36 ਬੋਤਲਾਂ ਨਜਾਇਜ਼ ਸਰਾਬ ਸਮੇਤ "ਡਾਕੂ" ਕਾਬੂ

Tuesday, Sep 03, 2024 - 01:01 AM (IST)

36 ਬੋਤਲਾਂ ਨਜਾਇਜ਼ ਸਰਾਬ ਸਮੇਤ "ਡਾਕੂ" ਕਾਬੂ

ਭਵਾਨੀਗੜ੍ਹ, (ਵਿਕਾਸ ਮਿੱਤਲ)- ਨਜਾਇਜ਼ ਸ਼ਰਾਬ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਸ ਨੇ ਇਕ ਵਿਅਕਤੀ ਨੂੰ 36 ਬੋਤਲਾਂ ਸ਼ਰਾਬ ਸਮੇਤ ਕਾਬੂ ਕੀਤਾ। ਪੁਲਸ ਨੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
       
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੌਲੀਆਂ ਪੁਲਸ ਚੌਂਕੀ ਦੇ ਇੰਚਾਰਜ ਏ.ਐੱਸ.ਆਈ ਅਮਰੀਕ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਗੁਰਮੀਤ ਸਿੰਘ, ਹੈੱਡ ਕਾਂਸਟੇਬਲ ਅਵਤਾਰ ਸਿੰਘ ਤੇ ਲੇਡੀ ਕਾਂਸਟੇਬਲ ਪੁਨੀਤ ਕੌਰ ਅਤੇ ਐਕਸਾਇਜ ਇੰਸਪੈਕਟਰ ਸਰਕਲ ਭਵਾਨੀਗੜ੍ਹ ਨੀਲਮ ਚੋਪੜਾ ਸਮੇਤ ਚੈਕਿੰਗ ਸਬੰਧੀ ਗਸ਼ਤ ਦੌਰਾਨ ਅਨਾਜ ਮੰਡੀ ਪਿੰਡ ਜੌਲੀਆਂ ਵਿਖੇ ਮੌਜੂਦ ਸਨ ਤਾਂ ਟੀਮ ਨੂੰ ਇਕ ਮੋਨਾ ਵਿਅਕਤੀ ਆਪਣੇ ਅੱਗੇ ਪਲਾਸਟਿਕ ਦਾ ਵਜਨਦਾਰ ਥੈਲਾ ਰੱਖੀ ਬੈਠਾ ਦਿਖਾਈ ਦਿੱਤਾ ਜੋ ਪੁਲਸ ਪਾਰਟੀ ਨੂੰ ਦੇਖਕੇ ਘਬਰਾ ਗਿਆ ਤੇ ਥੈਲਾ ਉਥੇ ਹੀ ਛੱਡ ਕੇ ਖਿਸਕਣ ਲੱਗਾ। ਜਿਸਨੂੰ ਪੁਲਸ ਨੇ ਮੌਕੇ 'ਤੇ ਦਬੋਚਦਿਆਂ। 

ਥੈਲੇ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 36 ਬੋਤਲਾਂ ਠੇਕਾ ਸ਼ਰਾਬ ਦੇਸ਼ੀ ਬਰਾਮਦ ਹੋਈਆਂ। ਪੁਲਸ ਨੇ ਕਾਬੂ ਕੀਤੇ ਵਿਅਕਤੀ ਸਤਿਗੁਰ ਸਿੰਘ ਉਰਫ ਡਾਕੂ ਵਾਸੀ ਖੇੜੀ ਚੰਦਵਾਂ ਖਿਲਾਫ਼ ਐਕਸਾਈਜ਼ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ।


author

Rakesh

Content Editor

Related News