟਲ ਕਣਕ ਕੀਤੀ ਰਵਾਨਾ

5/22/2020 4:58:29 PM

ਦਿੜ੍ਹਬਾ ਮੰਡੀ ( ਅਜੈ ) - ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਵਿਖੇ ਸੰਗਤ ਲਈ ਹਰ ਵੇਲੇ ਚੱਲਣ ਵਾਲੇ ਗੁਰੂ ਰਾਮਦਾਸ ਲੰਗਰ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਸ੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਤਹਿਤ ਪੰਜਾਬ ਦੇ ਹਰੇਕ ਵਿਧਾਨ ਸਭਾ ਹਲਕੇ ਨੂੰ ਕਣਕ ਭੇਜਣ ਦੀ ਲਗਾਈ ਜਿੰਮੇਵਾਰੀ ਤਹਿਤ ਅੱਜ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਜਥੇਦਾਰ ਤੇਜਾ ਸਿੰਘ ਕਮਾਲਪੁਰ ਸਾਬਕਾ ਜ਼ਿਲ੍ਹਾ ਪ੍ਰਧਾਨ, ਹਲਕਾ ਦਿੜ੍ਹਬਾ ਦੇ ਮੁੱਖ ਸੇਵਾਦਾਰ ਗੁਲਜਾਰ ਸਿੰਘ ਮੂਨਕ, ਕਰਨ ਘੁਮਾਣ ਕੈਨੇਡਾ ਸਾਬਕਾ ਕੌਮੀ ਜਥੇਬੰਦਕ ਸਕੱਤਰ, ਗਿਆਨੀ ਰਘਵੀਰ ਸਿੰਘ ਜਖੇਪਲ ਦੀ ਅਗਵਾਈ 'ਚ ਵਿਧਾਨ ਸਭਾ ਹਲਕਾ ਦਿੜ੍ਹਬਾ ਦੀ ਸਮੂਹ ਸੰਗਤ ਦੇ ਵਿਸ਼ੇਸ਼ ਸਹਿਯੋਗ ਸਦਕਾ 500 ਕੁਇੰਟਲ ਕਣਕ ਨਾਲ ਭਰੇ ਤਿੰਨ ਟਰੱਕ ਸ੍ਰ. ਮਾਨ ਦੀ ਰਿਹਾਇਸ ਸੂਲਰ ਘਰਾਟ ਤੋਂ ਸ੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਲਈ ਰਵਾਨਾ ਕੀਤੀ।

ਇਸ ਮੌਕੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਜਥੇਦਾਰ ਤੇਜਾ ਸਿੰਘ ਕਮਾਲਪੁਰ, ਕਰਨ ਘੁਮਾਣ ਕੈਨੇਡਾ ਅਤੇ ਗੁਲਜਾਰ ਸਿੰਘ ਮੂਨਕ ਨੇ ਕਿਹਾ ਕਿ ਸਿੱਖ ਕੌਮ ਨੇ ਹਮੇਸਾਂ ਸਮੇਂ-ਸਮੇਂ ਤੇ ਹਰ ਵਰਗ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਦੇਸ਼ 'ਤੇ ਪਈ ਹਰ ਭੀੜ ਵਿਚ ਵੀ ਮੋਹਰੀ ਹੋ ਕੇ ਆਪਣਾ ਰੋਲ ਅਦਾ ਕੀਤਾ ਹੈ। ਅੱਜ ਜਿੱਥੇ ਭਾਰਤ ਸਮੇਤ ਪੂਰੀ ਦੁਨੀਆ ਕੋਰੋਨਾ ਵਾਇਰਸ ਨਾਲ ਲੜਾਈ ਲੜ ਰਹੀ ਹੈ ਉੱਥੇ ਸਿੱਖ ਭਾਈਚਾਰਾ ਇਸ ਮੁਸਕਿਲ ਘੜੀ ਵਿਚ ਲੋਕਾਂ ਦੀ ਮਦਦ ਲਈ ਅੱਗੇ ਆ ਰਿਹਾ ਹੈ। ਅੱਜ ਦੁਨੀਆ ਵਿਚ ਵਸਦਾ ਹਰ ਸਿੱਖ ਜਿੱਥੇ ਵੀ ਬੈਠਾ ਹੈ ਉੱਥੇ ਹੀ ਲੋਕਾ ਦੀ ਸੇਵਾ ਕਰ ਰਿਹਾ ਹੈ ਜਿਸ ਕਰਕੇ ਅੱਜ ਪੂਰੀ ਦੁਨੀਆਂ ਸਿੱਖ ਕੌਮ ਨੂੰ ਸਲਾਮ ਕਰ ਰਹੀ ਹੈ ਅਤੇ ਇੱਕ ਲੇਖਿਕਾਂ ਨੇ ਤਾਂ ਇੱਥੇ ਤੱਕ ਲਿਖ ਦਿੱਤਾ ਹੈ ਕਿ ਮੈ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਮੇਰਾ ਅਗਲਾ ਜਨਮ ਸਿੱਖ ਪਰਿਵਾਰ ਵਿਚ ਹੋਵੇ। ਗਰੂ ਰਾਮਦਾਸ ਜੀ ਵੱਲੋ ਚਲਾਈ ਲੰਗਰ ਦੀ ਸੇਵਾ ਸਦੀਆਂ ਤੋਂ ਚਲਦੀ ਆ ਰਹੀ ਹੈ ਅਤੇ ਇਸ ਤਰ੍ਹਾਂ ਹੀ ਚੱਲਦੀ ਰਹੇਗੀ। ਪਾਰਟੀ ਵੱਲੋ ਹਰ ਵਿਧਾਨ ਸਭਾ ਹਲਕੇ ਨੂੰ ਘੱਟੋ-ਘੱਟ 200 ਕੁਇੰਟਲ ਕਣਕ ਭੇਜਣ ਦੇ ਹੁਕਮ ਹੋਏ ਸਨ। ਪਰ ਹਲਕਾ ਦਿੜ੍ਹਬਾ ਦੇ ਨਵੇਂ ਪੁਰਾਣੇ ਸਾਰੇ ਪਿੰਡਾਂ ਵਿਚੋਂ ਮਿਲੇ ਸੰਗਤ ਦੇ ਵੱਡੇ ਸਹਿਯੋਗ ਸਦਕਾ ਅਸੀਂ 500 ਕੁਇੰਟਲ ਕਣਕ ਭੇਜਣ ਵਿਚ ਸਫਲ ਹੋਏ ਹਾਂ। ਜਿਸ ਲਈ ਅਸੀਂ ਆਪਣੇ ਹਰ ਅਕਾਲੀ ਵਰਕਰ ਅਤੇ ਸਿੱਖ ਭਾਈਚਾਰੇ ਦਾ ਤਹਿ ਦਿਲੋ ਧੰਨਵਾਦ ਕਰਦੇ ਹਾਂ। ਇਸ ਮੌਕੇ ਗੁਰਜੰਟ ਸਿੰਘ ਜਖੇਪਲ, ਭੋਲਾ ਸਿੰਘ ਕਮਾਲਪੁਰ, ਜਥੇਦਾਰ ਕਸਮੀਰ ਸਿੰਘ ਕੜਿਆਲ, ਗੁਰਲਾਲ ਸਿੰਘ ਫਤਹਿਗੜ, ਨਿਰਮਲ ਸਿੰਘ ਭੜੋ, ਨਾਜਰ ਸਿੰਘ ਖਾਨਪੁਰ, ਕ੍ਰਿਪਾਲ ਸਿੰਘ ਲਾਡਬੰਨਜਾਰਾ, ਹਰਜਿੰਦਰ ਸਿੰਘ ਢਡੋਲੀ ਕਲਾ, ਹਰਜੀਤ ਸਿੰਘ ਖੇਤਲਾ, ਸੁਖਦੇਵ ਸਿੰਘ ਗੁੱਜਰਾ, ਕਰਨੈਲ ਸਿੰਘ ਸਮੂੰਰਾ, ਬਿੱਕਰ ਸਿੰਘ ਪਾਟਿਆਵਾਲੀ, ਦਲਵੀਰ ਸਿੰਘ ਡਸਕਾ, ਸੰਸਾਰ ਸਿੰਘ ਛਾਜਲੀ, ਬਿੱਕਰ ਸਿੰਘ, ਦਲਵੀਰ ਸਿੰਘ ਹਰਿਆਊ, ਗੁਰਮੁੱਖ ਸਿੰਘ ਸੰਗਤਪੁਰਾ, ਸੁਬੇਗ ਸਿੰਘ ਜਖੇਪਲ, ਗੁਰਮੇਲ ਸਿੰਘ ਫੌਜੀ, ਸੱਤਗੁਰ ਸਿੰਘ ਘੁਮਾਣ, ਅਵਤਾਰ ਸਿੰਘ ਤਾਰੀ ਸਰਪੰਚ ਬਘਰੋਲ, ਬਲਕਾਰ ਸਿੰਘ ਘੁਮਾਣ, ਮੁਖਤਿਆਰ ਸਿੰਘ, ਸਾਧੂ ਸਿੰਘ ਬਘਰੋਲ, ਬੰਤ ਸਿੰਘ, ਸੁਖਚੈਨ ਸਿੰਘ ਮਾਨ ਅਤੇ ਪੰਚ ਅਜੈਬ ਸਿੰਘ ਆਦਿ ਸਾਮਲ ਸਨ।

 

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Harinder Kaur

Content Editor Harinder Kaur