3 ਮਹੀਨਿਆਂ ਦੀ ਸਮਾਂ ਸੀਮਾ ਖ਼ਤਮ, ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਲਈ ਸੈਟੇਲਾਈਟ ਚੈਨਲ ਦੀ ਉਡੀਕ ਵਧੀ

Thursday, Oct 26, 2023 - 02:49 PM (IST)

3 ਮਹੀਨਿਆਂ ਦੀ ਸਮਾਂ ਸੀਮਾ ਖ਼ਤਮ, ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਲਈ ਸੈਟੇਲਾਈਟ ਚੈਨਲ ਦੀ ਉਡੀਕ ਵਧੀ

ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਵਿਸ਼ਵ ਭਰ ਵਿੱਚ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰਨ ਲਈ ਇੱਕ ਸਮਰਪਿਤ ਸੈਟੇਲਾਈਟ ਚੈਨਲ ਰੱਖਣ ਦੀ ਅਭਿਲਾਸ਼ੀ ਯੋਜਨਾ ਨੂੰ ਅਮਲ ਵਿੱਚ ਲਿਆਉਣ ਵਿੱਚ ਕੁਝ ਹੋਰ ਸਮਾਂ ਲੱਗ ਸਕਦਾ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਮਨਜ਼ੂਰੀ ਪ੍ਰਕਿਰਿਆ ਦੇ ਨਾਲ ਪ੍ਰੋਜੈਕਟ ਲਈ ਸੰਭਾਵਿਤ ਤਿੰਨ ਮਹੀਨਿਆਂ ਦੀ ਸਮਾਂ ਸੀਮਾ ਬੀਤ ਗਈ ਹੈ।

ਇਹ ਵੀ ਪੜ੍ਹੋ- ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਸਖ਼ਤ, ਗੰਦਗੀ ’ਚ ਪੇਠਾ ਤਿਆਰ ਕਰਨ ਵਾਲੀ ਫੈਕਟਰੀ ਕੀਤੀ ਸੀਲ

ਇਕ ਨਿੱਜੀ ਚੈਨਲ ਨਾਲ 11 ਸਾਲਾਂ ਦਾ ਸਮਝੌਤਾ ਖ਼ਤਮ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਸਟਾਪ-ਗੈਪ ਪ੍ਰਬੰਧ ਵਜੋਂ 24 ਜੁਲਾਈ ਨੂੰ ਆਪਣਾ ਯੂਟਿਊਬ ਚੈਨਲ, ‘ਐਸਜੀਪੀਸੀ ਸ੍ਰੀ ਅੰਮ੍ਰਿਤਸਰ’ ਲਾਂਚ ਕੀਤਾ ਸੀ। ਸ਼੍ਰੋਮਣੀ ਕਮੇਟੀ ਆਪਣਾ ਸੈਟੇਲਾਈਟ ਚੈਨਲ ਸ਼ੁਰੂ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜਿਵੇਂ ਹੀ ਸਾਨੂੰ ਪ੍ਰਸਾਰਣ ਮੰਤਰਾਲੇ ਦੇ ਕੋਰਟ 'ਚੋਂ ਹਰੀ ਝੰਡੀ ਮਿਲੇਗੀ, ਅਸੀਂ ਆਪਣੇ ਵੱਲੋਂ ਪ੍ਰਬੰਧ ਕਰਨਾ ਸ਼ੁਰੂ ਕਰ ਦੇਵਾਂਗੇ।

ਇਹ ਵੀ ਪੜ੍ਹੋ- DJ 'ਤੇ ਗਾਣਾ ਲਗਾਉਣ ਨੂੰ ਲੈ ਕੇ ਹੋਈ ਤਕਰਾਰ, ਚੱਲੀਆਂ ਗੋਲ਼ੀਆਂ, ਭੰਨ੍ਹੀ ਕਾਰ ਤੇ ਬੁਲੇਟ ਮੋਟਰਸਾਈਕ

ਪ੍ਰਧਾਨ ਧਾਮੀ ਨੇ ਕਿਹਾ ਅਸੀਂ ਪਹਿਲਾਂ ਅੰਦਾਜ਼ਾ ਲਗਾਇਆ ਸੀ ਕਿ ਰਸਮੀ ਕਾਰਵਾਈਆਂ ਨੂੰ ਤਿੰਨ ਮਹੀਨਿਆਂ ਤੋਂ ਵੱਧ ਨਹੀਂ ਲੈਣਾ ਚਾਹੀਦਾ ਪਰ ਇਹ ਕਾਫ਼ੀ ਲੰਮੀ ਪ੍ਰਕਿਰਿਆ ਸਾਬਤ ਹੋਈ। ਅਸੀਂ ਮੰਤਰਾਲੇ ਨਾਲ ਨਿਯਮਤ ਸੰਪਰਕ 'ਚ ਹਾਂ। ਮੈਂ ਖੁਦ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੂੰ ਵੀ ਮਿਲਿਆ ਹਾਂ, ਜਿਨ੍ਹਾਂ ਨੇ ਇਸ ਕਦਮ ਦਾ ਸਮਰਥਨ ਕੀਤਾ ਅਤੇ ਬਹੁਤ ਸਕਾਰਾਤਮਕ ਜਵਾਬ ਦਿੱਤਾ ਹੈ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨਾਲ ਇਸ ਪ੍ਰਕਿਰਿਆ ਦੀ ਪੈਰਵੀ ਕਰਨ ਲਈ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਇੱਕ ਸਬ-ਕਮੇਟੀ ਦਾ ਗਠਨ ਕੀਤਾ ਹੈ। 12 ਅਕਤੂਬਰ ਨੂੰ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਨਵੀਂ ਦਿੱਲੀ ਵਿਖੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਅਪੂਰਵ ਚੰਦਰਾ ਨਾਲ ਮੁਲਾਕਾਤ ਕੀਤੀ ਸੀ।

ਇਹ ਵੀ ਪੜ੍ਹੋ- ਗਾਹਕ ਨੂੰ ਜ਼ਿੰਦਾ ਸੁੰਡੀਆਂ ਵਾਲਾ ਪਿੱਜ਼ਾ ਪਰੋਸਣ ਵਾਲੇ ਰੈਸਟੋਰੈਂਟ ਖ਼ਿਲਾਫ਼ ਸਿਹਤ ਵਿਭਾਗ ਦੀ ਵੱਡੀ ਕਾਰਵਾਈ

ਗਰੇਵਾਲ ਨੇ ਕਿਹਾ ਕਿ ਇੱਕ ਵਿਸ਼ੇਸ਼ ਧਾਰਮਿਕ ਅਤੇ ਗੈਰ-ਲਾਭਕਾਰੀ ਗੁਰਬਾਣੀ ਚੈਨਲ ਸ਼ੁਰੂ ਕਰਨ ਦੀ ਦੇਸ਼ ਵਿੱਚ ਇਹ ਪਹਿਲੀ ਮੰਗ ਸੀ। ਇਸ ਲਈ ਲੋੜੀਂਦੀਆਂ ਤਕਨੀਕੀਤਾਵਾਂ ਦਾ ਵੀ ਖਰੜਾ ਤਿਆਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ  ਮੰਤਰਾਲੇ ਨੂੰ ਤਕਨੀਕੀਤਾਵਾਂ 'ਤੇ ਦੁਬਾਰਾ ਕੰਮ ਕਰਨਾ ਪਵੇਗਾ ਅਤੇ ਇਸ ਨੂੰ ਇੱਕ ਵਿਸ਼ੇਸ਼ ਸ਼੍ਰੇਣੀ ਦੇ ਅਧੀਨ ਰੱਖਣ ਲਈ ਇੱਕ ਨਵੇਂ ਫਾਰਮੈਟ ਵਿੱਚ ਤਿਆਰ ਕਰਨਾ ਪਵੇਗਾ। ਅਸੀਂ ਮੰਗ ਕੀਤੀ ਹੈ ਕਿ ਟੈਲੀਕਾਸਟ ਦੇ ਸਾਰੇ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਰਾਖਵੇਂ ਰੱਖੇ ਜਾਣ। ਅਸੀਂ ਆਪਣੇ ਚੈਨਲ ਦਾ ਮੁਦਰੀਕਰਨ ਕਰਨ ਦਾ ਵੀ ਇਰਾਦਾ ਨਹੀਂ ਰੱਖਦੇ, ਕਿਉਂਕਿ ਇਹ ਇੱਕ ਗੈਰ-ਲਾਭਕਾਰੀ ਉੱਦਮ ਹੋਵੇਗਾ।

ਇਹ ਵੀ ਪੜ੍ਹੋ- ਖਾਲੜਾ 'ਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ, ਗਲੀ 'ਚ ਖਿੱਲਰੇ ਮਿਲੇ 15 ਤੋਂ ਵੱਧ ਅੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News