ਯੂਕ੍ਰੇਨ ਤੋਂ ਪੰਜਾਬ ਪਰਤੀਆਂ 2 ਕੁੜੀਆਂ ਨੇ ਮੋਦੀ ਸਰਕਾਰ ਦਾ ਕੀਤਾ ਧੰਨਵਾਦ
Friday, Mar 04, 2022 - 04:44 PM (IST)

ਤਰਨਤਾਰਨ (ਵਿਜੇ ਅਰੋੜਾ) : ਰੂਸ ਅਤੇ ਯੂਕ੍ਰੇਨ ’ਚ ਲੱਗੀ ਜੰਗ ਕਾਰਨ ਹਿੰਦੋਸਤਾਨ ਦੇ ਵਿਦਿਆਰਥੀ ਕੁੜੀਆਂ-ਮੁੰਡੇ ਯੂਕ੍ਰੇਨ ’ਚ ਡਾਕਟਰੀ ਦੀ ਪੜ੍ਹਾਈ ਕਰਨ ਲਈ ਗਏ ਸੀ ਕਿ ਰੂਸ ਅਤੇ ਯੂਕ੍ਰੇਨ ਦੀ ਜੰਗ ਲੱਗਣ ਨਾਲ ਉਹ ਉੱਥੇ ਹੀ ਫਸ ਗਏ। ਜਦੋਂ ਜੰਗ ਲੱਗੀ ਤਾਂ ਹਾਲਾਤ ਤਣਾਅਪੂਰਨ ਹੋ ਗਏ ਵਿਦਿਆਰਥੀਆਂ ਨੂੰ ਬੰਕਰਾਂ ਦੇ ਅੰਦਰ ਰਹਿਣਾ ਪਿਆ। ਹਾਲਾਤ ਇੰਨੇ ਮਾੜੇ ਸੀ ਕਿ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਸੀ। ਭਾਰਤ ਸਰਕਾਰ ਨੇ ਉਪਰਾਲਾ ਕੀਤਾ ਜੋ ਬੱਚੇ ਉੱਥੇ ਪੜ੍ਹਾਈ ਕਰਨ ਲਈ ਗਏ ਹਨ ਉਹ ਫਸ ਗਏ ਹਨ। ਉਨ੍ਹਾਂ ਨੂੰ ਭਾਰਤ ਸਹੀ ਸਲਾਮਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਭਾਰਤ ’ਚ ਹਰ ਘੰਟੇ ’ਚ ਔਸਤਨ 2 ਕਿਸਾਨ ਖੁਦਕੁਸ਼ੀਆਂ ਕਰ ਰਹੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਯੂਕ੍ਰੇਨ ’ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ‘ਗੰਗਾ ਆਪ੍ਰੇਸ਼ਨ’ ਸ਼ੁਰੂ ਕੀਤਾ ਹੈ ਜੋ ਪੂਰੀ ਤਰ੍ਹਾਂ ਨਾਲ ਸਫਲ ਹੋ ਰਿਹਾ ਹੈ। ਜੇਕਰ ਗੱਲ ਕਰੀਏ ਤਰਨਤਾਰਨ ਦੀ ਤਾਂ ਦੋ ਸਹੇਲੀਆਂ 2016 ’ਚ ਯੂਕ੍ਰੇਨ ’ਚ ਪੜ੍ਹਾਈ ਕਰਨ ਲਈ ਗਈਆਂ ਸਨ। ਰੂਸ ਅਤੇ ਯੂਕ੍ਰੇਨ ਦੀ ਜੰਗ ਲੱਗਣ ਕਾਰਨ ਉਹ ਉੱਥੇ ਹੀ ਫਸ ਗਈਆਂ ਸਨ। ਗੰਗਾ ਆਪ੍ਰੇਸ਼ਨ ਚਲਾਇਆ ਗਿਆ ਜਿਸਦੇ ਜ਼ਰੀਏ ਦੋਵੇਂ ਘਰ ਵਾਪਸ ਪਹੁੰਚ ਗਈਆਂ ਹਨ। ਦੋਨਾਂ ਸਹੇਲੀਆਂ ਨੇ ਦੱਸਿਆ ਕਿ ਉੱਥੇ ਦੇ ਹਾਲਾਤ ਬਹੁਤ ਬਦਤਰ ਹਨ। ਉਨ੍ਹਾਂ ਦੱਸਿਆ ਕਿ ਕਿਵੇਂ ਉੱਥੇ ਭੁੱਖੇ ਪਿਆਸੇ ਰਹੇ ਅਤੇ ਉਨ੍ਹਾਂ ਨੂੰ ਡਰ ਲੱਗ ਰਿਹਾ ਸੀ ਕਿ ਘਰ ਵਾਲਿਆਂ ਨੂੰ ਨਹੀਂ ਮਿਲਿਆ ਜਾਵੇਗਾ। ਹੁਣ ਅਸੀਂ ਘਰ ਪਹੁੰਚੇ ਅਤੇ ਸਾਨੂੰ ਖ਼ੁਸ਼ੀ ਹੋਈ। ਅਸੀਂ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਹਾਂ ਅਤੇ ਘਰ ਵਾਪਸ ਆਉਣ ’ਤੇ ਉਨ੍ਹਾਂ ਦਾ ਬਹੁਤ ਵਧੀਆ ਸਵਾਗਤ ਹੋਇਆ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ ਜੇਲ੍ਹ 'ਚ ਬੰਦ ਗੈਂਗਸਟਰ ਭੋਲਾ ਸ਼ੂਟਰ ਦੀ ਸ਼ੱਕੀ ਹਾਲਾਤ 'ਚ ਮੌਤ
ਨੋਟ: ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।