ਤਰਨਤਾਰਨ ''ਚ ਵੱਡੀ ਵਾਰਦਾਤ, ਅਣਪਛਾਤਿਆਂ ਨੇ ਡਾਕਟਰ ਦੀ ਦੁਕਾਨ ’ਚ ਗੋਲੀ ਮਾਰ ਔਰਤ ਸਣੇ 2 ਨੂੰ ਕੀਤਾ ਜ਼ਖ਼ਮੀ

Friday, Jan 19, 2024 - 01:31 PM (IST)

ਤਰਨਤਾਰਨ ''ਚ ਵੱਡੀ ਵਾਰਦਾਤ, ਅਣਪਛਾਤਿਆਂ ਨੇ ਡਾਕਟਰ ਦੀ ਦੁਕਾਨ ’ਚ ਗੋਲੀ ਮਾਰ ਔਰਤ ਸਣੇ 2 ਨੂੰ ਕੀਤਾ ਜ਼ਖ਼ਮੀ

ਪੱਟੀ (ਜ.ਬ)- ਸਰਹਾਲੀ ਰੋਡ ਪੱਟੀ ਵਿਖੇ ਦੁਪਹਿਰ ਵੇਲੇ ਸੰਗਮ ਪੈਲਸ ਦੇ ਸਹਾਮਣੇ ਦੋ ਅਣਪਛਾਤੇ ਮੋਟਰਸਾਈਕਲ ਚਾਲਕਾਂ ਨੇ ਡਾਕਟਰ ਦੀ ਦੁਕਾਨ ’ਚ ਦਾਖ਼ਲ ਹੋ ਕੇ ਗੋਲੀ ਚਲਾਈ, ਜਿਸ ਦੌਰਾਨ ਡਾਕਟਰ ਦਾ ਭਰਾ ਤੇ ਹੈਲਪਰ ਮਹਿਲਾ ਹੋਈ ਜ਼ਖ਼ਮੀ, ਜਿਨ੍ਹਾਂ ਦੀ ਸ਼ਨਾਖਤ ਨਿਸ਼ਾਨ ਸਿੰਘ ਤੇ ਸਵਿਤਾ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜਸਪਾਲ ਸਿੰਘ ਡੀ. ਐੱਸ. ਪੀ. ਸਬ-ਡਵੀਜ਼ਨ ਪੱਟੀ ,ਇੰਸ. ਹਰਪ੍ਰੀਤ ਸਿੰਘ ਵਿਰਕ ਥਾਣਾ ਮੁਖੀ ਸਿਟੀ ਪੱਟੀ ਪੁਲਸ ਪਾਰਟੀ ਸਮੇਤ ਪੁੱਜੇ। ਇਸ ਤੋਂ ਪਹਿਲਾਂ ਜ਼ਖ਼ਮੀਆਂ ਨੂੰ ਨਿੱਜੀ ਸੰਧੂ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਾਇਆ ਗਿਆ ਸੀ।

ਇਹ ਵੀ ਪੜ੍ਹੋ : ਛੁੱਟੀ 'ਤੇ ਆਏ ਫੌਜੀ ਦਾ ਸ਼ਰਮਨਾਕ ਕਾਰਾ, ਪ੍ਰੇਮਿਕਾ ਨਾਲ ਕਰ 'ਤਾ ਵੱਡਾ ਕਾਂਡ

 ਜਾਣਕਾਰੀ ਅਨੁਸਾਰ ਸਰਹਾਲੀ ਰੋਡ ਪੱਟੀ ਉਪਰ ਸੰਗਮ ਪੈਲਸ ਦੇ ਸਹਾਮਣੇ ਲੌਂਗ ਲਾਇਫ਼ ਇਲੈਟ੍ਰੋਹੋਮਿਓਪੈਥਿਕ ਕਲੀਨਿਕ ਕੇਅਰ ਸੈਂਟਰ ਦੇ ਮਾਲਕ ਡਾਕਟਰ ਨਿਰਮਲ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਦਦੇਹਰ ਸਾਹਿਬ ਨੇ ਦੱਸਿਆ ਕਿ ਉਹ ਬੀਤੇ 3-4 ਸਾਲ ਤੋਂ ਇੱਥੇ ਕਲੀਨਿਕ ਚਲਾ ਰਿਹਾ ਹੈ ਅਤੇ ਅੱਜ ਕਰੀਬ ਦੁਪਹਿਰ ਵੇਲੇ ਤਿੰਨ ਵਜੇ ਮੇਰਾ ਭਰਾ ਨਿਸ਼ਾਨ ਸਿੰਘ ਤੇ ਹੈਲਪਰ ਸਵਿਤਾ ਕਲੀਨਿਕ ’ਤੇ ਬੈਠੇ ਸਨ ਕਿ ਦੋ ਮੋਟਰਸਾਈਕਲ ਚਾਲਕ ਆਏ, ਜਿਨ੍ਹਾਂ ਨੇ ਮੂੰਹ ਬੰਨ੍ਹੇ ਸਨ ਅਤੇ ਇਕ ਮੋਟਰਸਾਈਕਲ ’ਤੇ ਹੀ ਬੈਠਾ ਰਿਹਾ।

ਇਹ ਵੀ ਪੜ੍ਹੋ :ਧੁੰਦ ਦੇ ਚੱਲਦਿਆਂ ਵਾਪਰਿਆ ਇਕ ਹੋਰ ਹਾਦਸਾ, ਪੰਜਾਬ ਰੋਡਵੇਜ਼ ਬੱਸ ਨਹਿਰ 'ਚ ਪਲਟੀ (ਵੀਡੀਓ)

ਦੂਸਰੇ ਨੇ ਅੰਦਰ ਜਾ ਕੇ ਪੁੱਛਿਆ ਕਿ ਨਿਸ਼ਾਨ ਸਿੰਘ ਤੂੰ ਹੀ ਹੈ, ਉਸ ਦੇ ਹਾਂ ਕਹਿੰਦੇ ਸਾਰ ਹੀ ਉਕਤ ਵਿਅਕਤੀ ਨੇ ਪਿਸਟਲ ਨਾਲ ਗੋਲੀ ਚਲਾ ਦਿੱਤੀ, ਜਿਸ ਦੇ ਗਿੱਟੇ ’ਤੇ ਲੱਕ ਉਪਰ ਲੱਗੀ ਅਤੇ ਇਕ ਗੋਲੀ ਨਾਲ ਹੀ ਹੈਲਪਰ ਕੁੜੀ ਨੂੰ ਵੀ ਲੱਗ ਗਈ। ਜਿਸ ਦੌਰਾਨ ਦੋਵੇਂ ਜ਼ਖ਼ਮੀ ਹੋ ਗਏ। ਉੱਧਰ ਦੂਜੇ ਪਾਸੇ ਜ਼ਖ਼ਮੀ ਨਿਸ਼ਾਨ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਲੀਨਿਕ ਅੰਦਰ ਦਾਖ਼ਲ ਹੋਏ ਵਿਅਕਤੀ ਨੇ ਪੁੱਛਿਆ ਕਿ ਤੂੰ ਸੁਹਾਵੇ ਕੰਮ ਕਰਦਾ ਰਿਹਾ ਹੈ, ਜਿਸ ’ਤੇ ਮੈਂ ਕਿਹਾ ਕਿ ਮੈਂ ਹੁਣ ਕੰਮ ਨਹੀਂ ਕਰਦਾ, ਬੱਸ ਇਹ ਪੁੱਛ ਕੇ ਉਨ੍ਹਾਂ ਗੋਲੀ ਚਲਾ ਦਿੱਤੀ ਤੇ ਫ਼ਰਾਰ ਹੋ ਗਏ। ਇਲਾਜ ਦੌਰਾਨ ਦੋਵਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ ।

ਇਹ ਵੀ ਪੜ੍ਹੋ : ਨਸ਼ੇ ਨੇ ਬੁਝਾਇਆ ਘਰ ਦਾ ਚਿਰਾਗ, 20 ਸਾਲਾਂ ਦੇ ਨੌਜਵਾਨ ਦੀ ਮੌਤ

ਇਸ ਮੌਕੇ ਜਸਪਾਲ ਸਿੰਘ ਡੀ. ਐੱਸ. ਪੀ. ਪੱਟੀ ਨੇ ਕਿਹਾ ਕਿ ਜ਼ਖ਼ਮੀ ਨਿਸ਼ਾਨ ਸਿੰਘ ਦੇ ਬਿਆਨ ਲਏ ਗਏ ਹਨ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਦੋਸ਼ੀ ਕਾਬੂ ਕਰ ਲਏ ਜਾਣਗੇ। ਇਸ ਮੌਕੇ ਗੁਰਦੀਪ ਸਿੰਘ ਸੋਹਲ, ਅੰਗਰੇਜ ਸਿੰਘ ਅਤੇ ਸਰਮੁੱਖ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਲੈ ਕੇ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ, ਪੁਲਸ ਜਲਦੀ ਦੋਸ਼ੀਆਂ ਨੂੰ ਕਰੇ ਕਾਬੂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News