ਟ੍ਰੈਫਿਕ ਪੁਲਸ ਨੇ ਵੱਖ-ਵੱਖ ਸਕੂਲ ਵੈਨਾਂ ਦੀ ਕੀਤੀ ਚੈਕਿੰਗ, 10 ਬੱਸਾਂ ਦੇ ਚਾਲਾਨ ਕੱਟੇ
Monday, Sep 23, 2024 - 11:52 AM (IST)

ਫਤਿਹਗੜ੍ਹ ਚੂੜੀਆਂ (ਸਾਰੰਗਲ)-ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀਆਂ ਹਦਾਇਤਾਂ 'ਤੇ ਚੱਲਦੇ ਅੱਜ ਸਕੂਲੀ ਟਰਾਂਸਪੋਰਟ ਵਾਹਨ ਪਾਲਸੀ ਅਨੁਸਾਰ ਟ੍ਰੈਫਿਕ ਇੰਚਾਰਜ਼ ਬਟਾਲਾ ਸਬ ਇੰਸਪੈਕਟਰ ਨਿਰਮਲ ਸਿੰਘ , ਬਾਲ ਸੁਰੱਖਿਆ ਅਫਸਰ ਸੁਨੀਲ ਜੋਸ਼ੀ, ਏ.ਐੱਸ.ਆਈ ਰਣਜੀਤ ਸਿੰਘ ਅਤੇ ਏ.ਐੱਸ.ਆਈ ਮਨਜਿੰਦਰ ਸਿੰਘ ਦੇ ਨਾਲ ਕਸਬਾ ਫਹਿਤਗੜ ਚੂੜੀਆਂ ਦੇ ਵੱਖ-ਵੱਖ ਸਕੂਲਾਂ ਵਿਚ ਸਕੂਲ ਵੈਨਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ 10 ਬੱਸਾਂ ਦੇ ਚਾਲਾਨ ਕੱਟੇ ਗਏ।
ਇਹ ਵੀ ਪੜ੍ਹੋ- ਜ਼ਰਾ ਬਚ ਕੇ! ਹੁਣ ਹਸੀਨਾਵਾਂ ਨਿਊਡ ਹੋ ਕੇ ਲੱਗੀਆਂ ਭਰਮਾਉਣ, ਵੀਡੀਓ ਕਾਲ ਰਿਕਾਰਡ ਕਰ ਕੇ ਫਿਰ ਕਰਦੀਆਂ...
ਇਸ ਸਬੰਧੀ ਜਾਣਕਾਰੀ ਦਿੰਦਿਆ ਟ੍ਰੈਫਿਕ ਇੰਚਾਰਜ਼ ਨਿਰਮਲ ਸਿੰਘ ਅਤੇ ਬਾਲ ਸੁਰੱਖਿਆ ਅਫਸਰ ਸੁਨੀਲ ਜੋਸ਼ੀ ਨੇ ਦੱਸਿਆ ਕਿ ਬੀਤੇ ਦਿਨ ਵੱਖ-ਵੱਖ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ ਹੈ। ਜਿਸ ਵਿਚ ਬੱਸਾਂ ਵਿਚ ਲੱਗੇ ਜੀ.ਪੀ.ਐੱਸ , ਅੱਗ ਬੁਝਾਓ ਯੰਤਰ, ਗਰਿੱਲਾ, ਕੈਮਰੇ ਆਦਿ ਚੈਕ ਕੀਤੇ ਗਏ। ਇਸ ਦੇ ਇਲਾਵਾ ਬੱਚਿਆਂ ਦੇ ਬੈਠਣ ਦੀ ਸਮਰਥਾ, ਬੱਸਾਂ ਜਿੰਨਾਂ ਵਿਚ ਖਾਸ ਕਰਕੇ ਲੜਕੀਆਂ ਸਫਰ ਕਰਦੀਆਂ ਹਨ, ਨਾਲ ਲੇਡੀਜ਼ ਹੈਲਪਰ ਚੈਕ ਕੀਤੇ ਗਏ। ਉਨ੍ਹਾਂ ਦੱਸਿਆ ਕਿ ਡਰਾਈਵਰਾਂ ਤੇ ਹੈਲਪਰਾਂ ਨੂੰ ਯੂਨੀਫਾਰਮ ਪਾਉਣ, ਨੇਮ ਪਲੇਟ ਲਗਾਉਣ , ਡਰਾਈਵਿੰਗ ਕਰਦੇ ਸਮੇਂ ਸੀਟ ਬੈਲਟ ਲਗਾਉਣ, ਡਰਾਈਵਿੰਗ ਕਰਦੇ ਸਮੇਂ ਮੋਬਾਇਲ ਫੋਨ ਨਾ ਵਰਤਨ ਅਤੇ ਹੈਲਪ ਲਾਈਨ ਨੰਬਰ 112,1033 ਬਾਰੇ ਜਾਗਰੂਕ ਕੀਤਾ ਗਿਆ।
ਇਹ ਵੀ ਪੜ੍ਹੋ- ਪਤੀ ਦੀ ਕਰਤੂਤ ਨੇ ਸ਼ਰਮਸਾਰ ਕੀਤੀ ਇਨਸਾਨੀਅਤ, ਦੋਸਤ ਨਾਲ ਮਿਲ ਟੱਪ ਛੱਡੀਆਂ ਹੱਦਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8