ਹੈਰੋਇਨ ਲੱਗੀ ਪੰਨੀ ਸਮੇਤ ਦੋ ਕਾਬੂ

Monday, Nov 16, 2026 - 10:33 AM (IST)

ਹੈਰੋਇਨ ਲੱਗੀ ਪੰਨੀ ਸਮੇਤ ਦੋ ਕਾਬੂ

ਕਾਦੀਆਂ (ਜ਼ੀਸ਼ਾਨ)– ਥਾਣਾ ਕਾਦੀਆਂ ਦੀ ਪੁਲਸ ਨੇ ਦੋ ਵਿਅਕਤੀਆਂ ਨੂੰ ਇਕ ਲਾਈਟਰ ਅਤੇ ਸੜੀ ਹੋਈ ਸਿਲਵਰ ਪੇਪਰ ਰੈਪ (ਪੰਨੀ) ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਇੰਸਪੈਕਟਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ 14 ਨਵੰਬਰ ਨੂੰ ਏ.ਐੱਸ.ਆਈ. ਗੁਰਨਾਮ ਸਿੰਘ ਨੇ ਸਮੇਤ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਰਵਾਈ ਕਰਦਿਆਂ ਸੁਮਿਤ ਮਲਿਕ ਪੁੱਤਰ ਸਿੰਦਾ ਮਲਿਕ ਵਾਸੀ ਵਾਲਮੀਕਿ ਮੁਹੱਲਾ ਕਾਦੀਆਂ ਅਤੇ ਅਮਨਜੀਤ ਸਿੰਘ ਉਰਫ਼ ਅਮਨ ਪੁੱਤਰ ਚਰਨਜੀਤ ਸਿੰਘ ਵਾਸੀ ਨੰਗਲ ਬਾਗਬਾਨਾ ਨੂੰ ਕਾਬੂ ਕੀਤਾ। ਪੁਲਸ ਵੱਲੋਂ ਇਨ੍ਹਾਂ ਕੋਲੋਂ ਇਕ ਲਾਈਟਰ ਅਤੇ ਸੜੀ ਹੋਈ ਸਿਲਵਰ ਪੇਪਰ ਰੈਪ (ਪੰਨੀ) ਬਰਾਮਦ ਕੀਤੀ ਗਈ, ਜਿਸ ’ਤੇ ਹੈਰੋਇਨ ਲੱਗੀ ਹੋਈ ਸੀ। ਪੁਲਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਕਾਦੀਆਂ ਵਿਖੇ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।


author

Shivani Bassan

Content Editor

Related News