ਘਰ ਦੇ ਗੇਟ ’ਤੇ ਅਣਪਛਾਤਿਆਂ ਚਲਾਈਆਂ ਗੋਲੀਆਂ

Thursday, Sep 12, 2024 - 05:46 PM (IST)

ਘਰ ਦੇ ਗੇਟ ’ਤੇ ਅਣਪਛਾਤਿਆਂ ਚਲਾਈਆਂ ਗੋਲੀਆਂ

ਬਟਾਲਾ (ਸਾਹਿਲ)-ਘਰ ਦੇ ਗੇਟ ’ਤੇ ਅਣਪਛਾਤਿਆਂ ਵੱਲੋਂ ਗੋਲੀਆਂ ਚਲਾ ਕੇ ਫਰਾਰ ਹੋਣ ਦੇ ਮਾਮਲੇ ’ਚ ਥਾਣਾ ਸੇਖਵਾਂ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਚੈਂਚਲ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਠੀਕਰੀਵਾਲ ਉੱਚਾ ਨੇ ਲਿਖਵਾਇਆ ਕਿ ਉਹ ਬੀਤੇ ਦਿਨੀਂ ਨੂੰ ਸਵੇਰੇ ਸਵਾ 4 ਵਜੇ ਘਰ ਦੇ ਵਿਹੜੇ ਵਿਚ ਸੁੱਤਾ ਪਿਆ ਸੀ ਕਿ ਅਚਾਨਕ ਉਸ ਨੇ ਘਰ ਦੇ ਬਾਹਰਵਾਰ ਫਾਇਰ ਹੋਣ ਦੀ ਆਵਾਜ਼ ਸੁਣੀ ਤਾਂ ਉਹ ਉੱਠਿਆ ਤੇ ਦੇਖਿਆ ਕਿ ਸਾਡੇ ਬਾਹਰਲੇ ਲੋਹੇ ਦੇ ਗੇਟ ਵਿਚ 2 ਫਾਇਰ ਲੱਗੇ ਹੋਏ ਹਨ, ਜਿਨ੍ਹਾਂ ’ਚੋਂ ਇਕ ਫਾਇਰ ਗੇਟ ਦੇ ਆਰ-ਪਾਰ ਹੋ ਕੇ ਬਾਥਰੂਮ ਵਾਲੇ ਐਲੂਮੀਨੀਅਮ ਦੇ ਦਰਵਾਜ਼ੇ ਵਿਚ ਵੱਜਾ ਹੋਇਆ ਸੀ।

ਇਹ ਵੀ ਪੜ੍ਹੋ- ਇਕਬਾਲ ਸਿੰਘ ਲਾਲਪੁਰਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗੀ ਮੁਆਫ਼ੀ

ਉਕਤ ਬਿਆਨਕਰਤਾ ਮੁਤਾਬਕ ਅਣਪਾਛਤਿਆਂ ਵਲੋਂ ਗੋਲੀਆਂ ਮਾਰ ਕੇ ਦਹਿਸ਼ਤ ਦਾ ਮਾਹੌਲ ਬਣਾਇਆ ਗਿਆ ਹੈ।ਹੋਰ ਜਾਣਕਾਰੀ ਦੇ ਮੁਤਾਬਕ ਉਕਤ ਮਾਮਲੇ ਸਬੰਧੀ ਏ. ਐੱਸ. ਆਈ. ਸੁਖਰਾਜ ਸਿੰਘ ਨੇ ਕਾਰਵਾਈ ਕਰਦਿਆਂ ਅਣਪਛਾਤਿਆਂ ਖਿਲਾਫ ਅਣਪਛਾਤਿਆਂ ਖਿਲਾਫ ਥਾਣਾ ਸੇਖਵਾਂ ਵਿਖੇ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਸਕੂਲ ਦੇ ਬਾਹਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shivani Bassan

Content Editor

Related News