ਸਮਰਾਲਾ ''ਚ ਵਿਦੇਸ਼ੀ ਤਸਕਰ 300 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ

Saturday, Sep 01, 2018 - 09:10 PM (IST)

ਸਮਰਾਲਾ ''ਚ ਵਿਦੇਸ਼ੀ ਤਸਕਰ 300 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ

ਸਮਰਾਲਾ,(ਸੰਜੇ ਗਰਗ)— ਸਮਰਾਲਾ ਪੁਲਸ ਨੇ ਇਕ ਵਿਦੇਸ਼ੀ ਨਸ਼ਾ ਤਸਕਰ ਨੂੰ ਅੱਜ ਗ੍ਰਿਫਤਾਰ ਕੀਤਾ। ਜਾਣਕਾਰੀ ਮੁਤਾਬਕ ਉਕਤ ਤਸਕਰ ਦਾ ਨੈੱਟਵਰਕ ਪੰਜਾਬ ਸਮੇਤ ਕਈ ਹੋਰ ਸੂਬਿਆਂ 'ਚ ਫੈਲਿਆ ਹੋਇਆ ਸੀ। ਪੁਲਸ ਵਲੋਂ ਤਸਕਰ ਕੋਲੋਂ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਥਾਣਾ ਸਮਰਾਲਾ ਦੇ ਐੱਸ. ਐੱਚ. ਓ. ਮਨਜੀਤ ਸਿੰਘ ਤੇ ਐਡੀਸ਼ਨਲ ਐੱਸ. ਐੱਚ. ਓ. ਅਮਰਪਾਲ ਕੌਰ ਦੀ ਪੁਲਸ ਟੀਮ ਨੇ ਸਮਰਾਲਾ ਨੇੜੇ ਪਿੰਡ ਬੌਂਦਲੀ ਦੇ ਸੂਏ ਪੁਲ ਨਜ਼ਦੀਕ ਨਾਕਾਬੰਦੀ ਦੌਰਾਨ ਗ੍ਰਿਫਤਾਰ ਕੀਤਾ ਗਿਆ। ਤਸਕਰ ਦੀ ਪਛਾਣ ਨਾਈਜੀਰੀਆ ਨਿਵਾਸੀ ਅਮੈਕਾ ਵਜੋਂ ਹੋਈ ਹੈ।


Related News