ਜੇਲ੍ਹ ’ਚੋਂ ਤਿੰਨ ਟੱਚ ਸਕ੍ਰੀਨ ਮੋਬਾਈਲ ਅਤੇ ਦੋ ਸਿੰਮ ਕਾਰਡ ਬਰਾਮਦ
Monday, Oct 27, 2025 - 11:05 AM (IST)
ਤਰਨਤਾਰਨ (ਰਾਜੂ)- ਕੇਂਦਰੀ ਜੇਲ ਗੋਇੰਦਵਾਲ ਸਾਹਿਬ ’ਚੋਂ ਤਿੰਨ ਮੋਬਾਈਲ ਅਤੇ ਦੋ ਸਿੰਮ ਕਾਰਡ ਬਰਾਮਦ ਹੋਏ ਹਨ। ਸਹਾਇਕ ਸੁਪਰਡੈਂਟ ਸਰਬਜੀਤ ਸਿੰਘ ਨੇ ਦੱਸਿਆ ਕਿ ਜੇਲ ’ਚ ਬੰਦ ਹਵਾਲਾਤੀ ਸ਼ਰਨਜੀਤ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਗੋਇੰਦਵਾਲ ਸਾਹਿਬ ਦੀ ਤਲਾਸ਼ੀ ਲੈਣ ’ਤੇ ਇਕ ਟਚ ਸਕ੍ਰੀਨ ਮੋਬਾਈਲ ਸਮੇਤ ਸਿੰਮ ਬਰਾਮਦ ਹੋਇਆ ਹੈ। ਜਦਕਿ ਦੋ ਟੱਚ ਸਕ੍ਰੀਨ ਮੋਬਾਈਲ ਅਤੇ ਇਕ ਸਿੰਮ ਕਾਰਡ ਲਵਾਰਿਸ ਹਾਲਤ ਵਿਚ ਬਰਾਮਦ ਹੋਏ ਹਨ। ਓਧਰ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
