ਸਿੰਗਾਪੁਰ ਜਾਣ ਵਾਲੇ 36 ਪ੍ਰਿੰਸੀਪਲਾਂ ''ਚ ਸ਼ਾਮਲ ਹੈ ਮਾਨਸਾ ਦੇ ਪ੍ਰਿੰਸੀਪਲਾਂ ਦਾ ਨਾਂ, ਦੱਸੀ ਚੋਣ ਪ੍ਰਕਿਰਿਆ

02/03/2023 12:49:16 PM

ਮਾਨਸਾ (ਪਰਮਦੀਪ) : ਪੰਜਾਬ ਸਰਕਾਰ ਵੱਲੋਂ ਸੂਬੇ ਦੇ 36 ਪ੍ਰਿੰਸੀਪਲਾਂ ਦੇ ਪਹਿਲੇ ਸਮੂਹ ਨੂੰ 4 ਫਰਵਰੀ ਨੂੰ ਟ੍ਰੈਨਿੰਗ ਲਈ ਸਿੰਗਾਪੁਰ ਭੇਜਿਆ ਜਾ ਰਿਹਾ ਹੈ ਤੇ ਮਾਣ ਵਾਲੀ ਗੱਲ ਹੈ ਇਨ੍ਹਾਂ 36 ਪ੍ਰਿੰਸੀਪਲਾਂ ਦੀ ਸੂਚੀ 'ਚ ਮਾਨਸਾ ਜ਼ਿਲ੍ਹੇ ਦੇ ਦੋ ਪ੍ਰਿੰਸੀਪਲਾਂ ਦਾ ਨਾਂ ਸ਼ਾਮਲ ਹੈ। ਜਾਣਕਾਰੀ ਮੁਤਾਬਕ ਜੇ. ਬੀ. ਟੀ. ਡਾਈਟ ਸਕੂਲ , ਅਹਿਮਦਪੁਰ ਦੇ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਅਤੇ ਅਕਾਵਲੀ ਵਾਲੀ ਦੇ ਪ੍ਰਿੰਸੀਪਲ ਕਮਲਜੀਤ ਕੌਰ ਭਲਕੇ ਪਹਿਲੇ ਸਮੂਹ ਨਾਲ ਸਿੰਗਾਪੁਰ ਲਈ ਰਵਾਨਾ ਹੋਣਗੇ। ਇਸ ਮੌਕੇ ਗੱਲ ਕਰਦਿਆਂ ਪ੍ਰਿੰਸੀਪਲ ਡਾ. ਬੂਟਾ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਇਹ ਮੌਕੇ ਦਿੱਤਾ ਤੇ ਮੈਂ ਆਪਣੇ ਆਪ ਨੂੰ ਖ਼ੁਸ਼ਨਸੀਬ ਮੰਨਦਾ ਹਾਂ। 

ਇਹ ਵੀ ਪੜ੍ਹੋ- ਫਿਰ ਵਿਵਾਦਾਂ ’ਚ ਘਰੀ ਫਰੀਦਕੋਟ ਜੇਲ੍ਹ, ਸਹਾਇਕ ਸੁਪਰਡੈਂਟ 'ਤੇ ਲੱਗੇ ਇਹ ਗੰਭੀਰ ਇਲਜ਼ਾਮ

ਉਨ੍ਹਾਂ ਕਿਹਾ ਕਿ ਸਿੰਗਾਪੁਰ ਦਾ ਸਿੱਖਿਆ ਖੇਤਰ ਵਿਦੇਸ਼ 'ਚ ਵਧੀਆ ਮੰਨਿਆ ਜਾਂਦਾ ਹੈ। ਅਸੀਂ ਉੱਥੇ ਜਾ ਕੇ ਅਸੀਂ ਪ੍ਰਬੰਧਕੀ ਕੂਸ਼ਲਤਾਵਾਂ ਸਿੱਖਾਂਗੇ ਅਤੇ ਪੰਜਾਬ ਨੂੰ ਸਿੱਖਿਆ ਦੇ ਖੇਤਰ 'ਤ ਬਿਹਤਰ ਬਣਾਉਣ ਲਈ ਵੱਡਾ ਯੋਗਦਾਨ ਪਾਵਾਂਗੇ। ਪ੍ਰਿੰਸੀਪਲ ਬੂਟਾ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ 14-15 ਪੈਰਾਮੀਟਰਾਂ ਦੇ ਮੱਦੇਨਜ਼ਰ ਪ੍ਰਿੰਸੀਪਲਾਂ ਦੀ ਚੋਣ ਕੀਤੀ ਗਈ ਹੈ, ਜਿਸ ਵਿੱਚੋਂ ਰਿਸਰਚ, ਦਾਨ ਅਤੇ ਬੱਚਿਆਂ ਦੀਆਂ ਪ੍ਰਾਪਤੀਆਂ ਵੀ ਸ਼ਾਮਲ ਸਨ। ਇਨ੍ਹਾਂ ਪੈਰਾਮੀਟਰਾਂ ਤਹਿਤ ਸਰਕਾਰ ਨੇ ਵੱਖ-ਵੱਖ ਪ੍ਰਿੰਸੀਪਲਾਂ ਤੋਂ ਅਪਲਾਈ ਕਰਵਾਇਆ ਗਿਆ ਅਤੇ ਸੋਟਰਲੀਸਟ ਕਰਕੇ ਮੈਟਰ ਦੇ ਆਧਾਰ 'ਤੇ ਚੋਣ ਕੀਤੀ ਗਈ ਹੈ। 

ਇਹ ਵੀ ਪੜ੍ਹੋ- ਕਣਕ ਦੇ ਖੇਤ 'ਚ ਡਿੱਗੀ ਬੱਚੇ ਦੀ ਚੱਪਲ, ਤੈਸ਼ 'ਚ ਆਏ ਠੇਕੇਦਾਰ ਨੇ ਦਿੱਤੀ ਦਿਲ ਝੰਜੋੜ ਦੇਣ ਵਾਲੀ ਸਜ਼ਾ

ਪ੍ਰਿੰਸੀਪਲ ਨੇ ਦੱਸਿਆ ਕਿ 4 ਫਰਵਰੀ ਨੂੰ ਅਸੀਂ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ 'ਚ ਸਿੰਗਾਪੁਰ ਲਈ ਇੱਥੋਂ ਰਵਾਨਾ ਹੋਵਾਂਗੇ ਤੇ 11 ਫਰਵਰੀ ਨੂੰ ਵਾਪਸ ਪਰਤਾਂਗੇ। ਸਾਡੇ ਸਮੇਤ ਕੁੱਲ 36 ਪ੍ਰਿੰਸੀਪਲ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਨਸਾ ਦੇ 2 ਪ੍ਰਿੰਸੀਪਲ ਸ਼ਾਮਲ ਸਨ। ਆਪਣੀ ਸੰਸਥਾ ਵੱਲੋਂ ਕੀਤੇ ਵਿਕਾਸ ਕਾਰਜਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਟੀਮ ਵਰਕ ਦੀ ਮਿਸਾਲ ਦੇਖਣੀ ਹੋਵੇ ਤਾਂ ਸਾਡੀ ਸੰਸਥਾ 'ਤੇ ਨਜ਼ਰ ਮਾਰਨੀ ਚਾਹੀਦਾ ਹੈ ਕਿਉਂਕਿ ਸਾਡੀ ਸੰਸਥਾ 'ਚ ਟੀਮ ਵਰਕ ਬਿਹਤਰੀਨ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਸਫ਼ਲਤਾ ਸਾਨੂੰ ਹਾਸਲ ਹੋਈ ਹਾਂ ਤਾਂ ਉਹ ਪੰਜਾਬ ਸਰਕਾਰ , ਸਾਬਕਾ ਅਧਿਆਪਕਾਂ ਅਤੇ ਟੀਮ ਵਰਕ ਕਰਕੇ ਹਾਸਲ ਹੋਇਆ ਹੈ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News