ਤੇਜ਼ ਰਫਤਾਰ ਆਲਟੋ ਕਾਰ ਲਾਪ੍ਰਵਾਹੀ ਨਾਲ ਨੌਜਵਾਨ ''ਚ ਮਾਰੀ, ਹੋਈ ਮੌਤ

Saturday, Nov 23, 2024 - 02:24 PM (IST)

ਤੇਜ਼ ਰਫਤਾਰ ਆਲਟੋ ਕਾਰ ਲਾਪ੍ਰਵਾਹੀ ਨਾਲ ਨੌਜਵਾਨ ''ਚ ਮਾਰੀ, ਹੋਈ ਮੌਤ

ਚੌਕ ਮਹਿਤਾ (ਪਾਲ)- ਪਿੰਡ ਖੱਬੇ ਰਾਜਪੂਤਾਂ ਵਿਖੇ ਆਲਟੋ ਕਾਰ ਚਾਲਕ ਦੀ ਲਾਪ੍ਰਵਾਹੀ ਤੇ ਤੇਜ਼ ਰਫ਼ਤਾਰੀ ਕਾਰਨ ਇਕ ਮੋਟਰਸਾਈਕਲ ਨਾਲ ਹੋਈ ਟੱਕਰ ’ਚ 18 ਸਾਲਾ ਨੌਜਵਾਨ ਦੀ ਮੌਕੇ ’ਤੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਨਸਰਨਜੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਖੱਬੇ ਰਾਜਪੂਤਾਂ ਮੋਟਰਸਾਈਕਲ ’ਤੇ ਸ਼ਾਮ ਵੇਲੇ ਪਿੰਡ ’ਚ ਹੀ ਕਿਸੇ ਦੇ ਘਰੋਂ ਦੁੱਧ ਲੈ ਕੇ ਵਾਪਸ ਆ ਰਿਹਾ ਸੀ ਤਾਂ ਰਸਤੇ ’ਚ ਦੋਸਤ ਮਿਲਣ ਕਾਰਨ ਗਲੀ ’ਚ ਮੋਟਰਸਾਈਕਲ ਰੋਕ ਕੇ ਉਨ੍ਹਾਂ ਨਾਲ ਗੱਲਾਂ ਕਰਨ ਲੱਗ ਪਿਆ।

ਇਹ ਵੀ ਪੜ੍ਹੋ- ਕਾਂਗਰਸ ਦੇ ਗੜ੍ਹ 'ਤੇ 'ਆਪ' ਕਬਜ਼ਾ, ਡੇਰਾ ਬਾਬਾ ਨਾਨਕ 'ਚ ਗੁਰਦੀਪ ਸਿੰਘ ਰੰਧਾਵਾ ਜੇਤੂ

ਇੰਨੇ ਨੂੰ ਹਰਪਾਲ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ ਆਪਣੀ ਤੇਜ਼ ਰਫਤਾਰ ਆਲਟੋ ਕਾਰ ਲਾਪ੍ਰਵਾਹੀ ਨਾਲ ਚਲਾਉਂਦੇ ਹੋਏ ਗਲੀ ’ਚ ਖੜ੍ਹੇ ਮੋਟਰਸਾਈਕਲ ਨੂੰ ਠੋਕ ਦਿੱਤਾ, ਜਿਸ ਨਾਲ ਉੱਪਰ ਬੈਠੇ ਮਨਸਰਨਜੀਤ ਸਿੰਘ ਨੂੰ ਗੰਭੀਰ ਸੱਟਾਂ ਲੱਗ ਗਈਆਂ ਅਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ। ਥਾਣਾ ਮਹਿਤਾ ਦੀ ਪੁਲਸ ਨੇ ਆਪਣੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਆਉਣ ਵਾਲਿਆਂ ਲਈ ਅਹਿਮ ਖ਼ਬਰ: 24 ਨਵੰਬਰ ਨੂੰ ਬੰਦ ਰਹੇਗੀ ਇਹ ਸੜਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News