ਤਿੰਨ ਹਥਿਆਰ ਬੰਦ ਲੁਟੇਰਿਆਂ ਨੇ ਵਿਅਕਤੀ ਤੋਂ 8 ਹਜ਼ਾਰ ਦੀ ਨਗਦੀ ਖੋਹੀ

Thursday, Jan 02, 2025 - 04:25 PM (IST)

ਤਿੰਨ ਹਥਿਆਰ ਬੰਦ ਲੁਟੇਰਿਆਂ ਨੇ ਵਿਅਕਤੀ ਤੋਂ 8 ਹਜ਼ਾਰ ਦੀ ਨਗਦੀ ਖੋਹੀ

ਗੁਰੂ ਕਾ ਬਾਗ (ਭੱਟੀ)- ਅੱਜ ਸਵੇਰੇ ਪਈ ਸੰਘਣੀ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਤਿੰਨ ਹਥਿਆਰ ਬੰਦ ਲੁਟੇਰਿਆਂ ਨੇ ਪਿੰਡ ਮੱਝੂਪੁਰਾ ਨੇੜਿਓਂ ਇੱਕ ਵਿਅਕਤੀ ਕੋਲੋਂ 8 ਹਜ਼ਾਰ ਦੀ ਨਕਦੀ ਖੋ ਲਈ। ਲੁੱਟ ਖੋਹ ਦਾ ਸ਼ਿਕਾਰ ਹੋਏ ਮਨਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਮੱਝੂਪੁਰਾ ਨੇ ਦੱਸਿਆ ਕਿ ਉਹ ਹਲਵਾਈ ਦਾ ਕੰਮ ਕਰਦਾ ਹੈ ਤੇ ਸੋਹੀਆਂ ਕਲਾਂ ਤੋਂ ਹਲਵਾਈ ਦਾ ਕੰਮ ਕਰਕੇ ਉਨ੍ਹਾਂ ਕੋਲੋ ਪੈਸੇ ਲੈ ਕੇ ਮੋਟਰਸਾਈਕਲ 'ਤੇ ਆਪਣੇ ਪਿੰਡ ਵੱਲ ਨੂੰ ਵਾਪਸ ਆ ਰਿਹਾ ਸੀ, ਜਦ ਕਿ ਉਸ ਦੇ ਮਗਰ ਕਾਲੇ ਰੰਗ ਦੇ ਪਲਸਰ ਮੋਟਰਸਾਈਕਲ 'ਤੇ ਸਵਾਰ ਤਿੰਨ ਹਥਿਆਰ ਬੰਦ ਲੁਟੇਰੇ ਜਿੰਨਾ ਕੱਪੜੇ ਨਾਲ ਆਪਣੇ ਮੂੰਹ ਬੰਨੇ ਹੋਏ ਸਨ, ਪਿੱਛੇ ਲੱਗ ਗਏ।

ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਬਾਗੀ ਧੜਾ, ਸੁਖਬੀਰ ਦੇ ਅਸਤੀਫੇ ਨੂੰ ਲੈ ਕੇ ਹੋ ਸਕਦੀ ਗੱਲ

ਲੁਟੇਰਿਆਂ ਵੱਲੋਂ ਪਹਿਲਾਂ ਉਸ ਨੂੰ "ਵੇਹੜਾ ਸ਼ਗਨਾਂ ਦਾ ਪੈਲਸ" ਅੱਗੇ ਧੱਕਾ ਦੇ ਕੇ ਡੇਗਣ ਦੀ ਕੋਸ਼ਿਸ਼ ਕੀਤੀ ਪਰ ਉਹ ਕਿਸੇ ਤਰ੍ਹਾਂ ਬਚ ਗਿਆ । ਇਸ ਦੌਰਾਨ ਜਦੋਂ ਉਹ ਮੋਟਰਸਾਈਕਲ ਭਜਾ ਕੇ ਆਪਣੇ ਪਿੰਡ ਵੱਲ ਨੂੰ ਜਾਣ ਲੱਗਾ ਸੀ ਤਾਂ ਹਥਿਆਰ ਬੰਦ ਲੁਟੇਰਿਆਂ ਨੇ ਧੱਕਾ ਦੇ ਕੇ ਉਸਨੂੰ ਥੱਲੇ ਸੁੱਟ ਦਿੱਤਾ ਤੇ ਪਿਸਤੌਲ ਦੀ ਨੋਕ 'ਤੇ ਉਸ ਕੋਲੋਂ ਪਰਸ ਵਿੱਚ ਰੱਖੀ ਹੋਈ 8 ਹਜ਼ਾਰ ਰੁਪਏ ਦੀ ਨਗਦੀ ਖੋਹ ਲਈ।  ਉਹਨਾਂ ਦੱਸਿਆ ਕਿ ਪਰਸ ਵਿੱਚ ਉਸ ਦੇ ਜ਼ਰੂਰੀ ਕਾਗਜਾਤ ਵੀ ਸਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਘਟਨਾਂ ਸਬੰਧੀ ਥਾਣਾ ਝੰਡੇਰ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਬੰਦ ਵਿਚਾਲੇ ਪੰਜਾਬ 'ਚ ਹੋ ਗਈ ਵੱਡੀ ਵਾਰਦਾਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News